ਚੰਡੀਗੜ੍ਹ:ਆਪ ਦੇ ਸੀਐਮ ਚਿਹਰੇ ਦੇ ਉਮੀਦਵਾਰ ਅਤੇ ਧੂਰੀ ਤੋਂ ਚੋਣ ਲੜੇ ਲੜ ਰਹੇ ਭਗਵੰਤ ਮਾਨ ਦੇ ਨਾਮ ’ਤੇ ਜਿੱਤ ਦੀ ਮੋਹਰ ਲੱਗ ਚੁੱਕੀ (Bhagwant Mann wins from Dhuri) ਹੈ। ਭਗਵੰਤ ਮਾਨ ਖਿਲਾਫ਼ ਮੌਜੂਦਾ ਕਾਂਗਰਸ ਵਿਧਾਇਕ ਦਲਬੀਰ ਗੋਲਡੀ ਚੋਣ ਮੈਦਾਨ ਵਿੱਚ ਸਨ।
ਜੇਕਰ ਵੋਟਾਂ ਪੈਣ ਦੀ ਗੱਲ ਕੀਤੀ ਜਾਵੇ ਤਾਂ ਭਗਵੰਤ ਮਾਨ ਨੂੰ ਧੂਰੀ ਹਲਕੇ ਵਿੱਚ 82 ਹਜ਼ਾਰ ਤੋਂ ਵੱਧ ਵੋਟਾਂ ਪਈਆਂ ਹਨ ਜਦਕਿ ਦਲਬੀਰ ਗੋਲਡੀ ਨੂੰ 24 ਹਜ਼ਾਰ ਤੋਂ ਵੱਧ ਵੋਟਾਂ ਪਈਆਂ ਹਨ ਜਿਸਦੇ ਚੱਲਦੇ ਮਾਨ ਨੇ 58 ਹਜ਼ਾਰ ਵੱਧ ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ ਹੈ।
ਭਗਵੰਤ ਮਾਨ ਦਾ ਚੱਲਿਆ ਜਾਦੂ
ਪੰਜਾਬ ਵਿੱਚ (AAP in Punab) ਦਾ ਦੂਜਾ ਨਾਮ ਭਗਵੰਤ ਮਾਨ (Bhagwant Maan news) ਹੈ ਤਾਂ ਕੋਈ ਗਲਤ ਨਹੀਂ ਹੋਵੇਗਾ। ਲੋਕਸਭਾ ਤੋਂ ਬਾਅਦ ਵਿਧਾਨਸਭਾ ਚੋਣਾਂ 2022 ਵਿੱਚ ਜਲਵਾ (Jalwa in Lok Sabha elections) ਵਿਖਾਉਣ ਵਾਲੇ ਭਗਵੰਤ ਮਾਨ ਦਾ ਜ਼ਿਕਰ ਕਰਨਾ ਬੇਹੱਦ ਜ਼ਰੂਰੀ ਹੈ।
ਸ਼ਾਇਦ ਉਪਰੋਕਤ ਕਥਨ ਇਸ ਲਈ ਵੀ ਸਹੀ ਹੈ ਕਿ ਜਿੱਥੇ ਲੋਕਸਭਾ ਚੋਣਾਂ (Lok Sabha Election) ਦੌਰਾਨ ਪੰਜਾਬ ਵਿੱਚ ਕਾਂਗਰਸ ਵੱਲੋਂ ਸਾਰੀਆਂ ਸੀਟਾਂ ’ਤੇ ਸਫਾਇਆ ਕਰਨ ਦੇ ਚਰਚੇ ਹੋਣ ਲੱਗੇ ਸੀ, ਉਥੇ ਆਮ ਆਦਮੀ ਪਾਰਟੀ ਨੇ ਸੰਗਰੂਰ ਵਿੱਚ ਕਾਂਗਰਸ (Congress in Sangrur) ਦਾ ਵਿਜੈ ਰਥ ਰੋਕ ਦਿੱਤਾ ਸੀ। 2014 ਵਿੱਚ ਆਮ ਆਦਮੀ ਪਾਰਟੀ ਦੀ ਪਹਿਲੇ ਪਹਿਰ ਵਿੱਚ ਹਨੇਰੀ ਝੁੱਲੀ ਸੀ ਤੇ ਚਾਰ ਲੋਕਸਭਾ ਸੀਟਾਂ ਜਿੱਤੀਆਂ ਸੀ। ਉਸ ਵੇਲੇ ਵੀ ਭਗਵੰਤ ਮਾਨ ਦੀ ਭੂਮਿਕਾ ਅਹਿਮ ਰਹੀ ਸੀ ਪਰ 2019 ਵਿੱਚ ਤਿੰਨ ਪੁਰਾਣੀਆਂ ਸੀਟਾਂ ਪਾਰਟੀ ਹਾਰ ਗਈ ਸੀ ਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਵੱਲੋਂ ਸਮੁੱਚੇ ਦੇਸ਼ ਵਿੱਚ ਚੋਣ ਜਿੱਤਣ ਵਾਲੇ ਇਕੱਲੇ ਸੰਸਦ ਮੈਂਬਰ ਬਣੇ।
ਨਿੱਜੀ ਜਾਣਕਾਰੀ