ਚੰਡੀਗੜ੍ਹ: ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪਹੁੰਚੇ ਸੁਨੀਲ ਜਾਖੜ ਨੇ ਹਰਿਆਣਾ ਦੇ ਮੰਤਰੀ ਜੇਪੀ ਦਲਾਲ ਵੱਲੋਂ ਐਸ.ਵਾਈ.ਐਲ ਨਹਿਰ ਦੇ ਪਾਣੀ ਨੂੰ ਲੈ ਕੇ ਕੀਤੀ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਹਰਿਆਣਾ ਦੇ ਇਸ ਮੰਤਰੀ ਵੱਲੋਂ ਗਲਤ ਟਿੱਪਣੀਆਂ ਕੀਤੀਆਂ ਗਈਆਂ ਸਨ। ਹੁਣ ਵੀ ਸਿੰਘੂ ਬਾਰਡਰ ’ਤੇ ਪੰਜਾਬ ਅਤੇ ਹਰਿਆਣਾ ਦੀ ਵਧ ਰਹੇ ਆਪਸੀ ਭਾਈਚਾਰਕ ਸਾਂਝ ਨੂੰ ਦੇਖਦਿਆਂ ਹੀ ਅਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਜੇਪੀ ਦਲਾਲ ਵੱਲੋਂ ਪਹਿਲਾਂ ਵੀ ਹਰਿਆਣਾ ਵਿੱਚ ਐਸ.ਵਾਈ.ਐਲ ਦੇ ਪਾਣੀ ਨੂੰ ਲੈ ਕੇ ਜਲ ਅਧਿਕਾਰ ਰੈਲੀਆਂ ਕਰਨ ਬਾਰੇ ਬਿਆਨ ਦਿੱਤਾ ਗਿਆ ਸੀ। ਸੁਨੀਲ ਜਾਖੜ ਨੇ ਭਾਜਪਾ ਸਰਕਾਰ ਸਣੇ ਨਰੇਂਦਰ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਖਿਰ ਭਾਜਪਾ ਕਦੋਂ ਤੱਕ ਕਿਸਾਨਾਂ ਦੀ ਸ਼ਹਾਦਤ ਲਵੇਗੀ ਅਤੇ ਨਾਲ ਹੀ ਉਨ੍ਹਾਂ ਕਿਸਾਨਾਂ ਨਾਲ ਹੋ ਰਹੇ ਧੱਕੇ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ।
ਪੈਟਰੋਲ ਕੀਮਤਾਂ 'ਚ ਵਾਧਾ ਕਰਕੇ ਮੂੰਹ 'ਤੇ ਤਾਲਾ ਲਗਾਈ ਬੈਠੀ ਹੈ ਭਾਜਪਾ: ਜਾਖੜ - ਭਾਜਪਾ ਸਰਕਾਰ ਸਣੇ ਨਰੇਂਦਰ ਮੋਦੀ 'ਤੇ ਨਿਸ਼ਾਨਾ
ਸੁਨੀਲ ਜਾਖੜ ਨੇ ਭਾਜਪਾ ਸਰਕਾਰ ਸਣੇ ਨਰੇਂਦਰ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਖਿਰ ਭਾਜਪਾ ਕਦੋਂ ਤੱਕ ਕਿਸਾਨਾਂ ਦੀ ਸ਼ਹਾਦਤ ਲਵੇਗੀ ਅਤੇ ਨਾਲ ਹੀ ਉਨ੍ਹਾਂ ਕਿਸਾਨਾਂ ਨਾਲ ਹੋ ਰਹੇ ਧੱਕੇ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਦੇ ਨਾਲ ਹੀ ਉਨ੍ਹਾਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਨੂੰ ਲੈ ਕੇ ਵੀ ਕੇਂਦਰ ’ਤੇ ਨਿਸ਼ਾਨੇ ਸਾਧੇ।
ਸੁਨੀਲ ਜਾਖੜ ਨੇ ਭਾਜਪਾ ’ਤੇ ਨਿਸ਼ਾਨਾ ਸਾਧਿਆ ਕਿਹਾ ਕਿ ਲਗਾਤਾਰ ਵਧ ਰਹੀਆਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਨੂੰ ਲੈ ਕੇ ਨਰਿੰਦਰ ਮੋਦੀ ਅਤੇ ਸਮ੍ਰਿਤੀ ਇਰਾਨੀ ਵੀ ਚੁੱਪ ਬੈਠੇ ਹਨ, ਜੋ ਕਾਂਗਰਸ ਦੀ ਸਰਕਾਰ ਸਮੇਂ ਪੰਜ ਰੁਪਏ ਪੈਟਰੋਲ ਦੇ ਰੇਟ ਵਧਣ 'ਤੇ ਹੰਗਾਮਾ ਕਰਦੇ ਸਨ। ਅੰਕੜਿਆਂ ਮੁਤਾਬਕ 2008 ‘ਚ ਕੱਚੇ ਤੇਲ ਦੀ ਕੀਮਤ 108 ਡਾਲਰ ਬੈਰਲ ਸੀ, ਜਦਕਿ ਪੈਟਰੋਲ ਦੀ ਕੀਮਤ 45 ਰੁਪਏ ਅਤੇ ਅੱਜ ਭਾਜਪਾ ਦੀ ਸਰਕਾਰ ਸਮੇਂ ਜਦੋਂ 60 ਡਾਲਰ ਬੈਰਲ ਕੱਚੇ ਤੇਲ ਦੀ ਕੀਮਤ ਹੈ ਪਰ ਪੈਟਰੋਲ 100 ਰੁਪਏ ਤੱਕ ਪਹੁੰਚ ਗਿਆ, ਜਿਸ ਦਾ ਜਵਾਬ ਜਨਤਾ ਨੂੰ ਦੇਣਾ ਪਵੇਗਾ, ਤੇ ਲਗਾਤਾਰ ਕੇਂਦਰ ਸਰਕਾਰ ਗਰੀਬ ਲੋਕਾਂ ’ਤੇ ਬੋਝ ਪਾ ਰਹੀ ਹੈ।