ਚੰਡੀਗੜ੍ਹ:ਕਾਂਗਰਸ ਪੰਜਾਬ ਸੂਬੇ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (ex ppcc president navjot sidhu)ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਸੀਦੇ ਪੜ੍ਹੇ (sidhu praises bhagwant maan)ਹਨ। ਉਨ੍ਹਾਂ ਇੱਕ ਟਵੀਟ ਕਰਕੇ ਕਿਹਾ ਹੈ ਕਿ ਭਗਵੰਤ ਮਾਨ ਤੋਂ ਪਹਾੜ ਜਿੰਨੀਆਂ ਉਮੀਦਾਂ ਹਨ ਤੇ ਭਗਵੰਤ ਮਾਨ ਦੇ ਆਉਣ ਨਾਲ ਮਾਫੀਆ ਰਾਜ ਦੇ ਅੰਤ ਦੇ ਯੁਗ ਦੀ ਸ਼ੁਰੂਆਤ ਹੋਈ (unfurls a new anti - Mafia era)ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨਾਲੋਂ ਖੁਸ਼ਹਾਲ ਇਨਸਾਨ ਉਹ ਹੈ, ਜਿਸ ਤੋਂ ਕੋਈ ਉਮੀਦ ਨਹੀਂ ਰੱਖਦਾ।
ਸਾਬਕਾ ਪੀਪੀਸੀਸੀ ਪ੍ਰਧਾਨ ਨਵਜੋਤ ਸਿੱਧੂ ਨੇ ਟਵੀਟ ਵਿੱਚ ਕਿਹਾ ਹੈ ਕਿ ਭਗਵੰਤ ਮਾਨ ਨੇ ਉਮੀਦਾਂ ਦੇ ਪਹਾੜ ਨਾਲ ਪੰਜਾਬ ਵਿੱਚ ਇੱਕ ਨਵਾਂ ਮਾਫੀਆ ਵਿਰੋਧੀ ਦੌਰ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤੋਂ ਉਮੀਦ ਹੈ ਕਿ ਉਹ ਨਿਰਪੱਖ ਹੋ ਕੇ ਲੋਕ ਪੱਖੀ ਨੀਤੀਆਂ ਨਾਲ ਪੰਜਾਬ ਨੂੰ ਮੁੜ ਸੁਰਜੀਤੀ ਦੇ ਰਾਹ 'ਤੇ ਲਿਆਏਗਾ । ਸਿੱਧੂ ਨੇ ਭਗਵੰਤ ਮਾਨ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਹਨ।