ਪੰਜਾਬ

punjab

ETV Bharat / city

ਬੈਂਕ ਮੈਨੇਜਰ ਤੇ ਪ੍ਰਾਈਵੇਟ ਕੰਪਨੀ ਦੇ ਡਾਇਰੈਕਟਰ ਨੂੰ ਧੋਖਾਧੜੀ ਮਾਮਲੇ 'ਚ ਮਿਲੀ 4 ਸਾਲ ਦੀ ਸਜ਼ਾ - ਸਾਬਕਾ ਸੀਨੀਅਰ ਮੈਨੇਜਰ ਇੰਦਰਜੀਤ ਸਿੰਘ ਚਾਰ ਸਾਲ ਦੀ ਸਜ਼ਾ

ਪੰਜਾਬ ਐਂਡ ਸਿੰਧ ਬੈਂਕ ਦੇ ਨਾਲ 7 ਸਾਲ ਪਹਿਲੇ ਹੋਈ ਸਾਢੇ ਤਿੰਨ ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਸੀਬੀਆਈ ਦੇ ਸਪੈਸ਼ਲ ਜੱਜ ਡਾ. ਸੁਸ਼ੀਲ ਕੁਮਾਰ ਗਰਗ ਦੀ ਕੋਰਟ ਨੇ ਬੈਂਕ ਦੇ ਸਾਬਕਾ ਸੀਨੀਅਰ ਮੈਨੇਜਰ ਇੰਦਰਜੀਤ ਸਿੰਘ ਅਤੇ ਆਕ੍ਰਿਤੀ ਕੰਸਟਰੱਕਸ਼ਨ ਕੰਪਨੀ ਦੇ ਡਾਇਰੈਕਟਰ ਤਰਸੇਮ ਲਾਲ ਸਿੰਗਲਾ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਹੈ।

ਬੈਂਕ ਮੈਨੇਜਰ ਤੇ ਪ੍ਰਾਈਵੇਟ ਕੰਪਨੀ ਦੇ ਡਾਇਰੈਕਟਰ ਨੂੰ ਧੋਖਾਧੜੀ ਮਾਮਲੇ 'ਚ ਮਿਲੀ 4 ਸਾਲ ਦੀ ਸਜ਼ਾ
ਬੈਂਕ ਮੈਨੇਜਰ ਤੇ ਪ੍ਰਾਈਵੇਟ ਕੰਪਨੀ ਦੇ ਡਾਇਰੈਕਟਰ ਨੂੰ ਧੋਖਾਧੜੀ ਮਾਮਲੇ 'ਚ ਮਿਲੀ 4 ਸਾਲ ਦੀ ਸਜ਼ਾ

By

Published : Feb 16, 2021, 8:14 AM IST

ਚੰਡੀਗੜ੍ਹ: ਪੰਜਾਬ ਐਂਡ ਸਿੰਧ ਬੈਂਕ ਦੇ ਨਾਲ 7 ਸਾਲ ਪਹਿਲੇ ਹੋਈ ਸਾਢੇ ਤਿੰਨ ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਸੀਬੀਆਈ ਦੇ ਸਪੈਸ਼ਲ ਜੱਜ ਡਾ. ਸੁਸ਼ੀਲ ਕੁਮਾਰ ਗਰਗ ਦੀ ਕੋਰਟ ਨੇ ਬੈਂਕ ਦੇ ਸਾਬਕਾ ਸੀਨੀਅਰ ਮੈਨੇਜਰ ਇੰਦਰਜੀਤ ਸਿੰਘ ਅਤੇ ਆਕ੍ਰਿਤੀ ਕੰਸਟਰੱਕਸ਼ਨ ਕੰਪਨੀ ਦੇ ਡਾਇਰੈਕਟਰ ਤਰਸੇਮ ਲਾਲ ਸਿੰਗਲਾ ਨੂੰ ਚਾਰ ਚਾਰ ਸਾਲ ਦੀ ਸਜ਼ਾ ਸੁਣਾਈ ਹੈ।

ਸਿੰਗਲਾ 'ਤੇ ਕੋਰਟ ਨੇ 10 ਲੱਖ ਰੁਪਏ ਦਾ ਭਾਰੀ ਭਰਕਮ ਜ਼ੁਰਮਾਨਾ ਵੀ ਲਾਇਆ ਹੈ। ਜਦਕਿ ਇੰਦਰਜੀਤ ਸਿੰਘ ਨੂੰ 5 ਲੱਖ ਰੁਪਏ ਜੁਰਮਾਨਾ ਭਰਨਾ ਪਵੇਗਾ। ਇਨ੍ਹਾਂ ਦੋਨਾਂ ਨੂੰ ਸੀਬੀਆਈ ਕੋਰਟ ਨੇ 10 ਫਰਵਰੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ, ਅਤੇ ਹਿਰਾਸਤ ਵਿੱਚ ਲੈ ਲਿਆ ਸੀ।

ਹੁਣ ਸੋਮਵਾਰ ਨੂੰ ਉਨ੍ਹਾਂ ਦੀ ਸਜ਼ਾ 'ਤੇ ਫ਼ੈਸਲਾ ਹੋਇਆ ਅਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਨ੍ਹਾਂ ਦੇ ਇਲਾਵਾ ਇੱਕ ਮੁਲਜ਼ਮ ਗੁਰਚਰਨ ਸਿੰਘ ਬਤਰਾ ਨੂੰ ਸਬੂਤਾਂ ਦੇ ਅਭਾਵ 'ਚ ਬਰੀ ਕਰ ਦਿੱਤਾ ਗਿਆ ਸੀ। ਸੀਬੀਆਈ ਦੇ ਸਰਕਾਰੀ ਵਕੀਲ ਕੇ.ਪੀ. ਸਿੰਘ ਨੇ ਕੋਰਟ ਵਿੱਚ ਬਹਿਸ ਕਰਦੇ ਹੋਏ ਕਿਹਾ ਕਿ ਕੰਸਟ੍ਰਕਸ਼ਨ ਕੰਪਨੀ ਅਤੇ ਬੈਂਕ ਦੇ ਮੈਨੇਜਰ ਦੀ ਮਿਲੀ ਭੁਗਤ ਤੋਂ ਇਹ ਧੋਖਾਧੜੀ ਹੋਈ ਹੈ।

ਕੇਸ ਦੇ ਮੁਤਾਬਕ ਬੱਦੀ ਵਿੱਚ 100 ਬੈੱਡ ਦਾ ਹਸਪਤਾਲ ਬਣਨਾ ਸੀ। ਉਸ ਦੇ ਨਿਰਮਾਣ ਦਾ ਠੇਕਾ ਆਕ੍ਰਿਤੀ ਕੰਸਟਰੱਕਸ਼ਨ ਕੰਪਨੀ ਦੇ ਕੋਲ ਸੀ। ਕੰਪਨੀ ਨੇ ਪੰਜਾਬ ਐਂਡ ਸਿੰਧ ਬੈਂਕ ਤੋਂ ਲੋਨ ਲਿਆ ਸੀ ਜਿਸਦੇ ਲਈ ਕੰਪਨੀ ਨੇ ਜਿਹੜੀ ਗਾਰੰਟੀ ਬੈਂਕ ਨੂੰ ਦਿੱਤੀ ਸੀ ਉਹ ਫਰਜ਼ੀ ਨਿਕਲੀ। ਇਸ ਧੋਖਾਧੜੀ ਵਿੱਚ ਬੈਂਕ ਦੇ ਉਸ ਸਮੇਂ ਦੇ ਸੀਨੀਅਰ ਮੈਨੇਜਰ ਇੰਦਰਜੀਤ ਸਿੰਘ ਦਾ ਵੀ ਨਾਮ ਸੀ। ਬੈਂਕ ਨੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ।

ਇਸ ਤੋਂ ਬਾਅਦ ਮਾਮਲਾ ਸੀਬੀਆਈ ਦਿੱਲੀ ਬ੍ਰਾਂਚ ਤਕ ਪਹੁੰਚਿਆ। ਸੀਬੀਆਈ ਨੇ ਸਿੰਗਲਾ ਅਤੇ ਇੰਦਰਜੀਤ ਸਿੰਘ ਦੇ ਇਲਾਵਾ ਇੱਕ ਹੋਰ ਬੈਂਕ ਅਧਿਕਾਰੀ ਗੁਰਚਰਨ ਸਿੰਘ ਬਤਰਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ। ਪਰ ਸੁਣਵਾਈ ਦੇ ਦੌਰਾਨ ਬੱਤਰਾ ਦੇ ਖ਼ਿਲਾਫ਼ ਆਰੋਪ ਸਾਬਿਤ ਨਹੀਂ ਹੋ ਸਕੇ ਅਤੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ। ਸਿੰਗਲਾ ਅਤੇ ਇੰਦਰਜੀਤ ਨੂੰ ਆਈਪੀਸੀ ਦੀ ਧਾਰਾ 120ਬੀ, 420, 468, 471 ਅਤੇ ਪ੍ਰੀਵੈਨਸ਼ਨ ਆਫ਼ ਕੁਰੱਪਸ਼ਨ ਐਕਟ ਦੇ ਤਹਿਤ ਦੋਸ਼ੀ ਕਰਾਰ ਦੇ ਦਿੱਤਾ ਗਿਆ।

ABOUT THE AUTHOR

...view details