ਚੰਡੀਗੜ੍ਹ: ਭਾਰਤੀ ਹਵਾਈ ਫ਼ੌਜ ਦੇ ਬੇੜੇ ਵਿੱਚ ਬੁੱਧਵਾਰ ਨੂੰ 5 ਰਾਫ਼ੇਲ ਜੰਗੀ ਜਹਾਜ਼ਾਂ ਦੇ ਸ਼ਾਮਲ ਹੋਣ 'ਤੇ ਦੇਸ਼ ਦੀ ਸੁਰੱਖਿਆ ਵਿੱਚ ਹੋਰ ਵਾਧਾ ਹੋਇਆ ਹੈ। ਸਾਰਾ ਦੇਸ਼ ਇਸ ਗੱਲ ਦੀ ਖ਼ੁਸ਼ੀ ਮਨਾ ਰਿਹਾ ਹੈ। ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਰਾਫ਼ੇਲ ਜਹਾਜ਼ਾਂ ਦੇ ਭਾਰਤ ਆਉਣ 'ਤੇ ਖ਼ੁਸ਼ੀ ਪ੍ਰਗਟਾਈ ਹੈ।
ਰਾਫ਼ੇਲ ਦੇ ਆਉਣ ਨਾਲ ਭਾਰਤ ਤੋਂ ਡਰੇਗਾ ਦੁਸ਼ਮਣ: ਮਾਨ - rafale fighter jet
ਰਾਫ਼ੇਲ ਲੜਾਕੂ ਜਹਾਜ਼ਾਂ ਦੇ ਭਾਰਤ ਆਉਣ 'ਤੇ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਸਾਡੀ ਭਾਰਤੀ ਸੈਨਾ ਵਿੱਚ ਨਵੀਂ ਸ਼ਕਤੀ ਰਾਫੇਲ ਵਜੋਂ ਸ਼ਾਮਿਲ ਹੋਈ ਹੈ।
ਭਗਵੰਤ ਮਾਨ
ਮਾਨ ਨੇ ਕਿਹਾ ਕਿ ਹਾਲਾਂਕਿ ਜਦੋਂ ਰਾਫ਼ੇਲ ਦੀ ਡੀਲ ਹੋਈ ਸੀ ਉਦੋਂ ਇਸ ਉੱਤੇ ਕਾਫ਼ੀ ਉਂਗਲਾਂ ਉੱਠੀਆਂ ਸੀ, ਉਸ ਦੇ ਬਾਵਜੂਦ ਭਾਰਤ ਦੇ ਵਿੱਚ ਰਾਫ਼ੇਲ ਦਾ ਆਉਣਾ ਕਾਮਯਾਬ ਰਿਹਾ ਅਤੇ ਅੱਜ ਅਸੀਂ ਸਾਰੇ ਇਸ ਇਤਿਹਾਸਕ ਪਲ ਦੇ ਗਵਾਹ ਬਣੇ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਸਾਡੀ ਭਾਰਤੀ ਸੈਨਾ ਵਿੱਚ ਨਵੀਂ ਸ਼ਕਤੀ ਰਾਫੇਲ ਵਜੋਂ ਸ਼ਾਮਿਲ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ਾਂ ਦੇ ਨਾਲ ਤਣਾਅ ਦੇ ਦਰਮਿਆਨ ਰਾਫ਼ੇਲ ਜਹਾਜ਼ ਭਾਰਤ ਆਏ ਹਨ, ਇਸ ਨਾਸ ਸ਼ਾਇਦ ਦੁਸ਼ਮਣਾਂ ਨੂੰ ਭਾਰਤ ਤੋਂ ਡਰ ਲੱਗੇਗਾ।