ਪੰਜਾਬ

punjab

ETV Bharat / city

ਪੰਜਾਬ ਦੇ ਡਰੱਗ ਕੇਸਾਂ ਨੂੁੰ ਲੈਕੇ ਆਈ ਵੱਡੀ ਖ਼ਬਰ

ਪੰਜਾਬ ਵਿੱਚ ਹਜ਼ਾਰਾਂ ਕਰੋੜਾਂ ਦੇ ਡਰੱਗ ਮਾਮਲੇ ਵਿੱਚ ਵੱਖ-ਵੱਖ ਅਧਿਕਾਰੀਆਂ ਅਤੇ ਏਜੰਸੀਆਂ ਵੱਲੋਂ ਦਾਖ਼ਲ ਸਾਰੀਆਂ ਰਿਪੋਰਟਾਂ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਪੈਸ਼ਲ ਬੈਂਚ ਇੱਕ ਸਤੰਬਰ ਨੂੰ ਜਾਂਚ ਕਰੇਗਾ। ਉਨ੍ਹਾਂ ਰਿਪੋਰਟਾਂ ਨੂੰ ਵੇਖਣ ਤੋਂ ਬਾਅਦ ਹੀ ਬੈਂਚ ਇਸ ਗੱਲ ‘ਤੇ ਫੈਸਲਾ ਕਰੇਗੀ।

ਪੰਜਾਬ ਦੇ ਡਰੱਗ ਕੇਸਾਂ ਨੂੁੰ ਲੈਕੇ ਆਈ ਵੱਡੀ ਖ਼ਬਰ
ਪੰਜਾਬ ਦੇ ਡਰੱਗ ਕੇਸਾਂ ਨੂੁੰ ਲੈਕੇ ਆਈ ਵੱਡੀ ਖ਼ਬਰ

By

Published : Aug 27, 2021, 9:22 PM IST

ਚੰਡੀਗੜ੍ਹ:ਪੰਜਾਬ ਵਿੱਚ ਹਜ਼ਾਰਾਂ ਕਰੋੜਾਂ ਦੇ ਡਰੱਗ ਮਾਮਲੇ ਵਿੱਚ ਵੱਖ-ਵੱਖ ਅਧਿਕਾਰੀਆਂ ਅਤੇ ਏਜੰਸੀਆਂ ਵੱਲੋਂ ਦਾਖ਼ਲ ਸਾਰੀਆਂ ਰਿਪੋਰਟਾਂ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਪੈਸ਼ਲ ਬੈਂਚ ਇੱਕ ਸਤੰਬਰ ਨੂੰ ਜਾਂਚ ਕਰੇਗਾ। ਇਸ ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਸੁਣਵਾਈ ਦੇ ਲਈ ਹਾਈ ਕੋਰਟ ਦੇ ਦੋ ਸੀਨੀਅਰ ਜੱਜਾਂ ਦੀ ਸਪੈਸ਼ਲ ਬੈਂਚ ਦਾ ਗਠਨ ਕੀਤਾ ਗਿਆ ਹੈ। ਜਸਟਿਸ ਰਾਜਨ ਗੁਪਤਾ ਅਤੇ ਜਸਟਿਸ ਅਜੇ ਤਿਵਾੜੀ ਨੂੰ ਇਸ ਬੈਂਚ ਵਿੱਚ ਰੱਖਿਆ ਗਿਆ ਹੈ ।

ਸ਼ੁੱਕਰਵਾਰ ਨੂੰ ਜਸਟਿਸ ਅਜੇ ਤਿਵਾੜੀ ਛੁੱਟੀ ‘ਤੇ ਸੀ ਜਿਸ ਦੇ ਚੱਲਦੇ ਸਪੈਸ਼ਲ ਬੈਂਚ ਬੈਠ ਨਹੀਂ ਸਕੀ ਸੀ ਜਿਸ ਕਾਰਨ ਹੁਣ ਸੁਣਵਾਈ ਇੱਕ ਸਤੰਬਰ ਨੂੰ ਹੋਵੇਗੀ ਪਿਛਲੀ ਸੁਣਵਾਈ ‘ਤੇ ਬੈਂਚ ਨੇ ਸਾਰੀ ਰਿਪੋਰਟ ਦੀ ਜਾਂਚ ਕਰਨ ਦਾ ਫ਼ੈਸਲਾ ਕੀਤਾ ਸੀ ।ਹਾਈ ਕੋਰਟ ਨੇ ਇਹ ਫੈਸਲਾ ਇਸ ਮਾਮਲੇ ਦੀ ਜਲਦ ਸੁਣਵਾਈ ਦੀ ਮੰਗ ਦੀ ਇਕ ਅਰਜ਼ੀ ‘ਤੇ ਸੁਣਵਾਈ ਕਰਦੇ ਹੋਏ ਲਿਆ ਸੀ ।

ਪੰਜਾਬ ਵਿੱਚ ਨਸ਼ੇ ਦੇ ਕਾਰੋਬਾਰ ‘ਤੇ ਕਈ ਪਟੀਸ਼ਨਾਂ ਦਾ ਇਹ ਮਾਮਲਾ ਹਾਈ ਕੋਰਟ ਦੇ ਸਾਹਮਣੇ ਲੰਬੇ ਸਮੇਂ ਤੋਂ ਪੈਂਡਿੰਗ ਹੈ ਅਤੇ ਕੋਰੋਨਾ ਦੇ ਚਲਦੇ ਲੰਬੇ ਸਮੇਂ ਤੋਂ ਮਾਮਲੇ ‘ਤੇ ਸੁਣਵਾਈ ਰੁਕੀ ਹੋਈ ਸੀ। ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੇ ਖ਼ਤਰੇ ਨਾਲ ਜੁੜਿਆ ਮਾਮਲਾ ਮੁਹਾਲੀ ਦੇ ਰਹਿਣ ਵਾਲੇ ਤਰਲੋਚਨ ਸਿੰਘ ਵੱਲੋਂ ਦਾਇਰ ਇਕ ਪਟੀਸ਼ਨ ਦੇ ਜ਼ਰੀਏ ਹਾਈ ਕੋਰਟ ਵਿੱਚ ਪਹੁੰਚਿਆ ਸੀ। ਤਰਲੋਚਨ ਸਿੰਘ ਨੂੰ ਜਦ ਕਿਸੇ ਅਪਰਾਧ ਦੇ ਮਾਮਲੇ ਵਿੱਚ ਰੋਪੜ ਜੇਲ੍ਹ ਵਿੱਚ ਬੰਦ ਕੀਤਾ ਸੀ ਤਾਂ ਉਨ੍ਹਾਂ ਨੇ 2013 ਵਿੱਚ ਹਾਈ ਕੋਰਟ ਦੇ ਸਾਹਮਣੇ ਇਕ ਪਟੀਸ਼ਨ ਦਾਖ਼ਲ ਕਰ ਰੋਪੜ ਜੇਲ੍ਹ ਵਿਚ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਤੇ ਨਸ਼ੇ ਦੀ ਵਿਕਰੀ ਦਾ ਖੁਲਾਸਾ ਕੀਤਾ ਸੀ ।

ਹਾਈ ਕੋਰਟ ਨੇ ਇਸ ਨੂੰ ਜਨਹਿੱਤ ਦਾ ਇੱਕ ਗੰਭੀਰ ਮੁੱਦਾ ਮੰਨਦੇ ਹੋਏ ਇਸ ਮੁੱਦੇ ‘ਤੇ ਨੋਟਿਸ ਲਿਆ ਸੀ ਅਤੇ ਪੰਜਾਬ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਸੀ। ਇਸ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਵੀ ਹਾਈ ਕੋਰਟ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਵਿੱਚ ਪੰਜਾਬ ਵਿੱਚ ਲੀਡਰਾਂ ਦੇ ਨਾਲ ਨਸ਼ਾ ਤਸਰਕਾਂ ਦੀ ਮਿਲੀਭੁਗਤ ਦਾ ਇਲਜ਼ਾਮ ਲਗਾਇਆ ਸੀ। 10 ਸਤੰਬਰ 2013 ਨੂੰ ਹਾਈ ਕੋਰਟ ਦੇ ਸਾਹਮਣੇ ਰਿਪੋਰਟ ਵਿੱਚ ਸ਼ਸ਼ੀਕਾਂਤ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਸਾਲਾਨਾ 6000 ਕਰੋੜ ਰੁਪਏ ਤੋਂ ਵੱਧ ਦੀ ਨਸ਼ੇ ਦੀ ਤਸਕਰੀ ਹੁੰਦੀ ਹੈ ਅਤੇ ਪੈਸਾ ਸੂਬੇ ਵਿਚ ਚੋਣਾਂ ਵਿਚ ਇਸਤੇਮਾਲ ਹੁੰਦਾ ਹੈ ।

ਸਾਬਕਾ ਡੀਜੀਪੀ ਨੇ ਇਹ ਵੀ ਕਿਹਾ ਸੀ ਕਿ ਨਾ ਸਿਰਫ ਪਾਕਿਸਤਾਨ ਤੋਂ ਤਸਕਰੀ ਕੀਤੀ ਜਾ ਰਹੀ ਹੈ ਬਲਕਿ ਪੰਜਾਬ ਵਿੱਚ ਵੀ ਡਰੱਗਜ਼ ਨੂੰ ਬਣਾਇਆ ਜਾ ਰਿਹਾ ਹੈ । ਹਾਈ ਕੋਰਟ ਨੇ ਇਨ੍ਹਾਂ ਸਾਰੀਆਂ ਰਿਪੋਰਟਾਂ ਨੂੰ ਇਕੱਠਾ ਕਰ ਦਿੱਤਾ ਹੈ ਅਤੇ ਪੰਜਾਬ ਵਿੱਚ ਡਰੱਗ ਤੋਂ ਸੰਬੰਧਿਤ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਦੇ ਲਈ ਇੱਕ ਵਿਸ਼ੇਸ਼ ਬੈਂਚ ਦਾ ਗਠਨ ਕੀਤਾ ਸੀ। ਇਕ ਰਿਪੋਰਟ ਵਿਚ ਡਰੱਗ ਰੈਕੇਟ ਵਿਚ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਬਾਰੇ ਵੀ ਐਸਟੀਐਫ ਨੇ ਟਿੱਪਣੀ ਕੀਤੀ ਸੀ।

ABOUT THE AUTHOR

...view details