ਚੰਡੀਗੜ੍ਹ:ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਊਰਜਾ ਦੇ ਨਵਿਆਉਣ ਯੋਗ ਸੋਮਿਆਂ ਨੂੰ ਹੁਲਾਰਾ ਦੇਣ ਲਈ ਪਿੜਾਈ ਉਪਰੰਤ ਬਚਦੀ ਗੰਨੇ ਦੀ ਮੈਲ ਤੋੋਂ ਗਰੀਨ ਐਨਰਜੀ ਦੀ ਪੈਦਾਵਾਰ ਲਈ ਨਿੱਜੀ ਜਨਤਕ ਭਾਈਵਾਲੀ (ਪੀ.ਪੀ.ਪੀ.) ਤਹਿਤ ਸਹਿਕਾਰੀ ਖੰਡ ਮਿੱਲਾਂ ਚ ਬਾਇਓ ਸੀ.ਐਨ.ਜੀ. ਪ੍ਰਾਜੈਕਟ ਸਥਾਪਤ ਕੀਤੇ ਜਾ ਰਹੇ ਹਨ। ਇਹ ਗੱਲ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੰਡੀਗੜ੍ਹ ਸਥਿਤ ਮਾਰਕਫੈਡ ਦਫਤਰ ਵਿਖੇ ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ ਗੰਨੇ ਦੀ ਮੈਲ ਦੀ ਵਰਤੋੋਂ ਨਾਲ ਅਜਿਹਾ ਪ੍ਰਾਜੈਕਟ ਲਗਾਉਣ ਹਿੱਤ ਕੰਮ ਸੌਂਪਣ ਦਾ ਪੱਤਰ ਜਾਰੀ ਕਰਨ ਮੌਕੇ ਕਹੀ ਹੈ।
ਰੰਧਾਵਾ ਨੇ ਦੱਸਿਆ ਕਿ ਕੋ-ਜਨਰੇਸ਼ਨ, ਬਾਇਓ ਉਤਪਾਦਨ ਤੋਂ ਇਲਾਵਾ ਵਾਧੂ ਕਮਾਈ ਵਾਲੇ ਪ੍ਰਾਜੈਕਟਾਂ ਦੀ ਲੜੀ ਵਿੱਚ ਸੂਬੇ ਵਿੱਚ ਲੱਗਣ ਵਾਲਾ ਇਹ ਦੂਜਾ ਪ੍ਰਾਜੈਕਟ ਹੋਵੇਗਾ। ਇਸ ਤੋਂ ਪਹਿਲਾਂ ਬਟਾਲਾ ਸਹਿਕਾਰੀ ਖੰਡ ਮਿੱਲ ਵਿਖੇ ਇਹ ਪ੍ਰਾਜੈਕਟ ਲਗਾਇਆ ਜਾ ਰਿਹਾ ਹੈ। ਮੈਸਰਜ਼ ਆਈ.ਐਸ.ਡੀ. ਇਨਫਰਾਸਟਰਕਾਚਰ ਐਲ.ਐਲ.ਪੀ. ਦਿੱਲੀ ਵੱਲੋਂ ਭੋਗਪੁਰ ਵਿਖੇ 30 ਕਰੋੜ ਦੀ ਲਾਗਤ ਨਾਲ ਲਗਾਏ ਜਾ ਰਹੇ ਇਸ ਪ੍ਰਾਜੈਕਟ ਦੇ ਲੱਗਣ ਨਾਲ ਖੰਡ ਮਿੱਲ ਨੂੰ ਸਾਲਾਨਾ ਘੱਟੋ-ਘੱਟ 75 ਲੱਖ ਰੁਪਏ ਦੀ ਕਮਾਈ ਹੋਵੇਗੀ ਜਿਸ ਵਿੱਚ ਮਿੱਲ ਦੀ ਸਮਰੱਥਾ ਵਿੱਚ ਵਾਧੇ ਦੇ ਅਨੁਪਾਤ ਅਨੁਸਾਰ ਵਾਧਾ ਹੁੰਦਾ ਰਹੇਗਾ। ਸਹਿਕਾਰਤਾ ਮੰਤਰੀ ਨੇ ਇਸ ਕੰਪਨੀ ਦੇ ਗਰੁੱਪ ਸੀ.ਐਮ.ਡੀ. ਹਰਜੀਤ ਸਿੰਘ ਚੱਢਾ ਅਤੇ ਨੁਮਾਇੰਦਿਆਂ ਦਲਜੋਤ ਸਿੰਘ ਚੱਢਾ ਤੇ ਗੁਰਵੰਚ ਸਿੰਘ ਚੱਢਾ ਨੂੰ ਕੰਮ ਸੌਂਪਣ ਦਾ ਪੱਤਰ ਸੌਂਪਿਆ ਹੈ।
ਇਸ ਤੋਂ ਪਹਿਲਾਂ ਬਟਾਲਾ ਵਿਖੇ ਮੈਸਰਜ਼ ਮਾਤਰਾ ਐਨਰਜੀ ਪ੍ਰਾਈਵੇਟ ਲਿਮਟਿਡ ਮੇਰਠ ਵੱਲੋੋਂ ਬਾਇਓ ਸੀ.ਐਨ.ਜੀ. ਪ੍ਰਾਜੈਕਟ ਲਗਾਇਆ ਜਾ ਰਿਹਾ ਹੈ ਅਤੇ ਮਿੱਲ ਨੂੰ ਸਾਲਾਨਾ ਘੱਟੋ-ਘੱਟ 50 ਲੱਖ ਰੁਪਏ ਕਮਾਈ ਹੋਵੇਗੀ। ਇਨ੍ਹਾਂ ਪ੍ਰਾਜੈਕਟਾਂ ਦੀ ਸਮਰੱਥਾ ਅਨੁਸਾਰ ਰੋੋਜ਼ਾਨਾ 100 ਟਨ ਪ੍ਰੈਸ ਮੱਡ ਦੀ ਪ੍ਰਾਸੈਸਿੰਗ ਕੀਤੀ ਜਾ ਸਕੇਗੀ।
ਸਹਿਕਾਰਤਾ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਲੱਗਣ ਨਾਲ ਸਹਿਕਾਰੀ ਖੰਡ ਮਿੱਲਾਂ ਵਿੱਚ ਨਾ ਕੇਵਲ ਗੰਨੇ ਦੀ ਮੈਲ ਦੇ ਨਿਪਟਾਰੇ ਲਈ ਆਉਂਦੀਆਂ ਮੁਸ਼ਕਿਲਾਂ ਤੋੋਂ ਰਾਹਤ ਮਿਲੇਗੀ ਬਲਕਿ ਇਸ ਨਾਲ ਮਿੱਲਾਂ ਨੂੰ ਵਾਧੂ ਆਮਦਨ ਦੇ ਨਾਲ-ਨਾਲ ਗਰੀਨ ਐਨਰਜੀ ਦੀ ਪੈਦਾਵਾਰ ਵਿੱਚ ਵਾਧਾ ਹੋੋਵੇਗਾ। ਗੰਨੇ ਦੀ ਮੈਲ ਤੋੋਂ ਇਲਾਵਾ ਖੇਤੀਬਾੜੀ ਦੀ ਰਹਿੰਦ ਖੂੰਹਦ ਜਿਵੇਂ ਕਿ ਗੰਨੇ ਦੀ ਆਗ ਪੱਤੀ, ਮੁਰਗੀ ਫਾਰਮਾਂ ਅਤੇ ਸਬਜ਼ੀ ਅਤੇ ਫਲਾਂ ਦੀ ਰਹਿੰਦ-ਖੂੰਹਦ ਅਤੇ ਗੋੋਬਰ ਆਦਿ ਦਾ ਪ੍ਰਯੋੋਗ ਕਰਕੇ ਬਾਇਓ ਸੀ.ਐਨ.ਜੀ. (ਗਰੀਨ ਐਨਰਜੀ) ਗੈਸ ਦਾ ਉਤਪਾਦਨ ਕੀਤਾ ਜਾਵੇਗਾ।
ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ 30 ਕਰੋੜ ਰੁਪਏ ਦੀ ਲਾਗਤ ਨਾਲ ਲੱਗੇਗਾ ਬਾਇਓ CNG ਪ੍ਰਾਜੈਕਟ: ਸੁਖਜਿੰਦਰ ਰੰਧਾਵਾ - ਮੁਸ਼ਕਿਲਾਂ ਤੋੋਂ ਰਾਹਤ ਮਿਲੇਗੀ
ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੂੰ ਆਤਮਨਿਰਭਰ ਬਣਾਉਣ ਦੇ ਲਈ ਖੰਡ ਮਿੱਲਾਂ ਦੇ ਵਿੱਚ ਬਾਇਓ ਸੀਐਨਜੀ ਪ੍ਰਾਜੈਕਟ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਵੱਲੋਂ ਇਹ ਜਾਣਕਾਰੀ ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ ਗੰਨੇ ਦੀ ਮੈਲ ਦੀ ਵਰਤੋੋਂ ਨਾਲ ਅਜਿਹਾ ਪ੍ਰਾਜੈਕਟ ਲਗਾਉਣ ਹਿੱਤ ਕੰਮ ਸੌਂਪਣ ਦਾ ਪੱਤਰ ਜਾਰੀ ਕਰਨ ਮੌਕੇ ਦਿੱਤੀ ਗਈ ਹੈ।
ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ 30 ਕਰੋੜ ਰੁਪਏ ਦੀ ਲਾਗਤ ਨਾਲ ਲੱਗੇਗਾ ਬਾਇਓ CNG ਪ੍ਰਾਜੈਕਟ