ਚੰਡੀਗੜ੍ਹ:ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ (Aam Aadmi Party MLA Aman Arora) ਨੇ ਕਿਹਾ ਕਿ ਲਖੀਮਪੁਰ ਖੀਰੀ (Lakhimpur Khiri) ਦੀ ਘਟਨਾ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਤਾਂ ਉਹ ਕੰਮ ਹੈ ਜੋ ਅੰਗਰੇਜਾਂ ਤੇ ਮੁਗਲਾਂ ਵੇਲੇ ਜਾਂ ਅੱਜ ਵੀ ਜਿਵੇਂ ਤਾਲਿਵਾਨ ਜਿਵੇਂ ਲੋਕਾਂ ਦਾ ਕਤਲੇਆਮ ਕਰਦਾ ਹੈ, ਉਹ ਕੰਮ ਬੀਜੇਪੀ (BJP) ਕਿਸਾਨਾਂ ਦੇ ਨਾਲ ਅਤੇ ਆਮ ਲੋਕਾਂ ਦੇ ਨਾਲ ਕਰ ਰਹੀ ਹੈ। ਜੋ ਬਹੁਤ ਹੀ ਮੰਦਾਭਾਗਾ ਹੈ।
ਅਮਨ ਅਰੋੜਾ (Aman Arora) ਨੇ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਸਜਾਵਾਂ ਨਾ ਦਿੱਤੀਆਂ ਗਈਆਂ ਤਾਂ ਇਸਦਾ ਮਤਲਬ ਤਾਂ ਜੋ ਵੀ ਕੋਈ ਸੱਤਾ ਵਿੱਚ ਹੋਇਆ ਕਰੇਗਾ, ਉਨ੍ਹਾਂ ਵੱਲੋਂ ਵੀ ਇਹੀ ਕੁਝ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਉਸ ਹਾਦਸੇ ਦਾ ਸਿਕਾਰ ਹੋਏ ਕਿਸਾਨਾਂ ਦੇ ਪਰਿਵਾਰਾਂ ਦਾ ਇਨ੍ਹਾਂ ਨਾਲ ਸਮਝੋਤਾ ਹੋ ਗਿਆ ਹੈ ਪਰ ਦੋਸ਼ੀਆਂ ਦਾ ਸਮਾਜ ਦੇ ਵਿੱਚ ਖੁਲੇਆਮ ਘੁੰਮਣਆ, ਇਹ ਸਮਾਜ ਦੇ ਲਈ ਬਹੁਤ ਵੱਡਾ ਖ਼ਤਰਾ ਹੈ।
ਅਮਨ ਅਰੋੜਾ ਨੇ ਕਿਹਾ ਕਿ ਯੂਪੀ ਸਰਕਾਰ (UP Government) ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਕਿ ਇਹ ਕਿਉਂ ਹੋਇਆ, ਕਿਉਂ ਇਹੋ ਜਿਹੇ ਹਾਲਾਤ ਬਣੇ ਕਿ ਸਾਰੇ ਮੁਲਕ ਦੇ ਲੀਡਰ ਉੱਥੇ ਪਹੁੰਚ ਰਹੇ ਹਨ, ਉਨ੍ਹਾਂ ਲੋਕਾਂ ਦੇ ਨਾਲ ਉਨ੍ਹਾਂ ਪਰਿਵਾਰਾਂ ਦੇ ਨਾਲ ਉੱਥੇ ਹਮਦਰਦੀ ਜਤਾ ਰਹੇ ਹਨ।
ਅਮਨ ਅਰੋੜਾ (Aman Arora) ਨੇ ਡਰੱਗਜ਼ ਕੇਸ ਬਾਰੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਕੋਈ ਵੀ ਡਰੱਗਜ਼ ਕੇਸ ਦੀ ਸੁਣਵਾਈ ਨੂੰ ਲੈ ਕੇ ਗੰਭੀਰ ਨਹੀਂ ਹੈ। ਜਦਕਿ ਹੁਣ ਆਪਣੀ ਸਰਕਾਰ ਦੇ ਖਿਲਾਫ਼ ਟਵੀਟ ਕਰਦੇ ਹੋਏ ਉਸਨੂੰ ਖੁਦ ਇਸ 'ਤੇ ਕੰਮ ਕਰਨਾ ਚਾਹੀਦਾ ਸੀ। ਹੁਣ ਇਸ ਤਰ੍ਹਾਂ ਜਿਵੇਂ ਅਦਾਲਤੀ ਕੇਸਾਂ ਬਾਰੇ ਪਹਿਲਾਂ ਹੀ ਟਵੀਟ ਕਰਨਾ ਸਿਰਫ਼ ਸਿਆਸੀ ਡਰਾਮਾ ਹੈ ਜਦੋਂ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਅਜੇ ਵੀ ਪੰਜਾਬ ਵਿੱਚ ਵੱਧ ਰਿਹਾ ਹੈ। ਸਰਕਾਰ ਇਸ 'ਤੇ ਸ਼ਿਕੰਜਾ ਕੱਸਣ ਵਿੱਚ ਅਸਫ਼ਲ ਰਹੀ ਹੈ।
ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (UP Chief Minister Charanjit Singh Channy) ਨੂੰ ਸੁਭਕਾਮਨਾਵਾਂ ਦਿੰਦੇ ਹੋਏ ਅਮਨ ਅਰੋੜਾ (Aman Arora) ਨੇ ਕਿਹਾ ਕਿ ਚੰਨੀ ਉਹ ਡੱਕਾ ਤੋੜਨ ਦੀ ਕੋਸ਼ਿਸ ਕਰ ਰਹੇ ਹਨ, ਜੋ ਕਾਂਗਰਸ ਨੇ ਇੰਨ੍ਹੇ ਸਮੇਂ ਵਿੱਚ ਨਹੀਂ ਤੋੜਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ।