ਚੰਡੀਗੜ੍ਹ: ਪੰਜਾਬ ’ਚ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਕੁਝ ਹੀ ਸਮਾਂ ਰਹਿ ਗਿਆ ਹੈ। ਸੂਬੇ ਵਿੱਚ 2017 ਤੋਂ ਪਹਿਲਾਂ 10 ਸਾਲ ਸੱਤਾ ਵਿੱਚ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਰਾਹ ਇਸ ਚੋਣ ਵਿੱਚ ਵੱਖਰੀ-ਵੱਖਰੀ ਹੈ। ਹਾਲਾਂਕਿ ਦੋਵੇਂ ਪਾਰਟੀਆਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ ਸੀ। 3 ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਤੋਂ ਵੱਖ ਹੋ ਗਏ ਸੀ।
ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਦੇ ਰੂਪ 'ਚ ਆਪਣਾ ਨਵਾਂ ਸਾਥੀ ਚੁਣਿਆ, ਜਿਸ ਨਾਲ ਉਹ ਚੋਣ ਮੈਦਾਨ 'ਚ ਲੜ ਰਹੀ ਹੈ, ਜਦਕਿ ਮੌਜੂਦਾ ਸਮੇਂ 'ਚ ਭਾਜਪਾ ਨਵੇਂ ਸਹਿਯੋਗੀਆਂ ਦੀ ਮਦਦ ਨਾਲ ਸੂਬੇ ਦੀ ਸੱਤਾ 'ਤੇ ਕਾਬਜ਼ ਹੋਣ ਦੇ ਸੁਪਨੇ ਦੇਖ ਰਹੀ ਹੈ। ਇਸ ਵਾਰ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਚੋਣ ਮੈਦਾਨ ਵਿੱਚ ਹੈ। ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦੇ ਵੱਖੋ-ਵੱਖਰੇ ਰਾਹਾਂ ਅਤੇ ਭਾਈਵਾਲੀਆਂ 'ਤੇ ਚੱਲਣ ਨਾਲ ਸੂਬੇ 'ਚ ਵੱਖ-ਵੱਖ ਸਿਆਸੀ ਸਮੀਕਰਨ ਵੀ ਬਣਦੇ ਨਜ਼ਰ ਆ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਅਤੇ ਬੀਐਸਪੀ ਦੇ ਸਮੀਕਰਨ:-
ਸ਼੍ਰੋਮਣੀ ਅਕਾਲੀ ਦਲ ਸੂਬੇ ’ਚ ਪੰਥਕ ਵੋਟਾਂ ਅਤੇ ਸਿੱਖ ਵੋਟਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿੱਚ ਖਾਸ ਦਿਲਚਸਪੀ ਰੱਖਦਾ ਹੈ। ਉੱਥੇ ਹੀ ਦੂਜੇ ਪਾਸੇ ਸੂਬੇ ਚ ਬਹੁਜਨ ਸਮਾਜ ਪਾਰਟੀ ਐਸਸੀ ਵੋਟਾਂ ’ਤੇ ਖਾਸ ਦਿਲਚਸਪੀ ਰੱਖਦਾ ਹੈ। ਸੂਬੇ ’ਚ 34 ਫੀਸਦ ਐਸਸੀ ਵੋਟਾਂ ’ਤੇ ਖ਼ਾਸ ਨਜ਼ਰ ਹੈ।
ਚੁਣੌਤੀਆਂ:-
ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਚੁਣੌਤੀ ਰਹੇਗੀ ਕਿ ਇਸ ਵਾਰ ਸੂਬੇ ’ਚ ਮੁਕਾਬਲਾ ਤਿਕੋਣਾ ਨਹੀਂ ਬਲਕਿ ਚੌਕੋਨੀਆ ਨਜ਼ਰ ਆ ਰਿਹਾ ਹੈ। ਅਜਿਹੇ ਚ ਆਪਣੀ ਪ੍ਰਦਰਸ਼ਨੀ ਜਾਰੀ ਰੱਖਣਾ ਬਹੁਤ ਵੱਡੀ ਚੁਣੌਤੀ ਰਹੇਗੀ। ਦੂਜੇ ਬੀਐਸਪੀ ਦੇ ਲਈ ਇੱਕ ਹੋਰ ਚੁਣੌਤੀ ਰਹੇਗੀ ਕਿ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਚ ਉਤਾਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਐਸਸੀ ਵੋਟ ਵੱਡੀ ਗਿਣਤੀ ਚ ਕਾਂਗਰਸ ਪਾਸੇ ਸ਼ਿਫਟ ਹੋਵੇਗਾ।