ਚੰਡੀਗੜ੍ਹ: ਬਰਡ ਫ਼ਲੂ ਦਾ ਅਸਰ ਹੁਣ ਚਾਰੇ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਕਈ ਸੂਬਿਆਂ ਨੇ ਬਾਹਰ ਤੋਂ ਆਉਣ ਵਾਲੇ ਪੋਲਟਰੀ ਪ੍ਰੋਡਕਟ ਦੀ ਸਪਲਾਈ ਨੂੰ ਬੰਦ ਕਰ ਦਿੱਤਾ ਹੈ। ਸੈਂਟਰਲ ਪੋਲਟਰੀ ਡਿਵੈਲਪਮੈਂਟ ਸੰਗਠਨ ਜੋ ਦੂਜੇ ਸੂਬਿਆਂ ਵਿੱਚ ਅੰਡੇ ਅਤੇ ਚਿਕਨ ਦੀ ਸਪਲਾਈ ਕਰਦਾ ਹੈ ਉਸ ਦੀ ਸਪਲਾਈ ਬੰਦ ਕਰ ਦਿੱਤੀ ਹੈ ਜਿਸ ਕਾਰਨ ਸੀਪੀਡੀਓ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਬਤ ਈਟੀਵੀ ਭਾਰਤ ਨੇ ਸੈਂਟਰਲ ਪੋਲਟਰੀ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਦੀ ਡਾਇਰੈਕਟਰ ਡਾ. ਕਾਮਨਾ ਨਾਲ ਗੱਲਬਾਤ ਕੀਤੀ।
ਪੋਲਟਰੀ ਉਤਪਾਦ ਦੀ ਸਪਲਾਈ 'ਤੇ ਲੱਗੀ ਰੋਕ
ਡਾ. ਕਾਮਨਾ ਕਿਹਾ ਕਿ ਉਹ ਪੂਰੇ ਨੌਰਥ ਇੰਡੀਆ ਵਿੱਚ ਚਿਕਨ ਅਤੇ ਅੰਡੇ ਦੀ ਸਪਲਾਈ ਕਰਦੇ ਹਨ। ਇਸ ਵਿੱਚ ਰਾਜਸਥਾਨ, ਦਿੱਲੀ, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼ ਸਭ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬਰਡ ਫ਼ਲੂ ਕਾਰਨ ਉਨ੍ਹਾਂ ਦੇ ਉਤਪਾਦ ਦੀ ਮੰਗ ਘੱਟ ਗਈ ਹੈ ਜਿਸ ਕਾਰਨ ਸਾਰੇ ਸੂਬਿਆਂ ਨੇ ਬਾਹਰੋਂ ਉਤਪਾਦ ਦੀ ਸਪਲਾਈ ਨੂੰ ਬੰਦ ਕਰ ਦਿੱਤੀ ਹੈ।
Bird flu: ਸੂਬਿਆਂ 'ਚ ਸੀਪੀਡੀਓ ਦੇ ਉਤਪਾਦ ਦੀ ਸਪਲਾਈ 'ਤੇ ਰੋਕ ਉਤਪਾਦਨ ਜਾਰੀ, ਪਰ ਖਰੀਦਦਾਰੀ ਨਹੀਂ
ਉਨ੍ਹਾਂ ਕਿਹਾ ਕਿ ਬੜੀ ਵੱਡੀ ਤਾਦਾਦ ਵਿੱਚ ਉਨ੍ਹਾਂ ਵੱਲੋਂ ਸਰਕਾਰਾਂ ਨੂੰ ਸਪਲਾਈ ਜਾਂਦੀ ਸੀ, ਜੋ ਹੁਣ ਪੂਰੇ ਤਰੀਕੇ ਦੇ ਨਾਲ ਬੰਦ ਹੋ ਗਈ ਹੈ। ਉੁਤਪਾਦਨ ਲਗਾਤਾਰ ਜਾਰੀ ਹੈ ਪਰ ਖਰੀਦਦਾਰ ਨਹੀਂ ਹਨ, ਫਿਲਹਾਲ ਤਾਂ ਉਨ੍ਹਾਂ ਵੱਲੋਂ ਸਟੋਰੇਜ ਕੀਤੀ ਜਾਰੀ ਹੈ ਪਰ ਭਵਿੱਖ ਵਿੱਚ ਜੇ ਜਲਦ ਠੀਕ ਨਾ ਹੋਇਆ ਤਾਂ ਸਟੋਰੇਜ ਨੂੰ ਲੈ ਕੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਅੰਡੇ ਤੇ ਚਿਕਨ ਨਾਲ ਨਹੀ ਹੋਵੇਗਾ ਬਰਡ ਫ਼ਲੂ
ਉਨ੍ਹਾਂ ਕਿਹਾ ਕਿ ਲੋਕਾਂ ਦੇ ਮਨ ਵਿੱਚ ਡਰ ਬੈਠ ਗਿਆ ਹੈ ਕਿ ਅਸੀਂ ਅੰਡੇ ਅਤੇ ਚਿਕਨ ਖਾਈਏ ਜਾਂ ਨਹੀਂ। ਇਸ ਕਰਕੇ ਉਨ੍ਹਾਂ ਦੀ ਰਿਟੇਲ ਸਪਲਾਈ ਵੀ ਤਕਰੀਬਨ 25 ਪ੍ਰਤੀਸ਼ਤ ਘੱਟ ਗਈ ਹੈ। ਉਨ੍ਹਾਂ ਕਿਹਾ ਕਿ ਆਂਡੇ ਅਤੇ ਚਿਕਨ ਖਾਣ ਨਾਲ ਬਰਡ ਫ਼ਲੂ ਨਹੀਂ ਹੋਵੇਗਾ। ਜੇ ਅੰਡਿਆਂ ਨੂੰ ਅਤੇ ਪੋਲਟਰੀ ਉਤਪਾਦ ਨੂੰ ਪੂਰੇ ਤਰੀਕੇ ਪਕਾ ਕੇ ਖਾਧਾ ਜਾਵੇ।
ਡਾ. ਕਾਮਨਾ ਨੇ ਕਿਹਾ ਕਿ ਸਾਨੂੰ ਉਸੇ ਤਰੀਕੇ ਦੇ ਨਾਲ ਪੋਲਟਰੀ ਉਤਪਾਦ ਖਾਣੇ ਚਾਹੀਦੇ ਹਨ। ਜਿਵੇਂ ਅਸੀਂ ਪਹਿਲਾਂ ਖਾ ਰਹੇ ਸਨ ਕਿਸੇ ਵੀ ਤਰੀਕੇ ਡਰਨ ਦੀ ਲੋੜ ਨਹੀਂ ਹੈ।