ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਚੋਣ ਨੀਰੀਘੜ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਮੁੱਖ ਸਲਾਹਕਾਰ ਨਿਯੁਕਤ ਕਰਨ ਉਤੇ ਤੰਜ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਤੋਂ ਖੁਦ ਤਾਂ ਸਰਕਾਰ ਚਲਦੀ ਨਹੀਂ, ਹੁਣ ਇਕ ਬਿਹਾਰ ਦੇ ਆਦਮੀ ਨੂੰ ਮੁੱਖ ਸਲਾਹਕਾਰ ਬਣਾ ਕੇ ਸਰਕਾਰ ਚੱਲੇਗੀ।
ਮਾਨ ਨੇ ਟਵੀਟ ਕਰ ਲਿਖਿਆ ਕਿ ਯਾਦ ਕਰੋ ਕਿ ਚਾਰ ਸਾਲ ਪਹਿਲਾਂ ਝੂਠੇ ਵਾਅਦੇ ਇਸੇ ਸ਼ਖ਼ਸ ਨੇ ਕਰਵਾਏ ਸਨ। ਪੰਜਾਬੀ ਬਾਰ ਬਾਰ ਧੋਖਾ ਨਹੀਂ ਖਾਣਗੇ।
ਭਗਵੰਤ ਮਾਨ ਨੇ ਮੁੱਖ ਮੰਤਰੀ ਉਤੇ ਕਸਿਆ ਤੰਜ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ 2022 ਨੂੰ ਮੁੱਖ ਰੱਖਦਿਆਂ ਪ੍ਰਸ਼ਾਤ ਕਿਸ਼ੋਰ 'ਤੇ ਇਕ ਵਾਰ ਫਿਰ ਤੋਂ ਭਰੋਸਾ ਜਤਾਇਆ ਹੈ।
ਦੱਸ ਦਈਏ ਕਿ 2017 ਵਿੱਚ ਹੋਈਆਂ ਪੰਜਾਬ ਵਿਧਾਨ ਸਭ ਚੋਣਾਂ ਵਿੱਚ ਕਾਂਗਰਸ ਨੇ 117 ਸੀਟਾਂ ਵਿੱਚੋਂ 77 ਸੀਟਾਂ ਉਤੇ ਦਿੱਤ ਦਰਜ ਕੀਤੀ ਸੀ। ਸਾਲ 2012 ਦੇ ਮੁਕਾਬਲੇ ਪਾਰਟੀ ਨੇ ਆਪਣੀਆਂ 46 ਸੀਟਾਂ ਦੀ ਗਿਣਤੀ ਨੂੰ ਵਧਾਇਆ ਬਲਕਿ ਉਹ ਸੱਤਾ ਉਤੇ ਵੀ ਕਾਬਜ਼ ਹੋ ਗਈ। ਕਾਂਗਰਸ ਨੂੰ ਇਹ ਜਿੱਤ ਦਿਵਾਉਣ ਵਿੱਚ ਪ੍ਰਸ਼ਾਤ ਕਿਸ਼ੋਰ ਅਤੇ ਉਸ ਦੀ ਕੰਪਨੀ IPAC ਦੀ ਅਹਿਮ ਭੂਮਿਕਾ ਸੀ।