ਚੰਡੀਗੜ੍ਹ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਚ ਵੈਕਸੀਨੇਸ਼ਨ ਦੀ ਘਾਟ ਦਾ ਇਲਜ਼ਾਮ ਲਗਾਉਂਦੇ ਹੋਏ ਕੇਂਦਰ ਸਰਕਾਰ ਨੂੰ ਇਸਦੇ ਲਈ ਜਿੰਮੇਦਾਰ ਠਹਿਰਾਇਆ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੇਂਦਰ ਸਰਕਾਰ ਤੋਂ ਵੈਕਸੀਨੈਸ਼ਨ ਦੀ ਮੰਗ ਕੀਤੀ ਜਾ ਰਹੀ ਹੈ। ਵੈਕਸੀਨ ਦਾ ਆਰਡਰ ਵੀ ਦਿੱਤਾ ਜਾ ਚੁੱਕਾ ਹੈ ਅਤੇ ਪੇਮੇਂਟ ਵੀ ਕੀਤੀ ਜਾ ਚੁੱਕੀ ਹੈ ਪਰ ਇਸਦੇ ਬਾਵਜੂਦ ਵੈਕਸੀਨੇਸ਼ਨ ਨਹੀਂ ਮਿਲ ਰਹੀ ਹੈ ਅਤੇ ਵੈਕਸੀਨ ਦੀ ਘਾਟ ਦੀ ਵਜਾਂ ਕਾਰਨ ਉਨ੍ਹਾਂ ਦੇ ਕਈ ਸੇਂਟਰ ਡ੍ਰਾਈ ਹਨ ਜੇਕਰ ਕੇਂਦਰ ਸਰਕਾਰ ਉਨ੍ਹਾਂ ਨੂੰ ਰੋਜਾਨਾ ਦਾ ਸ਼ਡਿਊਲ ਹੋਰ ਸੂਬਿਆ ਦੀ ਤਰ੍ਹਾਂ ਜਾਰੀ ਕਰ ਦੇਵੇਂ ਤਾਂ ਉਹ ਉਸੇ ਦੇ ਹਿਸਾਬ ਨਾਲ ਤਿਆਰੀ ਰੱਖਣ।
ਬਲਬੀਰ ਸਿੰਘ ਸਿੱਧੂ ਦਾ ਇਹ ਵੀ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਦੂਜੇ ਦੇਸ਼ਾਂ ਚ ਤਿਆਰ ਕੀਤੀ ਗਈ ਵੈਕਸੀਨ ਨੂੰ ਜਲਦ ਭਾਰਤ ਚ ਮੰਗਵਾਉਣਾ ਚਾਹੀਦਾ ਹੈ ਤਾਂ ਕਿ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲਈ ਵੈਕਸੀਨੈਸ਼ਨ ਦਾ ਸ਼ਡਿਊਲ ਕਿਉਂ ਨਹੀਂ ਬਣਾਇਆ ਜਾ ਰਿਹਾ ਹੈ ਇਹ ਤਾਂ ਕੇਂਦਰ ਸਰਕਾਰ ਅਤੇ ਪੀਐੱਮ ਮੋਦੀ ਦੱਸ ਸਕਦੇ ਹਨ। ਅਸੀਂ ਤਾਂ ਵੈਕਸੀਨ ਦੀ ਪੇਮੇਂਟ ਕਰ ਸਕਦੇ ਹਨ ਪਰ ਵੈਕਸੀਨ ਕੇਂਦਰ ਸਰਕਾਰ ਨੂੰ ਪ੍ਰੋਵਾਈਡ ਕਰਨੀ ਹੈ ਕਿਉਂਕਿ ਕੰਟ੍ਰੋਲ ਉਨ੍ਹਾਂ ਦੇ ਹੱਥ ਚ ਹੈ।