ਪੰਜਾਬ

punjab

ETV Bharat / city

Bikram Majithia Drug case: ਬਿਕਰਮ ਮਜੀਠੀਆ ਨੇ ਅਗਾਊਂ ਜ਼ਮਾਨਤ ਲਈ ਕੀਤਾ ਹਾਈਕੋਰਟ ਦਾ ਰੁਖ - ਅਗਾਊਂ ਜ਼ਮਾਨਤ ਲਈ ਕੀਤਾ ਹਾਈਕੋਰਟ ਦਾ ਰੁਖ

ਮੋਹਾਲੀ ਅਦਾਲਤ 'ਚ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਤੋਂ ਬਾਅਦ ਬਿਕਰਮ ਮਜੀਠੀਆ ਨੇ ਅਗਾਊਂ ਜ਼ਮਾਨਤ ਲਈ ਹਾਈਕੋਰਟ ਦਾ ਰੁਖ ਕੀਤਾ ਹੈ। ਬਿਕਰਮ ਸਿੰਘ ਮਜੀਠੀਆ 'ਤੇ ਡਰੱਗਜ਼ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ, ਉਸੇ ਮਾਮਲੇ ਵਿੱਚ ਮੋਹਾਲੀ ਜ਼ਿਲਾ ਅਦਾਲਤ ਵਿਚ ਅਗਾਊਂ ਜਮਾਨਤ ਦੀ ਅਰਜੀ ਖਾਰਜ ਕਰ ਦਿੱਤੀ ਸੀ।

ਬਿਕਰਮ ਮਜੀਠੀਆ ਨੇ ਅਗਾਊਂ ਜ਼ਮਾਨਤ ਲਈ ਕੀਤਾ ਹਾਈਕੋਰਟ ਦਾ ਰੁਖ
ਬਿਕਰਮ ਮਜੀਠੀਆ ਨੇ ਅਗਾਊਂ ਜ਼ਮਾਨਤ ਲਈ ਕੀਤਾ ਹਾਈਕੋਰਟ ਦਾ ਰੁਖ

By

Published : Dec 27, 2021, 7:55 PM IST

ਚੰਡੀਗੜ੍ਹ:ਮੋਹਾਲੀ ਅਦਾਲਤ 'ਚ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਤੋਂ ਬਾਅਦ ਬਿਕਰਮ ਮਜੀਠੀਆ ਨੇ ਅਗਾਊਂ ਜ਼ਮਾਨਤ ਲਈ ਹਾਈਕੋਰਟ ਦਾ ਰੁਖ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ’ਤੇ ਡਰੱਗਜ਼ ਮਾਮਲੇ (Majithia booked in Drug case) ਵਿੱਚ ਮਾਮਲਾ ਦਰਜ ਕੀਤਾ ਗਿਆ ਹੈ, ਉਸੇ ਮਾਮਲੇ ਵਿੱਚ ਮੋਹਾਲੀ ਜ਼ਿਲਾ ਅਦਾਲਤ ਵਿਚ ਅਗਾਊਂ ਜਮਾਨਤ ਦੀ ਅਰਜੀ ’ਤੇ ਸੁਣਵਾਈ ਹੋਈ ਸੀ, ਜਿਸ ਵਿੱਚ ਅਗਾਉਂ ਜਮਾਨਤ ਦੀ ਅਰਜੀ ਖਾਰਜ ਕਰ ਦਿੱਤੀ ਗਈ ਸੀ।

ਅਗਾਊਂ ਜ਼ਮਾਨਤ ਅਰਜੀ

ਡੀਜੀਪੀ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਬਣਾਉਣਗੇ 4 ਹੋਰ ਟੀਮਾਂ

ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਖ਼ਿਲਾਫ਼ ਡਰੱਗ ਰੈਕੇਟ ਮਾਮਲੇ (Drug racket case) ਵਿੱਚ ਸ਼ਾਮਲ ਹੋਣ ਦਾ ਕੇਸ ਦਰਜ ਹੋਣ ਤੋਂ ਬਾਅਦ ਪੰਜਾਬ ਪੁਲਿਸ (Punjab Police) ਹੁਣ ਤੱਕ ਉਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ। ਇਸ ਲਈ ਮਜੀਠੀਆ ਦੀ ਗ੍ਰਿਫਤਾਰੀ ਲਈ ਯਤਨ ਤੇਜ਼ ਕਰਦੇ ਹੋਏ ਡੀਜੀਪੀ ਸਿਧਾਰਥ ਚਟੋਪਾਧਿਆਏ (DGP Siddharth Chattopadhyay) ਨੇ ਚਾਰ ਹੋਰ ਟੀਮਾਂ ਦਾ ਗਠਨ ਕੀਤਾ ਹੈ, ਤਾਂ ਜੋ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਅਦਾਲਤੀ ਕਾਰਵਾਈ ਕੀਤੀ ਜਾ ਸਕੇ।

7 ਟੀਮਾਂ ਤੋਂ ਇਲਾਵਾ ਹੋਣਗੀਆਂ 4 ਹੋਰ ਟੀਮਾਂ

ਅਗਾਊਂ ਜ਼ਮਾਨਤ ਅਰਜੀ

ਇਹ ਟੀਮਾਂ ਪਹਿਲਾਂ ਬਣਾਈਆਂ ਗਈਆਂ 7 ਟੀਮਾਂ ਤੋਂ ਇਲਾਵਾ ਹੋਣਗੀਆਂ, ਜੋ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਯੂਪੀ ਅਤੇ ਐਮਪੀ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀਆਂ ਹਨ।

ਅਜੇ ਤੱਕ ਪੁਲਿਸ ਨੂੰ ਕੋਈ ਸਫਲਤਾ ਨਹੀਂ ਮਿਲੀ ਹੈ ਪਰ ਤਲਾਸ਼ੀ ਮੁਹਿੰਮ ਜਾਰੀ ਹੈ। ਪੰਜਾਬ ਵਿੱਚ ਹੁਣ ਤੱਕ ਤਸਕਰੀ ਵਿੱਚ ਸ਼ਾਮਿਲ 66,000 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦੋਂ ਕਿ 51,000 ਕੇਸ ਦਰਜ ਕੀਤੇ ਗਏ ਹਨ।

ਅਗਾਊਂ ਜ਼ਮਾਨਤ ਅਰਜੀ

ਪੰਜਾਬ ਸਰਕਾਰ ਸਾਲ ਦੇ ਅਖੀਰ ਵਿਚ ਡਰੱਗਜ਼ ਮਾਮਲੇ ਦਾ ਪਰਚਾ ਦਰਜ ਕਰਾਉਣ ਵਿੱਚ ਹੋਈ ਸਫ਼ਲ

ਬਿਕਰਮ ਸਿੰਘ ਮਜੀਠੀਆ ਦੇ ਸਰਕਾਰ ਵੱਲੋਂ ਲਗਾਤਾਰ ਕਈ ਤਰ੍ਹਾਂ ਦੇ ਆਰੋਪ ਲਗਦੇ ਰਹੇ ਪਰ ਉਨ੍ਹਾਂ ’ਤੇ ਪੰਜਾਬ ਸਰਕਾਰ ਆਪਣੇ ਕਾਰਜਕਾਲ ਦੇ ਸਾਢੇ ਚਾਰ ਸਾਲ ਦਾ ਸਮਾਂ ਬਿਤਾਉਣ ਦੇ ਅਖੀਰ ਵਿਚ ਡਰੱਗਜ਼ ਮਾਮਲੇ (Action against Drug peddling) ਦਾ ਪਰਚਾ ਦਰਜ ਕਰਾਉਣ ਵਿੱਚ ਸਫ਼ਲ (Congress govt registered FIR against Majithia) ਹੋਈ।

ਗ੍ਰਿਫਤਾਰੀ ਹੋਣ ਤੋਂ ਪਹਿਲਾਂ ਹੀ ਦੱਸੇ ਜਾ ਰਹੇ ਹਨ ਫਰਾਰ

ਮਜੀਠੀਆ ਉਤੇ ਮਾਮਲਾ ਦਰਜ ਤਾਂ ਹੋਇਆ ਪਰ ਉਹ ਗ੍ਰਿਫਤਾਰੀ ਹੋਣ ਤੋਂ ਪਹਿਲਾਂ ਹੀ ਫਰਾਰ ਦੱਸੇ ਜਾ ਰਹੇ ਹਨ ਅਤੇ ਪੁਲਿਸ ਵੱਲੋਂ ਲੁੱਕ ਆਊਟ ਨੋਟਿਸ ਵੀ ਉਨ੍ਹਾਂ ਦੇ ਖਿਲਾਫ ਕੱਢਿਆ ਗਿਆ ਸੀ। ਇਸ ਲਈ ਬਿਕਰਮ ਸਿੰਘ ਮਜੀਠੀਆ (Bikram Singh Majithia) ਆਪਣੇ ਬਚਾਅ ਲਈ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਪਹਿਲਾਂ ਹੀ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਸੀ ਜਿਸ ਵਿਚ ਦੋ ਦਿਨ ਦੀ ਕਾਰਵਾਈ ਦੇ ਦੌਰਾਨ ਅੱਜ ਮੁਹਾਲੀ ਅਦਾਲਤ ਨੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਨੂੰ ਖਾਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ:ਬਿਕਰਮ ਮਜੀਠੀਆ ਦੀ ਜਮਾਨਤ ਅਰਜੀ ਖਾਰਜ

ABOUT THE AUTHOR

...view details