ਚੰਡੀਗੜ੍ਹ: ਕਿਸਾਨਾਂ ਦਾ ਖੇਤੀ ਕਾਨੂੰਨਾਂ ਦਾ ਵਿਰੋਧ ਜਾਰੀ ਹੈ ਤੇ ਉਨ੍ਹਾਂ ਦੀ 6 ਫਰਵਰੀ 'ਤੇ ਚੱਕਾ ਜਾਮ ਦੀ ਕਾਲ 'ਤੇ ਮੁੱਲਾਂਪੁਰ ਬੈਰੀਗੇਡ 'ਤੇ ਹਜ਼ਾਰਾ ਦੀ ਗਿਣਤੀ ਦੇ 'ਚ ਕਿਸਾਨ ਇੱਕਠੇ ਹੋਏ ਤੇ ਖੇਤੀ ਕਾਨੂੰਨਾਂ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਕੇਂਦਰ ਖੇਲ ਰਹੀ ਕਿਸਾਨਾਂ ਨਾਲ ਗੰਦੀ ਰਾਜਨੀਤੀ
ਇਸ ਮੌਕੇ ਗੱਲ ਕਰਦੇ ਹੋਏ ਪੇਂਡੂ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਸਤਨਾਮ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਕੋਝੀਆਂ ਚਾਲਾਂ ਖੇਡ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਦੀ ਪਰੇਡ 'ਚ 450 ਕਿਸਾਨ ਅਜੇ ਲਾਪਤਾ ਹੈ ਤੇ ਕਈਆਂ 'ਤੇ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਬੈਰੀਹੇਡਿੰਗ ਇਸ ਤਰ੍ਹਾਂ ਕੀਤੀ ਗਈ ਤੇ ਕਿਸਾਨਾਂ ਨੂੰ ਲਾਲ ਕਿਲ੍ਹੇ ਵੱਲ ਮੋੜ੍ਹਿਆ ਗਿਆ ਤੇ ਅੰਦੋਲਨ ਤੋਂ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਲੋਕਲ ਲੀਡਰਾਂ ਨੇ ਅਦਾ ਕੀਤਾ ਗ਼ਲਤ ਰੋਲ
ਉਨ੍ਹਾਂ ਨੇ ਸਥਾਨਕ ਲੀਡਰ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਸਥਾਨਕ ਲੀਡਰਾਂ ਨੇ ਇਸ ਅੰਦੋਲਨ 'ਚ ਗ਼ਲਤ ਰੋਲ ਅਦਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਤੱਕ ਪੰਜਾਬ ਦੇ ਹਲਾਤ ਪਹੁੰਚਣ ਹੀ ਨਹੀਂ ਦਿੱਤੇ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਲੈ ਕੇ ਕੀਤੇ ਇਨ੍ਹਾਂ ਦੇ ਸਰਵੇ ਝੂਠੇ ਹੋ ਗਏ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਹੱਕਾਂ ਲਈ ਲੜਦੇ ਰਹਿਣਗੇ ਤੇ ਜੇਤੂ ਵੀ ਹੋਣਗੇ।