ਚੰਡੀਗੜ੍ਹ: ਸੰਸਦ ਦਾ ਮੌਨਸੂਨ ਇਜਲਾਸ 14 ਸਤੰਬਰ ਤੋਂ ਕੋਵਿਡ-19 ਦੇ ਪਰਛਾਵੇਂ ਹੇਠ ਸ਼ੁਰੂ ਹੋਣ ਜਾ ਰਿਹਾ ਹੈ। ਇਸ ਇਜਲਾਸ ਤੋਂ ਪਹਿਲਾਂ ਸਾਰੇ ਹੀ ਲੋਕ ਸਭਾ ਮੈਂਬਰਾਂ ਨੂੰ ਆਪਣਾ ਕੋਵਿਡ-19 ਟੈਸਟ ਕਰਵਾਉਣਾ ਲਾਜ਼ਮੀ ਹੈ। ਇਸ ਦੌਰਾਨ ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ।
ਭਗਵੰਤ ਮਾਨ ਦਾ ਹੋਇਆ ਕੋਰੋਨਾ ਟੈਸਟ, ਭਲਕੇ ਆਵੇਗੀ ਰਿਪੋਰਟ
ਸੰਸਦ ਦਾ ਮੌਨਸੂਨ ਇਜਲਾਸ 14 ਸਤੰਬਰ ਤੋਂ ਕੋਵਿਡ-19 ਦੇ ਪਰਛਾਵੇਂ ਹੇਠ ਸ਼ੁਰੂ ਹੋਣ ਜਾ ਰਿਹਾ ਹੈ। ਇਸ ਇਜਲਾਸ ਤੋਂ ਪਹਿਲਾਂ ਸਾਰੇ ਹੀ ਲੋਕ ਸਭਾ ਮੈਂਬਰਾਂ ਨੂੰ ਆਪਣਾ ਕੋਵਿਡ-19 ਟੈਸਟ ਕਰਵਾਉਣਾ ਲਾਜ਼ਮੀ ਹੈ। ਇਸੇ ਤਹਿਤ ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ।
ਇੱਕ ਟਵਿੱਟਰ ਸੁਨੇਹੇ ਵਿੱਚ ਭਗਵੰਤ ਮਾਨ ਨੇ ਕੇਂਦਰ ਸਰਕਾਰ 'ਤੇ ਤੰਜ ਕਸਦਿਆਂ ਲਿਖਿਆ ਹੈ ਕਿ " ਅੱਜ ਸੰਸਦ ਦੇ ਮੈਂਬਰਾਂ ਦੇ ਕੋਰੋਨਾ ਟੈਸਟ ਹੋਏ.. ਰਿਪੋਰਟ ਭਲਕੇ ਆਵੇਗੀ... ਉਮੀਦ ਹੈ ਕਿ ਦੇਸ਼ ਦੀ ਜੀਡੀਪੀ ਦੇ ਵਾਂਗੂ ਰਿਪੋਰਟ ਨੈਗਟਿਵ ਆਵੇਗੀ... ਆਮ ਲੋਕਾਂ ਦੀ ਆਵਾਜ਼ ਸੰਸਦ ਵਿੱਚ ਮੁੜ ਬੁਲੰਦ ਹੋਵੇਗੀ..."
ਭਗਵੰਤ ਮਾਨ ਨੇ ਇਸ ਟਵੀਟ ਸੁਨੇਹੇ ਵਿੱਚ ਜਿੱਥੇ ਆਪਣੇ ਕੋਰੋਨਾ ਟੈਸਟ ਹੋਣ ਜਾਣ ਬਾਰੇ ਜਾਣਕਾਰੀ ਦਿੱਤੀ ਹੈ, ਉੱਥੇ ਹੀ ਕੇਂਦਰ ਸਰਕਾਰ ਦੀ ਆਰਥਿਕ ਨੀਤੀ ਅਤੇ ਬੁਰੀ ਤਰ੍ਹਾਂ ਮੂੱਧੇ ਮੂੰਹ ਡਿੱਗੀ ਦੇਸ਼ ਦੀ ਜੀਡੀਪੀ ਬਾਰੇ ਵੀ ਕੇਂਦਰ ਸਰਕਾਰ 'ਤੇ ਤੰਜ ਕੱਸਿਆ ਹੈ। ਉਮੀਦ ਕਰਦੇ ਹਾਂ ਕਿ ਭਗਵੰਤ ਮਾਨ ਸਮੇਤ ਸਾਰੇ ਹੀ ਲੋਕ ਸਭਾ ਮੈਂਬਰਾਂ ਦੀ ਰਿਪੋਰਟ ਨੈਗਟਿਵ ਆਵੇਗੀ।