ਚੰਡੀਗੜ੍ਹ:ਦਿੱਲੀ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਦੋਸ਼ੀ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਸ ਦੀ ਦੋਸਤ ਰੀਨਾ ਨੇ ਦੀਪ ਸਿੱਧੂ ਬਾਰੇ ਬਹੁਤ ਅਹਿਮ ਖੁਲਾਸੇ ਕੀਤੇ ਹਨ। ਅਮਰੀਕਾ ਦੀ ਰਹਿਣ ਵਾਲੀ ਰੀਨਾ ਨੇ ਮੀਡੀਆ ਨਾਲ ਗੱਲ ਕਰਦਿ ਕਿਹਾ ਹੈ ਕਿ ਉਹ ਦੀਪ ਨੂੰ 2018 'ਚ ਮਿਲੀ। ਜਿਸ ਤੋਂ ਬਾਅਦ ਉਹ ਇਕ-ਦੂਜੇ ਨੂੰ ਸਮਝਣ ਲੱਗੇ।
ਉਨ੍ਹਾਂ ਅੱਗੇ ਬੋਲਦਿਆ ਕਿਹਾ ਕਿ ਬਹੁਤ ਜਲਦ ਹੀ ਉਹ ਦੀਪ ਸਿੱਧੂ ਦੇ ਨਾਲ ਵਿਆਹ ਕਰਵਾਉਣ ਵਾਲੀ ਸੀ। ਦੀਪ ਸਿੱਧੂ ਦੇ ਸੜਕ ਹਾਦਸੇ ਬਾਰੇ ਗੱਲ ਕਰਦਿਆ ਉਸ ਨੇ ਕਿਹ ਕਿ ਉਹ ਦੀਪ ਸਿੱਧੂ ਦੀ ਨਾਲ ਵਾਲੀ ਸੀਟ ਨੂੰ ਪਿੱਛੇ ਕਰਕੇ ਪਈ ਹੋਈ ਸੀ। ਹਾਦਸੇ ਸਮੇਂ ਗੱਡੀ 'ਚ ਉਸ ਦਾ ਪਰਸਨਲ ਫੋਨ ਅਤੇ ਕਾਫ਼ੀ ਸਾਮਾਨ ਵੀ ਮੌਜੂਦ ਸੀ। ਜੋ ਕਿ ਕਾਫ਼ੀ ਦਿਨਾਂ ਤੱਕ ਪੁਲਿਸ ਦੇ ਕੋਲ ਰਿਹਾ।
ਜਦੋਂ ਫੋਨ ਅਤੇ ਸਾਮਾਨ ਦੀਪ ਦੇ ਪਰਿਵਾਰ ਵਾਲਿਆਂ ਨੂੰ ਮਿਲਿਆ ਤਾਂ ਉਸ ਨੇ ਫੋਨ ਵਾਪਸ ਮੰਗਿਆ ਪਰ ਉਸ ਨੂੰ ਫੋਨ ਵਾਪਸ ਨਹੀਂ ਦਿੱਤਾ ਗਿਆ। ਫੋਨ 'ਚ ਉਸ ਦੀ ਗੱਲਬਾਤ ਅਤੇ ਕਾਫ਼ੀ ਫੋਟੋਗ੍ਰਾਫ ਮੌਜੂਦ ਸਨ। ਉਸ ਨੇ ਕਿਹਾ ਕਿ ਉਹ ਦੀਪ ਦੇ ਸ਼ਰਧਾਂਜਲੀ ਸਮਾਰੋਹ 'ਚ ਸ਼ਾਮਿਲ ਹੋਣਾ ਚਾਹੁੰਦੀ ਸੀ।