ਚੰਡੀਗੜ੍ਹ:ਪੰਜਾਬ ਵਿੱਚ 2022 ਚੋਣਾਂ ਦਾ ਚੋਣ ਅਖਾੜਾ ਭੱਖਦਾ ਜਾ ਰਿਹਾ ਹੈ, ਇਸੇ ਤਰ੍ਹਾਂ ਹੀ ਕੱਲ੍ਹ ਰਾਹੁਲ ਗਾਂਧੀ ਵੱਲੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾਂ ਐਲਾਨਿਆ ਗਿਆ ਹੈ। ਜਿਸ ਤੋਂ ਬਾਅਦ ਕਾਂਗਰਸ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਵੇਖੀ ਗਈ ਸੀ।
ਪਰ ਅੱਜ ਚੰਡੀਗੜ੍ਹ ਵਿੱਚਭਾਜਪਾ ਦੀ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ, ਜਦੋਂ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਦਾਮਨ ਬਾਜਵਾ ਨੇ ਪਾਰਟੀ ਨੂੰ ਅਲਵਿਦਾ ਕਹਿ ਭਾਜਪਾ ਵਿੱਚ ਸ਼ਾਮਲ ਹੋ ਗਏ। ਦੱਸ ਦਈਏ ਕਿ ਭਾਜਪਾ ਦੇ ਦਫ਼ਤਰ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀ ਸੇਖਾਵਤ ਤੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਦਮਨ ਬਾਜਵਾ ਭਾਜਪਾ ’ਚ ਸ਼ਾਮਲ ਹੋਏ।
ਕਾਂਗਰਸ ਨੂੰ ਵੱਡਾ ਝਟਕਾ, ਦਮਨ ਬਾਜਵਾ ਭਾਜਪਾ ’ਚ ਸ਼ਾਮਲ ਦੱਸ ਦਈਏ ਕਿ ਦਾਮਨ ਬਾਜਵਾ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਨਾ ਦੇਣ ਕਾਰਨ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੇਪਰ ਦਾਖਲ ਕੀਤੇ ਸਨ,ਪਰ ਨਾਮਜ਼ਦਗੀ ਦੇ ਆਖਰੀ ਦਿਨ ਕਾਗਜ਼ ਵਾਪਿਸ ਵੀ ਲੈ ਲਏ ਸਨ। ਇਸ ਤੋਂ ਬਾਅਦ ਦਾਮਨ ਬਾਜਵਾ ਦੀ ਭਾਜਪਾ ਦੇ ਕੇਂਦਰੀ ਮੰਤਰੀ ਸੇਖਾਵਤ ਨਾਲ ਤੇ ਹੋਰ ਆਗੂਆਂ ਨਾਲ ਮੁਲਾਕਾਤ ਹੋਈ ਸੀ, ਜਿਸ ਤੋਂ ਬਾਅਦ ਉਹ ਅੱਜ ਸੋਮਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ।
ਇਸ ਦੌਰਾਨ ਹੀ ਦਾਮਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਸ ਨੇ ਕਾਂਗਰਸ ਵਿੱਚ ਮੈਂ ਪੂਰੀ ਮਿਹਨਤ ਨਾਲ ਹਰ ਅਹੁਦਾ ਹਾਸਿਲ ਕੀਤਾ ਹੈ। ਪਰ ਦੁੱਖ ਵਾਲੀ ਇਹ ਗੱਲ ਹੈ ਕਿ ਕਾਂਗਰਸ ਪਾਰਟੀ ਨੇ ਮੇਰੀ ਮਿਹਨਤ ਨੂੰ ਅਣਦੇਖਾ ਕਰਕੇ ਆਪਣੇ ਪਰਿਵਾਰਵਾਦ ਨੂੰ ਪਹਿਲ ਦਿੱਤੀ ਹੈ।
ਇਹ ਵੀ ਪੜੋ:- ਮੈਂ ਕਾਂਗਰਸ ਨੂੰ ਪੰਜਾਬ ਮਾਡਲ ਦਿੱਤਾ ਪਰ ਲਾਗੂ ਕਰਨਾ ਚੰਨੀ ਦੇ ਹੱਥ: ਨਵਜੋਤ ਸਿੱਧੂ