ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਪਹਿਲਾਂ ਲੌਕਡਾਊਨ ਲੱਗਿਆ, ਹੁਣ ਜਦੋਂ ਹਾਲਾਤ ਠੀਕ ਹੋਏ ਤਾਂ ਸਾਰੀਆਂ ਚੀਜ਼ਾਂ ਖੋਲ੍ਹੀਆਂ ਗਈਆਂ, ਲੱਖਾਂ ਦੀ ਤਾਦਾਦ ਵਿੱਚ ਪੂਰੇ ਭਾਰਤ ਤੋਂ ਵਿਦਿਆਰਥੀ ਜਿਹੜੇ ਹਰ ਸਾਲ ਪ੍ਰੋਫੈਸ਼ਨਲ ਕੋਰਸਾਂ ਵਿੱਚ ਦਾਖ਼ਲੇ ਲਈ ਦਿਨ-ਰਾਤ ਕੋਚਿੰਗ ਇੰਸਟੀਚਿਊਟ ਵਿੱਚ ਟ੍ਰੇਨਿੰਗ ਲੈਂਦੇ ਸਨ। ਉਨ੍ਹਾਂ ਨੇ ਵੀ ਲੌਕਡਾਊਨ ਦੌਰਾਨ ਪ੍ਰੋਫੈਸ਼ਨਲ ਕੋਰਸ ਵਿੱਚ ਦਾਖ਼ਲਾ ਲੈਣ ਵਾਸਤੇ ਆਨਲਾਈਨ ਕੋਚਿੰਗ ਲਈਆਂ।
ਫਿਲਹਾਲ ਹੁਣ ਪ੍ਰੋਫੈਸ਼ਨਲ ਕੋਰਸਾਂ ਨੂੰ ਲੈ ਕੇ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੇ ਹਨ। ਜੇ ਗੱਲ ਇੰਜਨੀਅਰਿੰਗ ਕਾਲਜਾਂ 'ਚ ਦਾਖਲੇ ਦੀ ਕਰੀਏ ਤਾਂ ਜੇਈਈ ਮੇਨਜ਼ ਦੇ ਪਹਿਲੇ ਚਰਨ ਦੀਆਂ ਪ੍ਰੀਖਿਆਵਾਂ ਹੋ ਚੁੱਕੀਆਂ ਹਨ। ਭਾਰਤ ਦੇ 311 ਸ਼ਹਿਰਾਂ ਵਿੱਚ 828 ਕੇਂਦਰਾਂ 'ਤੇ ਇਹ ਪੇਪਰ ਕਰਵਾਏ ਗਏ ਹਨ। ਚੰਡੀਗੜ੍ਹ ਵਿੱਚ ਇੱਕ ਸੈਂਟਰ ਬਣਾਇਆ ਗਿਆ। ਨੈਸ਼ਨਲ ਟੈਸਟਿੰਗ ਏਜੰਸੀ ਯਾਨੀ ਕਿ ਐੱਨਟੀਏ ਵੱਲੋਂ ਇਹ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ ।
ਸਿੱਖਿਆ ਸ਼ਾਸਤਰੀ ਵਰੁਣ ਗਾਂਧੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਦੀ ਸੁਵਿਧਾ ਵਾਸਤੇ ਇਸ ਸਾਲ ਪੇਪਰ ਸਾਲ ਦੇ ਚਾਰ ਵਾਰ ਕਰਵਾਏ ਜਾਣਗੇ। ਪਹਿਲਾਂ ਪੇਪਰ 23 ਤੋਂ 26 ਫਰਵਰੀ ਤੱਕ ਕਰਵਾਏ ਗਏ ਅਤੇ ਇਸ ਦੇ ਅਗਲੇ ਚਰਨ ਮਾਰਚ, ਅਪ੍ਰੈਲ ਅਤੇ ਮਈ ਮਹੀਨੇ ਵਿੱਚ ਹੋਣਗੇ।
ਕਿਹੜੀਆਂ ਗ਼ਲਤੀਆਂ ਤੋਂ ਬਚਣ ਵਿਦਿਆਰਥੀ
ਸਿੱਖਿਆ ਸ਼ਾਸਤਰੀ ਵਰੁਣ ਗਾਂਧੀ ਨੇ ਜਾਣਕਾਰੀ ਨੇ ਦੱਸਿਆ ਕਿ ਫਾਰਮ ਭਰਨ ਵੇਲੇ ਵਿਦਿਆਰਥੀ ਜਿਥੇ ਕੈਲਕੁਲੇਸ਼ਨ ਮਿਸਟੇਕ ਜ਼ਿਆਦਾ ਕਰ ਜਾਂਦੇ ਹਨ, ਉੱਥੇ ਹੀ ਪ੍ਰੀਖਿਆਵਾਂ ਦੇਣ ਮੌਕੇ ਸਭ ਨਾਲੋਂ ਵੱਡੀ ਗਲਤੀ ਤਾਂ ਮੈਨੇਜਮੈਂਟ ਦੀ ਰਹਿੰਦੀ ਹੈ।
ਇਸ ਤਰੀਕੇ ਨਾਲ ਬਚ ਸਕਦੇ ਹਾਂ ਗ਼ਲਤੀਆਂ ਤੋਂ