ਚੰਡੀਗੜ੍ਹ:ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਪੰਜਾਬ ਆ ਰਹੇ ਹਨ ਜੋ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਲੁਧਿਆਣਾ 'ਚ ਵਰਚੁਅਲ ਰੈਲੀ ਰਾਹੀਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ। ਰਾਹੁਲ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਸਿੱਧੂ ਨੇ ਟਵੀਟ ਕਰ ਵੱਡਾ ਧਮਾਕਾ ਕੀਤਾ ਹੈ।
ਇਹ ਵੀ ਪੜੋ:ਕਾਂਗਰਸ ਲਈ ਫੈਸਲੇ ਦਾ ਦਿਨ, ਰਾਹੁਲ ਗਾਂਧੀ ਅੱਜ ਮੁੱਖ ਮੰਤਰੀ ਚਿਹਰੇ ਦਾ ਕਰਨਗੇ ਐਲਾਨ
ਸਿੱਧੂ ਦਾ ਟਵੀਟ ਧਮਾਕਾ
ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ‘ਬਿਨਾਂ ਕਿਸੇ ਨਿਰਣੇ ਦੇ ਕਦੇ ਵੀ ਕੁਝ ਵੱਡਾ ਹਾਸਿਲ ਨਹੀਂ ਹੋਇਆ… ਪੰਜਾਬ ਨੂੰ ਸਪੱਸ਼ਟਤਾ ਦੇਣ ਆਏ ਰਾਹੁਲ ਗਾਂਧੀ ਦਾ ਹਾਰਦਿਕ ਸਵਾਗਤ… ਸਭ ਉਨ੍ਹਾਂ ਦੇ ਫੈਸਲੇ ਦਾ ਪਾਲਣ ਕਰਨਗੇ।’
ਇਹ ਵੀ ਪੜੋ:CM ਚਿਹਰੇ ਤੋਂ ਪਹਿਲਾਂ ਕਾਂਗਰਸ ਦਾ PROMO, ਵੱਡਾ ਸਵਾਲ ਕੌਣ ਹੋਵੇਗਾ ਸੀਐਮ ਚਿਹਰਾ ?
ਮੁੱਖ ਮੰਤਰੀ ਦੀ ਦੌੜ ’ਚ ਸਿੱਧੂ ਤੇ ਚੰਨੀ
ਮੁੱਖ ਮੰਤਰੀ ਦੀ ਦੌੜ ਵਿੱਚ 2 ਚਿਹਰੇ ਸ਼ਾਮਲ ਹਨ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਦੂਜਾ ਨਵਜੋਤ ਸਿੰਘ ਸਿੱਧੂ। ਹਾਲਾਂਕਿ ਸੀਐੱਮ ਚਿਹਰੇ ਨੂੰ ਲੈ ਕੇ ਕਾਂਗਰਸ ਦੇ ਕਈ ਆਗੂ ਕਹਿ ਚੁੱਕੇ ਹਨ ਕਿ ਪਾਰਟੀ ਨੇ ਇੱਕ ਪ੍ਰਕ੍ਰਿਰਿਆ ਦੇ ਤਹਿਤ ਵਰਕਰਾਂ ਤੋਂ ਪੁੱਛਿਆ ਹੈ ਕਿ ਉਹ ਕੀ ਚਾਹੁੰਦੇ ਹਨ, ਪਰ ਆਖਿਰੀ ਫੈਸਲਾ ਰਾਹੁਲ ਗਾਂਧੀ ਭਲਕੇ ਦੁਪਹਿਰ 2 ਵਜੇ ਲੁਧਿਆਣਾ ਤੋਂ ਵਰਚੁਅਲ ਰੈਲੀ ਕਰਨਗੇ ਤੇ ਸੀਐੱਮ ਚਿਹਰੇ ਦਾ ਐਲਾਨ ਕਰਨਗੇ।
ਇਹ ਵੀ ਪੜੋ:CM ਚਿਹਰੇ ਤੋਂ ਪਹਿਲਾਂ ਕਾਂਗਰਸ ਦਾ PROMO, ਵੱਡਾ ਸਵਾਲ ਕੌਣ ਹੋਵੇਗਾ ਸੀਐਮ ਚਿਹਰਾ ?
ਸੀਐੱਮ ਨੂੰ ਲੈ ਕੇ ਕਾਂਗਰਸ ਚ ਹਮੇਸ਼ਾ ਰਿਹਾ ਵਿਵਾਦ
ਪੰਜਾਬ ਕਾਂਗਰਸ ਚ ਕੈਪਟਨ ਅਮਰਿੰਦਰ ਸਿੰਘ ਦੇ ਸੀਐੱਮ ਅਹੁਦੇ ਤੋਂ ਅਸਤੀਫੇ ਤੋਂ ਬਾਅਦ ਸੀਐੱਮ ਦੇ ਅਹੁਦੇ ਨੂੰ ਲੈ ਕੇ ਹਮੇਸ਼ਾ ਤੋਂ ਵਿਵਾਦ ਦੇਖਿਆ ਜਾ ਰਿਹਾ ਹੈ। ਜਿੱਥੇ ਉਸ ਸਮੇਂ ਵੀ ਸੀਐੱਮ ਬਣਾਉਣ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ, ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ, ਅੰਬਿਕਾ ਸੋਨੀ ਸਣੇ ਕਈ ਵੱਡੇ ਨੇਤਾਵਾਂ ਦੇ ਨਾਵਾਂ ’ਤੇ ਚਰਚਾ ਸਾਹਮਣੇ ਆਈ ਸੀ ਪਰ ਅਖਿਰੀ ਚ ਚਰਨਜੀਤ ਸਿੰਘ ਚੰਨੀ ਨੂੰ ਸੀਐੱਮ ਐਲਾਨਿਆ ਗਿਆ।
ਮੰਨਿਆ ਜਾਂਦਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਸੀਐੱਮ ਬਣਨਾ ਤੈਅ ਸੀ ਪਰ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਜੇਕਰ ਜੱਟਸਿੱਖ ਨੂੰ ਸੀਐੱਮ ਬਣਾਉਣਾ ਹੈ ਤਾਂ ਉਨ੍ਹਾਂ ਨੂੰ ਬਣਾਇਆ ਜਾਵੇ। ਜਿਸ ਤੋਂ ਬਾਅਦ ਕਾਂਗਰਸ ਨੇ ਅੰਦਰੂਨੀ ਕਲੇਸ਼ ਨੂੰ ਦੇਖਦੇ ਹੋਏ ਦਲਿਤ ਮੁੱਖ ਮੰਤਰੀ ਦੀ ਚੋਣ ਕੀਤੀ। ਇਸ ਤਰ੍ਹਾਂ ਨਾਲ ਜਿੱਥੇ ਕਾਂਗਰਸ ਨੇ ਦਲਿਤ ਵੋਟ ਬੈਂਕ ਪੱਕਾ ਕਰਨ ਬਾਰੇ ਸੋਚਿਆ ਤਾਂ ਦੂਜੇ ਪਾਸੇ ਪਾਰਟੀ ਨੇ ਅੰਦਰੂਨੀ ਕਲੇਸ਼ ਨੂੰ ਵੀ ਰੋਕ ਦੀ ਕੋਸ਼ਿਸ਼ ਕੀਤੀ।