ਚੰਡੀਗੜ੍ਹ: ਸੋਮਵਾਰ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਸ਼ਲਾਘਾ ਕਰਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਸ ਬਜਟ ’ਚ ਮਹਿਲਾਵਾਂ ਸਣੇ ਖੇਡ ਵਿਭਾਗ ਲਈ ਪਹਿਲਾਂ ਨਾਲੋਂ ਵੀਹ ਫ਼ੀਸਦੀ ਵੱਧ ਫ਼ੰਡ ਦਿਤੇ ਗਏ ਹਨ। ਉਨ੍ਹਾਂ ਦੇ ਖੇਡ ਵਿਭਾਗ ਵੱਲੋਂ ਦੋ ਨਵੀਆਂ ਅਕੈਡਮੀਆਂ ਬਣਾਈਆਂ ਜਾ ਰਹੀਆਂ ਜਿਸ ਵਿੱਚ ਰੈਸਲਿੰਗ ਅਤੇ ਰੋਇੰਗ ਅਕੈਡਮੀ ਸ਼ਾਮਲ ਹੈ।
ਬਜਟ ਵਿੱਚ ਸੂਬੇ ਦੇ ਖਿਡਾਰੀਆਂ ਨੂੰ ਮਿਲੀ ਵੱਡੀ ਰਾਹਤ: ਰਾਣਾ ਗੁਰਮੀਤ ਸੋਢੀ - ਖੇਡ ਵਿਭਾਗ ਲਈ ਪਹਿਲਾਂ ਨਾਲੋਂ
ਸੋਮਵਾਰ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਸ਼ਲਾਘਾ ਕਰਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਸ ਬਜਟ ’ਚ ਮਹਿਲਾਵਾਂ ਸਣੇ ਖੇਡ ਵਿਭਾਗ ਲਈ ਪਹਿਲਾਂ ਨਾਲੋਂ ਵੀਹ ਫ਼ੀਸਦੀ ਵੱਧ ਫ਼ੰਡ ਦਿਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਦਿਹਾਤੀ ਏਰੀਏ ਵਿਚ ਸਟੇਡੀਅਮ ਦੇ ਲਈ ਹੋਰ ਫ਼ੰਡ ਜਾਰੀ ਕੀਤੇ ਗਏ ਹਨ ਸਪੋਰਟਸ ਇਨਫਰਾਸਟ੍ਰਕਚਰ ਸਣੇ ਸਪੋਰਟਸ ਕਿੱਟਾਂ ਲਈ ਬਜਟ ਵਿੱਚ ਵਾਧਾ ਕੀਤਾ ਗਿਆ ਹੈ।
ਇਸ ਮੌਕੇ ਸੋਢੀ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਬਜਟ ਵਿਚ ਓਲੰਪਿਕ ਏਸ਼ੀਆ ਅਤੇ 'ਖੇਲੋ ਇੰਡੀਆ' ਦੇ ਲਈ ਤਿਆਰੀ ਕਰਨ ਬਾਬਤ ਫੰਡ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਬਜਟ ਤੋਂ ਖਿਡਾਰੀ ਵੀ ਸੰਤੁਸ਼ਟ ਹੋਣਗੇ ਜਿਨ੍ਹਾਂ ਲਈ ਕੈਸ਼ ਸਣੇ ਤਮਾਮ, ਜੋ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਹਨ ਉਹ ਪੂਰੇ ਕਰਨ ਬਾਬਤ ਬਜਟ ਵਿੱਚ ਫ਼ੰਡ ਰੱਖੇ ਗਏ ਹਨ।
ਇਸ ਤੋਂ ਇਲਾਵਾ ਸੂਬੇ ਵਿੱਚ ਬਣੀ ਸਪੋਰਟਸ ਯੂਨੀਵਰਸਿਟੀ ਲਈ ਅਲੱਗ ਤੋਂ ਪੰਦਰਾਂ ਕਰੋੜ ਦੇ ਹੋਰ ਫੰਡ ਦਿੱਤੇ ਗਏ ਹਨ ਅਤੇ ਨਵੇਂ ਕੋਰਸ ਅਤੇ ਕੋਚ ਖਿਡਾਰੀਆਂ ਨੂੰ ਮੁਹੱਈਆ ਕਰਵਾਏ ਜਾਣਗੇ।