ਮਜੀਠੀਆ ਨੇ ਗਲੇ 'ਚ ਬਿਜਲੀ ਬਿੱਲ ਪਾ ਕੇ ਕੀਤਾ ਰੋਸ ਪ੍ਰਦਰਸ਼ਨ - ਰੋਸ ਪ੍ਰਦਰਸ਼ਨ
ਵਿਧਾਨ ਸਭਾ ਦੇ ਬਾਹਰ ਅਕਾਲੀ ਦਲ ਨੇ ਕਾਂਗਰਸ ਵਿਰੁੱਧ ਕੀਤਾ ਪ੍ਰਦਰਸ਼ਨ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਬਿਜਲੀ ਬਿੱਲ ਗੱਲ 'ਚ ਪਾ ਕੇ ਕੀਤਾ ਪ੍ਰਦਰਸ਼ਨ। ਪਿਛੜੇ ਭਾਈਚਾਰੇ ਨੂੰ ਬਿਜਲੀ ਬਿੱਲ ਦੇ ਪੈਸੇ ਵਾਪਸ ਦਿੱਤੇ ਜਾਣ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਸਾਲ ਦੇ ਸਤਵੇਂ ਤੇ ਆਖ਼ਰੀ ਦਿਨ ਸਦਨ ਦੇ ਬਾਹਰ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਗਲੇ 'ਚ ਬਿਜਲੀ ਬਿੱਲ ਦੇ ਹਾਰ ਪਾ ਕੇ ਕਾਂਗਰਸ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲੋਂ ਪੈਸੇ ਲਏ ਗਏ ਉਨ੍ਹਾਂ ਨੂੰ ਵਾਪਸ ਕੀਤੇ ਜਾਣ।
ਇਸ ਸਬੰਧੀ ਮਜੀਠੀਆ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਗ਼ਰੀਬਾਂ ਲਈ ਵੱਡੇ-ਵੱਡੇ ਐਲਾਨ ਤਾਂ ਕਰ ਦਿੱਤੇ ਪਰ ਪੂਰਾ ਇੱਕ ਵੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ 'ਚ ਬਿਜਲੀ ਦੇ ਵੱਧੇ ਹੋਏ ਬਿਲਾਂ ਨੇ ਗ਼ਰੀਬ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਤੇ ਸਭ ਤੋਂ ਮਹਿੰਗੀ ਬਿਜਲੀ ਪੰਜਾਬ 'ਚ ਵਿਕ ਰਹੀ ਹੈ।
ਅਕਾਲੀ ਦਲ ਦੇ ਆਗੂ ਮਜੀਠੀਆ ਨੇ ਕਿਹਾ ਕਿ ਬਾਦਲ ਸਰਕਾਰ ਵੇਲੇ ਪਿਛੜੇ ਭਾਈਚਾਰੇ ਨੂੰ ਬਿਜਲੀ ਦੀਆਂ 200 ਯੂਨੀਟਾਂ ਮਾਫ਼ ਸੀ ਪਰ ਕੈਪਟਨ ਸਰਕਾਰ ਵੇਲੇ ਦਲੀਤਾਂ ਨੂੰ ਪੂਰਾ ਬਿੱਲ ਲਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਦੇ ਘਰ ਕੋਈ ਪੱਖਾ, ਬੱਲਬ ਜਾ ਟਿਊਬ ਨਹੀਂ ਬਲਦੀ, ਉਸ ਦਾ ਬਿੱਲ 70 ਹਜ਼ਾਰ ਜਾਂ ਲੱਖ ਰਪਏ ਆ ਰਿਹਾ ਹੈ। ਇਸ ਕਰਕੇ ਗ਼ਰੀਬਾਂ ਨਾਲ ਸ਼ਰੇਆਮ ਨਾ ਇਨਸਾਫ਼ੀ ਹੋ ਰਹੀ ਹੈ।