ਪੰਜਾਬ

punjab

ETV Bharat / city

ਸਾਰਾਗੜ੍ਹੀ: ਜਦੋਂ 21 ਸਿੰਘ 10 ਹਜ਼ਾਰ ਅਫਗਾਨਾਂ 'ਤੇ ਪਏ ਸੀ ਭਾਰੀ

12 ਸਤੰਬਰ 1897 ਨੂੰ ਬ੍ਰਿਟਿਸ਼ ਭਾਰਤੀ ਫੌ਼ਜ ਦੀ ਸਿੱਖ ਰੈਜੀਮੈਂਟ ਨੇ ਸਾਰਾਗੜ੍ਹੀ ਕਿਲ੍ਹੇ ਨੂੰ ਲੈ ਕੇ ਹੋਏ ਯੁੱਧ ਵਿੱਚ 10,000 ਅਫ਼ਗਾਨੀਆਂ ਨਾਲ ਲੜਾਈ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਸੀ। ਇਸੇ ਕਾਰਨ 12 ਸਤੰਬਰ ਨੂੰ ਸਾਰਾਗੜ੍ਹੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ।

ਫ਼ੋਟੋ।
ਫ਼ੋਟੋ।

By

Published : Sep 12, 2020, 11:17 AM IST

ਚੰਡੀਗੜ੍ਹ: 12 ਸਤੰਬਰ 1897 ਨੂੰ ਬ੍ਰਿਟਿਸ਼ ਭਾਰਤੀ ਫੌ਼ਜ ਦੀ ਸਿੱਖ ਰੈਜੀਮੈਂਟ ਅਤੇ ਅਫ਼ਗਾਨੀਆਂ ਵਿਚਾਲੇ ਸਾਰਾਗੜ੍ਹੀ ਕਿਲ੍ਹੇ ਨੂੰ ਲੈ ਕੇ ਯੁੱਧ ਹੋਇਆ ਸੀ। ਇਸੇ ਕਾਰਨ 12 ਸਤੰਬਰ ਨੂੰ ਸਾਰਾਗੜ੍ਹੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ।

ਇਸ ਦੌਰਾਨ 21 ਸਿੱਖ ਫ਼ੌਜੀਆਂ ਨੇ 10 ਹਜ਼ਾਰ ਤੋਂ ਵੀ ਵੱਧ ਅਫ਼ਗਾਨੀਆਂ ਨਾਲ ਯੁੱਧ ਕਰ ਕੇ ਬਹਾਦਰੀ ਅਤੇ ਸ਼ਹਾਦਤ ਦੀ ਅਨੋਖੀ ਮਿਸਾਲ ਪੇਸ਼ ਕੀਤੀ ਸੀ।

ਕਰਨਲ ਕੁਕ ਦੀ ਕਮਾਂਡ ਹੇਠ ਜਨਵਰੀ 1897 ਨੂੰ 36ਵੀਂ ਸਿੱਖ ਬਟਾਲੀਅਨ ਨੂੰ ਫੋਰਟ ਲੋਕਹਾਰਟ ਵਿਖੇ ਭੇਜੀ ਗਈ ਜਿਸ ਦੀਆਂ ਸਾਰਾਗੜ੍ਹੀ ਅਤੇ ਗੁਲਿਸਤਾਨ ਮਸ਼ਹੂਰ ਚੌਂਕੀਆਂ ਸਨ ।

ਸਾਰਾਗੜ੍ਹੀ ਇੱਕ ਵੱਖਰੀ ਚੌਕੀ ਸੀ, ਇਸ ਚੌਕੀ ਦਾ ਕਮਾਂਡਰ ਈਸ਼ਰ ਸਿੰਘ, ਨਾਇਕ ਲਾਭ ਸਿੰਘ, ਲਾਂਸ ਨਾਇਕ ਚੰਦ ਸਿੰਘ ਅਤੇ 18 ਹੋਰ ਸਿਪਾਹੀ ਸਨ।

12 ਸਤੰਬਰ 1897 ਨੂੰ ਸਾਰਾਗੜ੍ਹੀ ਕਿਲ੍ਹੇ ਦੇ ਸੰਤਰੀ ਨੇ ਖ਼ਬਰ ਦਿੱਤੀ ਸੀ ਕਿ ਹਜ਼ਾਰਾਂ ਪਠਾਣਾਂ ਦਾ ਇੱਕ ਲਸ਼ਕਰ ਝੰਡਿਆਂ ਅਤੇ ਨੇਜ਼ਿਆਂ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਕਿਲ੍ਹੇ ਵੱਲ ਵਧ ਰਿਹਾ ਹੈ ਅਤੇ ਉਸ ਸਮੇਂ ਇਨ੍ਹਾਂ ਸਾਰੇ ਫ਼ੌਜੀਆਂ ਦੀ ਅਗਵਾਈ ਹਵਲਦਾਰ ਈਸ਼ਰ ਸਿੰਘ ਕਰ ਰਹੇ ਸਨ।

ਉਨ੍ਹਾਂ ਆਪਣੇ ਸਿਗਨਲ ਮੈਨ ਗੁਰਮੁਖ ਸਿੰਘ ਨੂੰ ਹੁਕਮ ਕੀਤਾ ਕਿ ਉਹ ਨੇੜਲੇ ਕਿਲ੍ਹੇ ਲੋਕਹਾਰਟ ਵਿੱਚ ਤਾਇਨਾਤ ਅੰਗਰੇਜ਼ੀ ਅਧਿਕਾਰੀਆਂ ਨੂੰ ਇਨ੍ਹਾਂ ਹਾਲਾਤਾਂ ਬਾਰੇ ਇਤਲਾਹ ਕਰੇ ਅਤੇ ਕੀ ਹੁਕਮ ਹਨ ਇਹ ਵੀ ਦੱਸੇ।

ਉਸ ਸਮੇਂ ਲੋਕਹਾਰਟ ਕਿਲ੍ਹੇ ਵਿੱਚ ਕਰਨਲ ਹਾਟਨ ਤਾਇਨਾਤ ਸਨ ਜਿਸ ਨੇ ਹੁਕਮ ਦਿੱਤਾ ਕਿ ਉਹ ਸਾਰੇ ਕਿਲ੍ਹੇ ਅੰਦਰ ਡਟੇ ਰਹਿਣ। ਅਫ਼ਗਾਨੀਆਂ ਨੇ ਸਾਰਾਗੜ੍ਹੀ ਦੇ ਕਿਲ੍ਹੇ ਨੂੰ ਤਿੰਨਾਂ ਪਾਸਿਆਂ ਤੋਂ ਘੇਰ ਲਿਆ।

ਉਸ ਸਮੇਂ ਲੋਕਹਾਰਟ ਕਿਲ੍ਹੇ ਤੋਂ ਸਾਰਾਗੜ੍ਹੀ ਤੱਕ ਮਦਦ ਭੇਜਣ ਵਿੱਚ ਸਮਾਂ ਲੱਗਣਾ ਸੀ ਅਤੇ 21 ਸਿੱਖਾਂ ਨੇ ਮੋਰਚਾ ਸੰਭਾਲਦਿਆਂ 10 ਹਜ਼ਾਰ ਤੋਂ ਵੀ ਜ਼ਿਆਦਾ ਅਫ਼ਗਾਨੀਆਂ ਨਾਲ ਮੁਕਾਬਲਾ ਕਰਕੇ ਸਾਰਾਗੜ੍ਹੀ ਦਾ ਕਿਲ੍ਹਾ ਫ਼ਤਿਹ ਕੀਤਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਾਰਾਗੜ੍ਹੀ ਦਿਵਸ ਮੌਕੇ ਟਵੀਟ ਕਰਦਿਆਂ ਲਿਖਿਆ ਹੈ, "12 ਸਤੰਬਰ ਸਾਡੇ ਸਾਰਿਆਂ ਲਈ ਮਾਣ ਵਾਲਾ ਦਿਨ ਹੈ ਕਿਉਂਕਿ ਇਹ ਦਿਨ 1897 ਵਿਚ, 36 ਸਿੱਖ ਰੈਜੀਮੈਂਟ ਦੇ ਸਾਡੇ 21 ਬਹਾਦਰ ਵਿਅਕਤੀਆਂ ਨੇ ਲੋਕਹਾਰਟ ਦੇ ਕਿਲ੍ਹੇ ਵਿਚ 10,000 ਅਫਗਾਨ ਕਬਾਇਲੀਆਂ ਨਾਲ ਲੜਿਆ ਸੀ। ਅਸੀਂ ਤੁਹਾਡੀ ਬਹਾਦਰੀ ਨੂੰ ਸਲਾਮ ਕਰਦੇ ਹਾਂ।"

ਕੈਬਿਨੇਟ ਮੰਤਰੀ ਹਰਸਮਿਰਤ ਕੌਰ ਬਾਦਲ ਨੇ ਵੀ ਇਨ੍ਹਾਂ ਸਿੰਘਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਟਵੀਟ ਕੀਤਾ ਹੈ।

ABOUT THE AUTHOR

...view details