ਚੰਡੀਗੜ੍ਹ: ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਪੰਜਾਬ ਦੇ ਸੀਐੱਮ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਨ ਕਾਰਨ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਇਸ ਮੁਲਾਕਾਤ ’ਤੇ ਜਿੱਥੇ ਭਾਜਪਾ ਆਗੂ ਅਤੇ ਸਾਬਕਾ ਫੌਜੀ ਜੇਜੇ ਸਿੰਘ ਨੇ ਸਵਾਲ ਚੁੱਕਦੇ ਹੋਏ ਸੀਐੱਮ ਮਾਨ ਤੋਂ ਸਵਾਲ ਪੁੱਛੇ ਸੀ ਉੱਥੇ ਹੀ ਹੁਣ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਉਲਟ ਬੀਜੇਪੀ ’ਤੇ ਪਲਟਵਾਰ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਆਮ ਆਦਮੀ ਪਾਰਟੀ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ’ਚ ਤਨਮਨਜੀਤ ਸਿੰਘ ਢੇਸੀ ਦੇ ਨਾਲ ਬੀਜੇਪੀ ਆਗੂ ਮੁਲਾਕਾਤ ਕਰਦੇ ਹੋਏ ਨਜਰ ਆ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਟਵਿੱਟਰ ’ਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਇਹ ਬੀਜੇਪੀ ਦਾ ਦੋਗਲਾ ਚਿਹਰਾ ਹੈ। ਸੀਐੱਮ ਭਗਵੰਤ ਮਾਨ ਯੂਕੇ ਦੇ ਐਮਪੀ ਢੇਸੀ ਨੂੰ ਮਿਲਣ ਤਾਂ ਗਲਤ ਪਰ ਜੇਕਰ ਬੀਜੇਪੀ ਦੇ ਮੰਤਰੀ ਢੇਸੀ ਨੂੰ ਮਿਲਣ ਦਾ ਸਹੀ। ਵਾਹ ਬਈ ਵਾਹ।
ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਜੀਵਨ ਜੋਤ ਕੌਰ ਨੇ ਦੱਸਿਆ ਕਿ ਇਹ ਬੀਜੇਪੀ ਦਾ ਦੋਗਲਾ ਚਿਹਰਾ ਹੈ। ਮੈਨੂੰ ਲਗਦਾ ਹੈ ਕਿ ਬੀਜੇਪੀ ਦਾ ਦੋਗਲਾ ਮਿਆਰ ਹੈ ਅਤੇ ਇਹ ਬੇਇਨਸਾਫੀ ਹੈ। ਉਨ੍ਹਾਂ ਅੱਗੇ ਕਿਹਾ ਕਿ ਤੁਮ ਕਰੋ ਤੋਂ ਠੀਕ ਹਮ ਕਰੇ ਤੋਂ ਪਾਪ।
ਇਹ ਵੀ ਪੜੋ:ਪੋਟਾਸ਼ ਫਟਣ ਨਾਲ ਇੱਕ ਬੱਚੇ ਦੀ ਮੌਤ 2 ਜ਼ਖ਼ਮੀ, 1 ਬੱਚੇ ਦੀ ਮੌਤ
ਬੀਜੇਪੀ ਨੇ ਚੁੱਕੇ ਸੀ ਸਵਾਲ:ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਢੇਸੀ ਅਤੇ ਸੀਐੱਮ ਮਾਨ ਦੀ ਮੁਲਾਕਾਤ ਤੋਂ ਬਾਅਦ ਬੀਜੇਪੀ ਆਗੂ ਅਤੇ ਸਾਬਕਾ ਫੌਜੀ ਜੇਜੇ ਸਿੰਘ ਨੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਸੀਐੱਮ ਮਾਨ ਨੂੰ ਸਪਸ਼ੱਟ ਕਰਨਾ ਚਾਹੀਦਾ ਹੈ ਕਿ ਆਪ ਕੀ ਬ੍ਰਿਟਿਸ਼ ਦੇ ਵੱਖਵਾਦੀ ਅਤੇ ਭਾਰਤ ਵਿਰੋਧੀ ਵਿਚਾਰਾਂ ਨਾਲ ਸਮਰਥਨ ਕਰਦੀ ਹੈ। ਨਾਲ ਹੀ ਉਨ੍ਹਾਂ ਨੇ ਆਪ ’ਤੇ ਭਾਰਤ ਵਿਰੋਧੀ ਸਟੈਂਡ ਰੱਖਣ ਦੇ ਵੀ ਇਲਜ਼ਾਮ ਲਗਾਏ ਸੀ।