ਪੰਜਾਬ

punjab

ETV Bharat / city

ਚੋਣ ਮੈਦਾਨ ਵਿਚ ਉੱਤਰੀ ਭਾਜਪਾ, ਮੀਟਿੰਗਾਂ ਸ਼ੁਰੂ - ਚੰਡੀਗੜ੍ਹ

ਪੰਜਾਬ ਵਿਧਾਨ ਸਭਾ ਚੋਣਾਂ (Punjab Vidhan Sabha Election) ਨੂੰ ਲੈ ਕੇ ਭਾਜਪਾ (BJP) ਵਲੋਂ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ (BJP) ਵਲੋਂ 117 ਵਿਧਾਨ ਸਭਾ (Vidhan Sabha) ਸੀਟਾਂ 'ਤੇ ਚੋਣ ਲੜਣ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵਲੋਂ ਚੰਡੀਗੜ੍ਹ ਵਿਖੇ ਇਕ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ। ਜਿਸ ਵਿਚ ਸੀਨੀਅਰ ਆਗੂਆਂ ਵਲੋਂ ਸ਼ਿਰਕਤ ਕੀਤੀ ਗਈ ਅਤੇ ਹੁਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਚੋਣ ਮੈਦਾਨ ਵਿਚ ਉੱਤਰੀ ਭਾਜਪਾ, ਮੀਟਿੰਗਾਂ ਸ਼ੁਰੂ
ਚੋਣ ਮੈਦਾਨ ਵਿਚ ਉੱਤਰੀ ਭਾਜਪਾ, ਮੀਟਿੰਗਾਂ ਸ਼ੁਰੂ

By

Published : Oct 28, 2021, 1:29 PM IST

Updated : Oct 28, 2021, 6:59 PM IST

ਚੰਡੀਗੜ੍ਹ: ਪੰਜਾਬ ਭਾਜਪਾ (Punjab BJP) ਨੇ ਚੋਣਾਂ (Election) ਨੂੰ ਲੈ ਕੇ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਦੇਖਦੇ ਹੋਏ ਤਿੰਨ ਕੇਂਦਰੀ ਮੰਤਰੀ ਜਿਸ ਵਿਚ ਪੰਜਾਬ ਚੋਣਾਂ ਦੇ ਇੰਚਾਰਜ ਗਜੇਂਦਰ ਸ਼ੇਖਾਵਤ (Incharge Gajender Shekhawat), ਸਹਿ ਇੰਚਾਰਜ ਮੀਨਾਕਸ਼ੀ ਲੇਖੀ (Co-incharge Meenakshi Lekhi), ਹਰਦੀਪ ਪੁਰੀ (Hardeep Puri) ਅਤੇ ਵਿਨੋਦ ਚਾਵੜਾ (Vinod Chawra) ਇਨ੍ਹਾਂ ਦੇ ਨਾਲ-ਨਾਲ ਸੰਗਠਨ ਇੰਚਾਰਜ ਦੁਸ਼ਯੰਤ ਗੌਤਮ, ਸੰਗਠਨ ਸਹਿ ਇੰਚਾਰਜ ਨਰਿੰਦਰ ਰੈਣਾ ਅਤੇ ਖੇਤਰੀ ਇੰਚਾਰਜ ਸੌਦਾਨ ਸਿੰਘ ਵੀ ਮੌਜੂਦ ਹਨ। ਅੱਜ ਦੇ ਇਸ ਪ੍ਰੋਗਰਾਮ ਵਿਚ ਵੱਖ-ਵੱਖ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ ਪਹਿਲਾਂ ਸਿੱਖ ਨੇਤਾਵਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜ਼ਿਲਾ ਪ੍ਰਧਾਨਾਂ, ਮੋਰਚਿਆਂ ਦੇ ਅਹੁਦੇਦਾਰਾਂ ਦੇ ਨਾਲ ਵੀ ਮੀਟਿੰਗ ਕੀਤੀ ਜਾ ਰਹੀ ਹੈ।

ਚੋਣ ਮੈਦਾਨ ਵਿਚ ਉੱਤਰੀ ਭਾਜਪਾ, ਮੀਟਿੰਗਾਂ ਸ਼ੁਰੂ

ਇਸ ਮੀਟਿੰਗ ਰਾਹੀਂ ਬੀ.ਜੇ.ਪੀ. ਪੰਜਾਬ ਵਿਚ ਚੋਣਾਂ ਦੀ ਸ਼ੁਰੂਆਤ ਦਾ ਆਗਾਜ਼ ਕਰ ਰਹੀ ਹੈ। ਜਿੱਥੇ ਬੀ.ਜੇ.ਪੀ. ਵਲੋਂ ਸਾਲ 2022 ਦੀਆਂ ਚੋਣਾਂ ਨੂੰ ਲੈ ਕੇ ਪੋਸਟਰ ਲਾਂਚ ਕੀਤਾ ਗਿਆ। ਉਥੇ ਹੀ ਵੱਖ-ਵੱਖ ਪੰਜਾਬ ਬੀ.ਜੇ.ਪੀ. ਦੇ ਨੇਤਾਵਾਂ ਤੋਂ ਵੀ ਫੀਡਬੈਕ ਲਿਆ ਜਾਵੇਗਾ ਅਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਵੀ ਦਿੱਤੀ ਜਾਵੇਗੀ।

ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹੈ ਪੰਜਾਬ ਭਾਜਪਾ

ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਦੇ ਐਲਾਨ ਨੂੰ ਲੈ ਕੇ ਗਠਜੋੜ ਜਾਂ ਸੀਟ ਐਡਜਸਟਮੈਂਟ ਦੀਆਂ ਸੰਭਾਵਨਾਵਾਂ 'ਤੇ ਵੀ ਚਰਚਾ ਕੀਤੀ ਜਾਵੇਗੀ। ਪ੍ਰੈੱਸ ਕਾਨਫਰੰਸ ਤੋਂ ਬਾਅਦ ਬੀ.ਜੇ.ਪੀ. ਦੀ ਕੋਰ ਕਮੇਟੀ ਦੀ ਮੀਟਿੰਗ ਵੀ ਹੋਵੇਗੀ, ਜਿਸ ਵਿਚ ਗ੍ਰਾਉਂਡ 'ਤੇ ਉਤਰ ਕੇ ਕਿਸਾਨ ਅੰਦੋਲਨ ਦੇ ਤਹਿਤ ਉਤਰਣਾ ਹੈ ਇਸ ਵਿਸ਼ੇ 'ਤੇ ਵੀ ਚਰਚਾ ਕੀਤੀ ਜਾਵੇਗੀ। ਪੰਜਾਬ ਭਾਜਪਾ ਦੇ ਜਨਰਲ ਸੈਕ੍ਰੇਟਰੀ ਜੀਵਨ ਗੁਪਤਾ ਨੇ ਕਿਹਾ ਕਿ ਬੀ.ਜੇ.ਪੀ. ਪੂਰੀ ਤਰ੍ਹਾਂ ਨਾਲ ਤਿਆਰ ਹੈ। ਚੋਣਾਂ ਵਿਚ 117 ਸੀਟਾਂ 'ਤੇ ਲੜਣ ਲਈ ਅਤੇ ਪਹਿਲਾਂ ਤੋਂ ਹੀ ਆਪਣੀਆਂ ਤਿਆਰੀਆਂ ਬੀ.ਜੇ.ਪੀ. ਨੇ ਸ਼ੁਰੂ ਕਰ ਦਿੱਤੀਆਂ ਸਨ, ਜਿੱਥੇ ਅੱਜ ਪੰਜਾਬ ਦੇ ਲੋਕ ਬਦਲ ਦੀ ਭਾਲ ਵਿਚ ਹਨ।

ਅਜਿਹੇ ਵਿਚ ਪੰਜਾਬ ਬੀ.ਜੇ.ਪੀ. ਬਿਹਤਰ ਬਦਲ ਲੋਕਾਂ ਲਈ ਸਾਬਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਨਵੀਂ ਪਾਰਟੀ ਬਣਾਉਣ 'ਤੇ ਵਧਾਈ ਦੇਣਗੇ। ਨਾਲ ਹੀ ਸੀਟ ਐਡਜਸਟਮੈਂਟ 'ਤੇ ਉਨ੍ਹਾਂ ਨੇ ਕਿਹਾ ਕਿ ਇਹ ਸਭ ਹਾਈਕਮਾਨ ਨੇ ਦੇਖਣਾ ਹੈ ਹਾਲਾਂਕਿ ਜਦੋਂ ਸਾਡੇ ਕੋਲੋਂ ਹਾਈਕਮਾਨ ਨੇ ਪੁੱਛਿਆ ਤਾਂ ਅਸੀਂ ਹਾਲਾਤ ਦੇ ਹਿਸਾਬ ਨਾਲ ਆਪਣਾ ਫੀਡਬੈਕ ਦਿਆਂਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਬੀ.ਐੱਸ.ਐੱਫ. ਦਾ ਮੁੱਦਾ ਹੋਵੇ ਜਾਂ ਫਿਰ ਕੇਂਦਰ ਦਾ ਕੋਈ ਵੀ ਫੈਸਲਾ ਪੰਜਾਬ ਦੇ ਲਈ ਹੋਵੇ ਉਸ 'ਤੇ ਸਿਆਸਤ ਕਰਨਾ ਬੇਹੱਦ ਹੀ ਸ਼ਰਮਨਾਕ ਹੈ। ਕਿਸਾਨੀ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਜਾਂ ਕੋਈ ਵੀ ਇਸ ਵਿਚ ਸੂਤਰਧਾਰ ਬਣਦਾ ਹੈ ਤਾਂ ਅਸੀਂ ਸਵਾਗਤ ਕਰਾਂਗੇ।

ਇਹ ਵੀ ਪੜ੍ਹੋ-ਸ਼ਾਮ ਨੂੰ ਪੰਜਾਬ ਭਾਜਪਾ ਕੋਰ ਕਮੇਟੀ ਦੀ ਹੋਵੇਗੀ ਬੈਠਕ, ਪਹਿਲਾਂ ਹੋਣਗੇ ਇਹ ਪ੍ਰੋਗਰਾਮ

Last Updated : Oct 28, 2021, 6:59 PM IST

ABOUT THE AUTHOR

...view details