ਪੰਜਾਬ

punjab

ETV Bharat / city

ਕੀਰਤਨ ਕਰਦੇ ਹੋਏ ਆਇਆ ਹਾਰਟ ਅਟੈਕ, ਅਕਾਲ ਚਲਾਣਾ ਕਰ ਗਏ ਭਾਈ ਸਤਨਾਮ ਸਿੰਘ ਅਟਵਾਲ - ਚੰਡੀਗੜ੍ਹ

ਕੈਲੀਫੋਰਨੀਆ 'ਚ ਕੀਰਤਨ ਕਰਦਿਆਂ ਭਾਈ ਸਤਨਾਮ ਸਿੰਘ ਅਟਵਾਲ ਨੂੰ ਆਇਆ ਹਾਰਟ ਅਟੈਕ। ਬਚਾਉਣ ਦੀ ਕੀਤੀ ਗਈ ਕੋਸ਼ਿਸ਼ ਪਰ ਅਚਾਨਕ ਹੋਈ ਮੌਤ।

ਭਾਈ ਸਤਨਾਮ ਸਿੰਘ ਅਟਵਾਲ

By

Published : Feb 26, 2019, 8:24 PM IST

ਚੰਡੀਗੜ੍ਹ: ਕੈਲੀਫੋਰਨੀਆ 'ਚ ਕੀਰਤਨ ਕਰਦੇ ਹੋਏ ਭਾਈ ਸਤਨਾਮ ਸਿੰਘ ਅਟਵਾਲ ਅਕਾਲ ਚਲਾਣਾ ਕਰ ਗਏ। ਉਹ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਨੂੰ ਗੁਰਬਾਣੀ ਦੀਆਂ ਕੁਝ ਤੁਕਾਂ ਦੇ ਅਰਥ ਸਮਝਾ ਰਹੇ ਸਨ।

ਭਾਈ ਸਤਨਾਮ ਸਿੰਘ ਅਟਵਾਲ
ਉਸ ਸਮੇਂ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਅਤੇ ਉਹ ਅਕਾਲ ਚਲਾਣਾ ਕਰ ਗਏ।ਜਿਸ ਵੇਲੇ ਇਹ ਘਟਨਾ ਵਾਪਰੀ, ਮੌਕੇ ਤੇ ਮੌਜੂਦ ਸਿੰਘਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਨਹੀਂ ਬਚਾਇਆ ਜਾ ਸਕਿਆ। ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।ਭਾਈ ਸਤਨਾਮ ਸਿੰਘ ਚਾਹੁੰਦੇ ਸਨ ਕਿ ਉਨ੍ਹਾਂ ਦੇ ਆਖਰੀ ਸਾਹ ਗੁਰੂ ਘਰ ਦੇ ਵਿੱਚ ਹੀ ਨਿਕਲਣ ਤੇ ਅਜਿਹਾ ਹੀ ਕੁੱਝ ਹੋਇਆ। ਉਨ੍ਹਾਂ ਨੇ ਗੁਰੂ ਘਰ 'ਚ ਆਖ਼ਰੀ ਸਾਹ ਲਏ।

ABOUT THE AUTHOR

...view details