ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਭਈਆ ਵਾਲੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਕਾਫੀ ਭਖੀ ਹੋਈ ਹੈ। ਹੁਣ ਇਸ ਮਾਮਲੇ ’ਤੇ ਸ੍ਰੀ ਅਨੰਦਪੁਰ ਸਾਹਿਬ ਦੇ ਸਾਂਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਟਵੀਟ ਜਰੀਏ ਮਾਮਲੇ ’ਤੇ ਟਿੱਪਣੀ ਕੀਤੀ ਹੈ। ਇਸ ਸਬੰਧੀ ਮਨੀਸ਼ ਤਿਵਾੜੀ ਨੇ ਤਿੰਨ ਟਵੀਟ ਕੀਤੇ ਹਨ।
'ਭਈਆ ਵਿਵਾਦ ਅਮਰੀਕਾ ਵਿੱਚ ਕਾਲੇ ਮੁੱਦੇ ਵਾਂਗ'
ਆਪਣੇ ਪਹਿਲੇ ਟਵੀਟ ’ਚ ਮਨੀਸ਼ ਤਿਵਾੜੀ ਨੇ ਕਿਹਾ ਕਿ ਭਈਆ ਵਿਵਾਦ ਅਮਰੀਕਾ ਵਿੱਚ ਕਾਲੇ ਮੁੱਦੇ ਵਾਂਗ ਹੈ। ਇਹ ਹਰੀ ਕ੍ਰਾਂਤੀ ਦੀ ਸ਼ੁਰੂਆਤ ਤੱਕ ਵਾਪਸ ਫੈਲੇ ਪ੍ਰਵਾਸੀਆਂ ਦੇ ਵਿਰੁੱਧ ਇੱਕ ਮੰਦਭਾਗੀ ਪ੍ਰਣਾਲੀਗਤ ਅਤੇ ਸੰਸਥਾਗਤ ਸਮਾਜਿਕ ਪੱਖਪਾਤ ਦਾ ਪ੍ਰਤੀਬਿੰਬ ਹੈ। ਨਿੱਜੀ ਪੱਧਰ ’ਤੇ ਮੇਰੀ ਮਾਂ ਹੋਣ ਦੇ ਬਾਵਜੂਦ।
'ਇਸ ਨੂੰ ਜੜ੍ਹੋਂ ਪੁੱਟਣਾ ਹੋਵੇਗਾ'
ਆਪਣੇ ਦੂਜੇ ਟਵੀਟ ’ਤੇ ਮਨੀਸ਼ ਤਿਵਾੜੀ ਨੇ ਕਿਹਾ ਕਿ ਇੱਕ ਜੱਟ ਸਿੱਖ ਅਤੇ ਮੇਰੇ ਪਿਤਾ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਸਭ ਤੋਂ ਵੱਡੇ ਪ੍ਰਚਾਰਕ ਰਹੇ ਹਨ। ਨਾਲ ਹੀ ਉਨ੍ਹਾਂ ਨੇ ਹਿੰਦੂ ਸਿੱਖ ਦੀ ਏਕਤਾ ਦੇ ਲਈ ਆਪਣਾ ਜਾਨ ਕੁਰਬਾਨ ਕਰ ਦਿੱਤੀ ਪਰ ਮੇਰੇ ਨਾਂ ਦੇ ਕਾਰਨ ਉਨ੍ਹਾਂ ਦੇ ਪਿੱਠ ਪਿੱਛੇ ਕਿਹਾ ਜਾਂਦਾ ਹੈ ਕਿ ਇਹ ਭਈਆ ਕਿੱਥੋ ਆਗਿਆ ਇਹ ਪੰਜਾਬੀ ਚ ਸਭ ਤੋਂ ਵਧੀਆ ਵਿਅੰਗ ਨਾਲ ਲਿਖਿਆ ਗਿਆ ਹੈ। ਸਾਨੂੰ ਇਸ ਨੂੰ ਜੜ੍ਹੋਂ ਪੁੱਟਣਾ ਹੋਵੇਗਾ।
ਆਪਣੇ ਤੀਜ਼ੇ ਟਵੀਟ ’ਤੇ ਮਨੀਸ਼ ਤਿਵਾੜੀ ਨੇ ਕਿਹਾ ਕਿ ਅਜਿਹੀ ਚੀਜ਼ ਪੰਜਾਬ ਦੀ ਧਰਮ ਨਿਰਪੱਖਤਾ ਚ ਕੋਈ ਥਾਂ ਨਹੀਂ ਚਾਹੀਦੀ ਜਦਕਿ ਅਸੀਂ ਸਾਰੇ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।। ਕਹਿੰਦੇ ਹਾਂ।
ਇਹ ਵੀ ਪੜੋ:ਅਨੁਰਾਗ ਠਾਕੁਰ ਨੇ ਵਿਰੋਧੀਆਂ ਨੂੰ ਲਿਆ ਆੜੇ ਹੱਥ, ਕਿਹਾ- AAP ਦਾ ਮਤਲਬ 'ਅਰਵਿੰਦ ਐਂਟੀ ਪੰਜਾਬ'
ਕਾਬਿਲੇਗੌਰ ਹੈ ਕਿ ਇੱਕ ਪਾਸੇ ਜਿੱਥੇ ਚੋਣਾਂ ਕਾਰਨ ਮਾਹੌਲ ਕਾਫੀ ਭਖਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਸੀਐੱਮ ਚੰਨੀ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਚ ਭੂਚਾਲ ਆ ਗਿਆ ਹੈ। ਸੂਬੇ ਦੇ ਵੱਖ-ਵੱਖ ਥਾਵਾਂ ’ਤੇ ਪਰਵਾਸੀ ਭਾਈਚਾਰੇ ਵੱਲੋਂ ਸੀਐੱਮ ਚਰਨਜੀਤ ਸਿੰਘ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਵੱਲੋਂ ਜਿੱਥੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਇਸ ਤਰ੍ਹਾਂ ਦੇ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਚੋਣਾਂ ’ਚ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ।