ਚੰਡੀਗੜ੍ਹ: ਵਿਧਾਨਸਭਾ ਇਜਲਾਸ ਦੇ ਆਖਰੀ ਦਿਨ ਪੰਜਾਬ ਦੇ ਮੁੱਖ ਮੰਤਰੀ ਸੀਐੱਮ ਭਗਵੰਤ ਮਾਨ ਵੱਲੋਂ ਭਲਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਛੁੱਟੀ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਿਰਫ ਨਵਾਂਸ਼ਹਿਰ ਚ ਹੀ ਛੁੱਟੀ ਹੁੰਦੀ ਸੀ। ਪਰ ਸੀਐੱਮ ਦੇ ਐਲਾਨ ਤੋਂ ਬਾਅਦ ਹੁਣ ਇਹ ਛੁੱਟੀ ਪੂਰੇ ਪੰਜਾਬ ਚ ਹੋਵੇਗੀ।
ਇਸ ਦੌਰਾਨ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਛੁੱਟੀ ਦੀ ਥਾਂ ਜੇਕਰ ਬੱਚਿਆ ਨੂੰ ਸ਼ਹੀਦਾ ਬਾਰੇ ਦੱਸਿਆ ਜਾਵੇ ਤਾਂ ਵਧੀਆ ਹੋਵੇਗਾ। ਜਿਸ ’ਤੇ ਸੀਐੱਮ ਮਾਨ ਨੇ ਕਿਹਾ ਕਿ ਇਹ ਛੁੱਟੀ ਇਸੇ ਕਾਰਨ ਹੈ ਕਿ ਬੱਚੇ, ਨੌਜਵਾਨ ਅਤੇ ਹੋਰ ਲੋਕ ਖਟਕੜ ਕਲਾਂ ਵਿਖੇ ਜਾ ਕੇ ਸ਼ਹੀਦਾਂ ਬਾਰੇ ਕੁਝ ਪੜ ਸਕਣ।
ਸੀਐੱਮ ਮਾਨ ਦੇ ਸਵਾਲਾਂ ’ਚ ਘਿਰੇ ਰਾਜਾ ਵੜਿੰਗ