ਚੰਡੀਗੜ੍ਹ: ਬਿਹਾਰ ਤੇ ਜ਼ਿਮਨੀ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਚੰਡੀਗੜ੍ਹ ਸੈਕਟਰ-37 ਵਿਖੇ ਬੀਜੇਪੀ ਦਫ਼ਤਰ ਦੇ ਬਾਹਰ ਪਟਾਕੇ ਚਲਾ ਕੇ ਤੇ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ। ਇਸ ਦੌਰਾਨ ਜਾਣਕਾਰੀ ਦਿੰਦਿਆਂ ਡਾ. ਸੁਭਾਸ਼ ਨੇ ਕਿਹਾ ਕਿ 13 ਤਰੀਕ ਨੂੰ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨਾਲ ਹੋਣ ਵਾਲੀ ਬੈਠਕ ਤੋਂ ਬਾਅਦ ਪੰਜਾਬ ਦਾ ਕਿਸਾਨ ਵੀ ਜਸ਼ਨ ਮਨਾਏਗਾ ਕਿਉਂਕਿ ਬਿਹਾਰ ਮਹਾਰਾਸ਼ਟਰ, ਗੁਜਰਾਤ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਬੀਜੇਪੀ ਨੂੰ ਸਾਥ ਦਿੱਤਾ ਹੈ ਤੇ ਪੰਜਾਬ ਦੇ ਕਿਸਾਨ ਵੀ ਕੇਂਦਰ ਦੀਆਂ ਪਾਲਿਸੀਆਂ ਨੂੰ ਚੰਗੀ ਤਰ੍ਹਾਂ ਸਮਝ ਕੇ ਭਰਮ ਭੁਲੇਖਿਆਂ ਵਿੱਚੋਂ ਬਾਹਰ ਨਿਕਲੇਗਾ।
ਕੀ ਜਸ਼ਨ 'ਚ ਡੁੱਬੀ ਬੀਜੇਪੀ ਕਿਸਾਨਾਂ ਦੀਆਂ ਮੰਗਾਂ ਮੰਨੇਗੀ ? - CELEBRATION
ਬਿਹਾਰ ਚੋਣਾਂ ਵਿੱਚ ਜਿੱਤ ਤੋਂ ਬਾਅਦ ਪੂਰੇ ਦੇਸ਼ ਵਿੱਚ ਭਾਜਪਾ ਵੱਲੋਂ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ। ਉੱਥੇ ਹੀ 13 ਨਵੰਬਰ ਨੂੰ ਕੇਂਦਰ ਸਰਕਾਰ ਨੇੇ ਕਿਸਾਨਾਂ ਨੂੰ ਬੈਠਕ ਲਈ ਸੱਦਾ ਭੇਜਿਆ ਹੈ। ਜਿਸ ਨਾਲ ਕਿਸਾਨਾਂ ਦੇ ਮਸਲੇ ਹੱਲ ਹੋਣ ਦੀ ਆਸ ਬੱਝੀ ਹੈ।...
ਤਸਵੀਰ
ਭਾਜਪਾ ਦੇ ਲੀਡਰ ਖੇਤੀ ਕਾਨੂੰਨ ਮਸਲੇ ਨੂੰ ਲੈ ਕੇ ਪਾਰਟੀ ਨੂੰ ਛੱਡ ਰਹੇ ਹਨ ਤਾਂ ਇਸਦਾ ਜੁਆਬ ਦਿੰਦਿਆਂ ਡਾ ਸੁਭਾਸ਼ ਨੇ ਕਿਹਾ ਕਿ ਪੰਜਾਬ ਵਿੱਚ 23 ਲੱਖ ਮੈਂਬਰ ਭਾਜਪਾ ਦੇ ਨਾਲ ਜੁੜੇ ਹੋਏ ਹਨ ਤੇ ਕੁਝ ਕੂ ਲੋਕਾਂ ਦੇ ਪਾਰਟੀ ਨੂੰ ਛੱਡਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ ਬਲਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਭਾਜਪਾ ਦੇ ਵਿੱਚ ਸ਼ਾਮਿਲ ਹੋਣਗੇ।
ਉਨ੍ਹਾਂ ਨੇ ਵੀ ਦਾਅਵਾ ਕੀਤਾ ਕਿ 13 ਤਰੀਕ ਨੂੰ ਹੋਣ ਵਾਲੀ ਬੈਠਕ ਵਿੱਚ ਕਿਸਾਨਾਂ ਨੂੰ ਪੂਰੀ ਤਰੀਕੇ ਨਾਲ ਕੇਂਦਰੀ ਮੰਤਰੀ ਨਰੇਂਦਰ ਤੋਮਰ ਸੰਤੁਸ਼ਟ ਕਰਨਗੇ।