ਚੰਡੀਗੜ੍ਹ: ਦੀਵਾਲੀ ਦੇ ਤਿਉਹਾਰ 'ਤੇ ਪਟਾਕਿਆਂ 'ਤੇ ਲੱਗੀ ਪਾਬੰਦੀ ਕਾਰਨ ਪੀਜੀਆਈ 'ਚ ਅੱਗ ਤੋਂ ਜਾ ਪਟਾਕਿਆਂ ਤੋਂ ਗ੍ਰਸਤ ਮਰੀਜ਼ਾਂ ਦੇ ਦਰ 'ਚ ਘਾਟ ਆਈ ਹੈ। ਇਸ ਸੰਬੰਧੀ ਪੀਜੀਆਈ ਦੇ ਡਾਇਰੈਕਟਰ ਨੇ ਕਿਹਾ ਕਿ ਚੰਡੀਗੜ੍ਹ ਤੋਂ ਕੇਵਲ ਇੱਕ ਹੀ ਮਰੀਜ਼ ਸੀ ਜੋ ਗੰਭੀਰ ਰੂਪ ਨਾਲ ਜ਼ਖ਼ਮੀ ਸੀ। ਬਾਕੀ ਸੂਬਿਆਂ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਹੋਰਨਾਂ ਸੂਬਿਆਂ ਤੋਂ 14 ਮਰੀਜ਼ ਆਏ ਹਨ।
ਪਟਾਕਿਆਂ 'ਤੇ ਪਾਬੰਦੀ ਮਤਲਬ ਦੁਰਘਟਨਾਂਵਾਂ 'ਤੇ ਵੀ ਪਾਬੰਦੀ ਪਟਾਕਿਆਂ 'ਤੇ ਪਾਬੰਦੀ ਲਾਹੇਵੰਦ
ਜਾਣਕਾਰੀ ਦਿੰਦੇ ਡਾਕਟਰ ਨੇ ਦੱਸਿਆ ਕਿ ਬੀਤੇ 4 ਸਾਲਾਂ 'ਚ ਕੇਸਾਂ ਦੀ ਗਿਣਤੀ 'ਚ ਬਹੁਤ ਘਾਟਾ ਆਇਆ ਹੈ।2017 'ਚ 90 ਮਾਮਲੇ ਸਾਹਮਣੇ ਆਏ ਸੀ, 2018 'ਚ 47, 2019 'ਚ 42 ਤੇ ਇਸ ਸਾਲ ਸਿਰਫ਼ 15। 15 'ਚੋਂ ਵੀ ਸਿਰਫ਼ ਇੱਕ ਚੰਡੀਗੜ੍ਹ ਦਾ ਹੈ।ਪ੍ਰਸ਼ਾਸਨ ਵੱਲੋਂ ਪਟਾਕਿਆਂ 'ਤੇ ਪਾਬੰਦੀ ਲਾਹੇਵੰਦ ਜ਼ਰੂਰ ਹੈ।ਦੀਵਾਲੀ ਦੇ ਮੌਕੇ ਅਕਸਰ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦਿਆਂ ਹਨ ਕਿ ਪਟਾਕੇ ਕਾਰਨ ਅੱਖਾਂ ਦੀ ਰੋਸ਼ਣੀ ਚੱਲੀ ਗਈ ਜਾਂ ਗੰਬੀਰ ਰੂਪ 'ਚ ਸੜਿਆ ਹੈ। ਪਟਾਕਿਆਂ ਦੀ ਪਾਬੰਦੀ ਨਾਲ ਇਨ੍ਹਾਂ ਮਾਮਲਿਆਂ 'ਚ ਭਾਰੀ ਘਿਰਾਵਟ ਆਈ ਹੈ।
ਪਟਾਕਿਆਂ 'ਤੇ ਪਾਬੰਦੀ ਮਤਲਬ ਦੁਰਘਟਨਾਂਵਾਂ 'ਤੇ ਵੀ ਪਾਬੰਦੀ ਜਿੱਥੇ ਪਟਾਕਿਆਂ 'ਤੇ ਪਾਬੰਦੀ ਵਾਤਾਵਰਣ ਲਈ ਜ਼ਰੂਰੀ ਹੈ, ਉਵੇਂ ਹੀ ਇਹ ਪਾਬੰਦੀ ਦੇ ਦੁਰਘਟਨਾਂਵਾਂ 'ਤੇ ਵੀ ਪਾਬੰਦੀ ਹੈ।