ਚੰਡੀਗੜ੍ਹ: ਬੀਤੇ ਮੰਗਲਵਾਰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਇੱਕ ਪੱਤਰਕਾਰ ਨਾਲ ਕੀਤੀ ਬਦਸਲੂਕੀ ਤੋਂ ਬਾਅਦ ਜਿੱਥੇ ਸਿਆਸੀ ਆਗੂਆਂ ਵੱਲੋਂ ਮਾਨ ਦੀ ਨਿਖੇਧੀ ਕੀਤੀ ਗਈ ਉੱਥੇ ਹੀ ਮੀਡੀਆ ਵੱਲੋਂ ਵੀ ਭਗਵੰਤ ਮਾਨ ਦਾ ਬਾਇਕਾਟ ਕਰਨ ਦਾ ਫ਼ੈਸਲਾ ਲਿਆ ਗਿਆ। ਸੂਬੇ ਭਰ ਵਿੱਚ ਪੱਤਰਕਾਰਾਂ ਵੱਲੋਂ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਦਰਅਸਲ, ਬੀਤੇ ਮੰਗਲਵਾਰ ਨੂੰ ਇੱਕ ਪੱਤਰਕਾਰ ਨੇ ਮਾਨ ਨੂੰ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਸਵਾਲ ਕੀਤਾ ਸੀ ਤੇ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਸੂਬਾ ਸਰਕਾਰ ਵਿਰੁੱਧ ਧਰਨੇ ਲਗਾ ਵਿਰੋਧੀ ਧਿਰ ਦੀ ਭੂਮੀਕਾ ਨਿਭਾ ਰਹੀ ਹੈ। ਜਿਸ 'ਤੇ ਮਾਨ ਭੜਕ ਗਏ ਸਨ ਤੇ ਉਸ ਮਗਰੋਂ ਉਸ ਪੱਤਰਕਾਰ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਤੇ ਸਵਾਲਾਂ ਤੋਂ ਬਚਦੇ ਹੋਏ ਉੱਥੋਂ ਨਿਕਲ ਗਏ।
ਮਾਨ ਮੰਗ ਸਕਦੇ ਨੇ ਮਾਫ਼ੀ
ਇਸ ਮਗਰੋਂ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਆਪਣੇ ਇਸ ਕਾਰਨਾਮੇ 'ਤੇ ਮਾਨ ਭਲਕੇ ਪੰਜਾਬ ਭਵਨ ਪ੍ਰੈਸ ਵਿਖੇ ਮੀਡੀਆ ਕੋਲੋਂ ਮਾਫ਼ੀ ਮੰਗ ਉਸ ਘਟਨਾ 'ਤੇ ਸਪਸ਼ਟੀਕਰਨ ਦੇ ਸਕਦੇ ਹਨ।
ਕੀ ਨਸ਼ੇ ਵਿੱਚ ਸਨ ਮਾਨ ?
ਜਿਸ ਪੱਤਰਕਾਰ ਨਾਲ ਮਾਨ ਉਲਝੇ ਸਨ, ਉਸ ਨੇ ਕਿਹਾ ਕਿ ਮਾਨ ਦੇ ਹਾਵ ਭਾਵ ਵੇਖ ਕੇ ਲੱਗ ਰਿਹਾ ਸੀ, ਜਿਵੇਂ ਉਨ੍ਹਾਂ ਨੇ ਕਿਸੇ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਹੁੰਦਾ ਹੈ।