ਚੰਡੀਗੜ੍ਹ: ਬੀਜੇਪੀ ਵੱਲੋਂ ਅੱਜ ਦਾ ਦਿਨ ਸਾਮਾਜਿਕ ਸਮਰਸਤਾ ਦਿਵਸ ਦੇ ਵੱਜੋਂ ਮਨਾਉਂਦੀ ਆ ਰਹੀ ਹੈ। ਇਸੇ ਦੇ ਚੱਲਦੇ ਬੀਜੇਪੀ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਬੀਜੇਪੀ ਆਗੂ ਰਾਜੇਸ਼ ਬਾਗਾ ਨੇ ਕਿਹਾ ਕਿ 14 ਅਪ੍ਰੈਲ ਨੂੰ ਬਾਬਾ ਭੀਮਰਾਓ ਅੰਬੇਡਕਰ ਜਯੰਤੀ, ਮਹਾਵੀਰ ਜਯੰਤੀ ਅਤੇ ਵਿਸਾਖੀ ਵੀ ਮਨਾਈ ਜਾਂਦੀ ਹੈ। ਕੇਂਦਰ ਦੀ ਬੀਜੇਪੀ ਸਰਕਾਰ ਨੇ ਗਰੀਬ ਲੋਕਾਂ ਦੇ ਲਈ ਤਮਾਮ ਕੰਮ ਕੀਤੇ ਹਨ। ਕਾਂਗਰਸ ਨੇ ਕਦੇ ਵੀ ਆਪਣੇ ਪਰਿਵਾਰ ਅਤੇ ਨਹਿਰੂ ਤੋਂ ਇਲਾਵਾ ਕਿਸੇ ਦੂਜੇ ਮਹਾਪੁਰਸ਼ ਨੂੰ ਸਨਮਾਨ ਨਹੀਂ ਦਿੱਤਾ ਹੈ।
ਬੀਜੇਪੀ ਰਾਜੇਸ਼ ਬਾਗਾ ਨੇ ਅੱਗੇ ਕਿਹਾ ਕਿ ਸਾਡੀ ਸਰਕਾਰ ਨੇ ਬਾਬਾ ਸਾਹਿਬ ਨਾਲ ਜੁੜੇ 5 ਸਥਾਨਾਂ ਨੂੰ ਵਿਸ਼ੇਸ਼ ਦਰਜਾ ਦਿੱਤਾ ਹੈ ਅਤੇ ਬਾਬਾ ਸਾਹਿਬ ਦੇ ਨਾਂ ’ਤੇ ਕਈ ਸਮਾਰਕ ਵੀ ਬਣਾਏ ਗਏ ਹਨ। ਕਾਂਗਰਸ ਦੇ ਹਾਲਤ ਅੱਜ ਉਸੇ ਤਰ੍ਹਾਂ ਹੀ ਹਨ ਜਿਸ ਤਰ੍ਹਾਂ ਦੇ ਹਾਲਾਤ ਬਾਰੇ ਬਾਬਾ ਸਾਹਿਬ ਨੇ ਦੱਸਿਆ ਸੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਕਾਂਗਰਸ ਦੇਸ਼ ਦੇ ਹਿੱਤ ਦੇ ਲਈ ਕੁਝ ਵੀ ਨਹੀਂ ਕਰ ਸਕਦਾ ਹੈ। ਬਾਬਾ ਸਾਹਿਬ ਦੇਸ਼ ਦੇ ਵੰਡ ਦੇ ਖਿਲਾਫ ਵੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਬਾ ਸਾਹਿਬ ਨੂੰ ਕਾਂਗਰਸ ਸਰਕਾਰ ਦੇ ਸਮੇਂ ਕਦੇ ਵੀ ਭਾਰਤ ਰਤਨ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਅਟਲ ਜੀ ਦੀ ਸਰਕਾਰ ਦੇ ਸਮੇਂ ਉਨ੍ਹਾਂ ਨੂੰ ਭਾਰਤ ਰਤਨ ਦਿੱਤਾ ਗਿਆ ਅਤੇ ਸੰਸਦ ਚ ਉਨ੍ਹਾਂ ਦੀ ਤਸਵੀਰ ਵੀ ਲਗਾਈ ਗਈ। ਬਾਬਾ ਸਾਹਿਬ ਦੇ ਮੁਤਾਬਿਕ ਹੀ ਨਰਿੰਦਰ ਮੋਦੀ ਦੀ ਸਰਕਾਰ ਨੇ ਧਾਰਾ 370 ਨੂੰ ਜੰਮੂ ਕਸ਼ਮੀਰ ਚੋਂ ਖਤਮ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਦਲਿਤ ਵਰਗ ਦੇ ਨੌਜਵਾਨਾਂ ਦੇ ਲਈ ਕਈ ਤਰ੍ਹਾਂ ਦੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਕੇਂਦਰ ਸਰਕਾਰ ਵੱਲੋਂ ਘੂਮਤੂ ਜਾਤੀ ਦੇ ਲਈ ਪਹਿਲੀ ਵਾਰ ਇੱਕ ਕਮੀਸ਼ਨ ਬਣਾਇਆ ਗਿਆ ਹੈ।