ਪੰਜਾਬ

punjab

ETV Bharat / city

ਬਹਿਬਲਕਲਾਂ ਗੋਲੀਕਾਂਡ: ਦੋ ਆਰੋਪੀਆਂ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ

ਬਹਿਬਲਕਲਾਂ ਗੋਲੀਕਾਂਡ ਮਾਮਲੇ ‘ਚ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਮੁਲਜ਼ਮ ਸ਼ਤੀਸ ਤੇ ਪੰਕਜ ਮੋਟਰਜ਼ ਦੇ ਮਾਲਕ ਦੀ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਹੈ।ਦੱਸ ਦਈਏ ਕਿ ਦੋਵਾਂ ਮੁਲਜ਼ਮਾਂ ਖਿਲਾਫ਼ 18 ਅਕਤੂਬਰ 2014 ਨੂੰ ਫ਼ਰੀਦਕੋਟ ਵਿੱਚ ਅਨਲਾਫੁੱਲ ਐਕਟੀਵਿਟੀਜ਼ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।

ਬਹਿਬਲਕਲਾਂ ਗੋਲੀਕਾਂਡ ਮਾਮਲਾ: ਹਾਈਕੋਰਟ ਵਲੋਂ 2 ਮੁਲਜ਼ਮਾਂ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ
ਬਹਿਬਲਕਲਾਂ ਗੋਲੀਕਾਂਡ ਮਾਮਲਾ: ਹਾਈਕੋਰਟ ਵਲੋਂ 2 ਮੁਲਜ਼ਮਾਂ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ

By

Published : May 6, 2021, 10:40 AM IST

ਚੰਡੀਗੜ੍ਹ: ਬਹਿਬਲਕਲਾਂ ਗੋਲੀਕਾਂਡ ਮਾਮਲੇ ‘ਚ ਨਾਮਜਦ 2 ਮੁਲਜ਼ਮਾਂ ਦੀ ਜ਼ਮਾਨਤ ਪਟੀਨਸ਼ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਚੰਡੀਗੜ੍ਹ ਦੇ ਵਿਸ਼ਾਲ ਗੰਨ ਹਾਊਸ ਦੇ ਮਾਲਕ ਸਤੀਸ਼ ਅਤੇ ਮੋਗਾ ਵਿੱਚ ਪੰਕਜ ਮੋਟਰਜ਼ ਦੇ ਮਾਲਿਕ ਪੰਕਜ ਬੰਸਲ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਡਿਫਾਲਟ ਰੈਗੂਲਰ ਜ਼ਮਾਨਤ ਦਾ ਲਾਭ ਦਿੱਤਾ ।ਹਾਲਾਂਕਿ ਦੱਸ ਦੇਈਏ ਕਿ ਦੋਵਾਂ ਮੁਲਜ਼ਮਾਂ ਤੋਂ ਬਹਿਬਲ ਕਲਾਂ ਮਾਮਲੇ ਵਿਚ ਪੁੱਛਗਿੱਛ ਕੀਤੀ ਗਈ ਸੀ ਪਰ ਜਿਸ ਮਾਮਲੇ ਦੇ ਵਿੱਚ ਇਨ੍ਹਾਂ ਨੂੰ ਜ਼ਮਾਨਤ ਮਿਲੀ ਹੈ ਉਹ ਆਰਮਸ ਐਕਟ ਦਾ ਪੁਰਾਣਾ ਮਾਮਲਾ ਹੈ ।

ਦੱਸ ਦਈਏ ਕਿ ਸਤੀਸ਼ ਦੇ ਖਿਲਾਫ਼ ਹਥਿਆਰਾਂ ਦੇ ਸਟਾਕ ਵਿੱਚ ਗੜਬੜੀ ਤੇ ਹਥਿਆਰਾਂ ਦੀ ਸਮਗਲਿੰਗ ਕਰਨ ਦੇ ਇਲਜ਼ਾਮ ਹਨ ਜਦਕਿ ਪੰਕਜ ਬੰਸਲ ਦੇ ਖਿਲਾਫ਼ ਬਿਨਾਂ ਲਾਇਸੈਂਸ ਹਥਿਆਰ ਦੀ ਵਰਤੋਂ ਕਰਨ ਦੇ ਇਲਜ਼ਾਮ ਹਨ। ਦੋਵਾਂ ਖਿਲਾਫ਼ 18 ਅਕਤੂਬਰ 2014 ਨੂੰ ਫ਼ਰੀਦਕੋਟ ਵਿੱਚ ਅਨਲਾਫੁੱਲ ਐਕਟੀਵਿਟੀਜ਼ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ । ਸਤੀਸ਼ ਨੂੰ 20 ਅਗਸਤ 2020 ਅਤੇ ਪੰਕਜ ਨੂੰ 21 ਅਗਸਤ 2020 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ।ਦੋਵਾਂ ਮੁਲਜ਼ਮਾਂ ਵੱਲੋਂ ਵਕੀਲ ਰਾਜੀਵ ਮਲਹੋਤਰਾ ਨੇ ਕੋਰਟ ਵਿਚ ਕਿਹਾ ਕਿ ਇੰਵੈਸਟੀਗੇਸ਼ਨ ਏਜੰਸੀ ਨੇ ਇਸ ਮਾਮਲੇ ਵਿੱਚ ਸਪੈਸ਼ਲ ਕੋਰਟ ਵਿੱਚ ਚਲਾਨ ਦਾਖਿਲ ਨਾ ਕਰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਗਿਣਤੀ ਕੀਤੀ 50 ਫੀਸਦੀ

ABOUT THE AUTHOR

...view details