ਚੰਡੀਗੜ੍ਹ: ਬਟਾਲਾ ਪਟਾਕਾ ਫ਼ੈਕਟਰੀ 'ਚ ਧਮਾਕੇ ਤੋਂ ਬਾਅਦ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਪਾਰਟੀਆਂ ਦੇ ਆਗੂ ਮੌਜੂਦਾ ਸਰਕਾਰ ਨੂੰ ਇਸ ਹਾਦਸੇ ਦਾ ਜ਼ਿੰਮੇਵਾਰ ਠਹਿਰਾਉਣ ਪਿੱਛੇ ਨਹੀਂ ਹਟ ਰਹੇ ਹਨ। ਸਰਕਾਰ ਤੇ ਪ੍ਰਸ਼ਾਸਨ 'ਤੇ ਲੱਗ ਰਹੇ ਲਾਪ੍ਰਵਾਹੀ ਅਤੇ ਅਣਗਹਿਲੀ ਦੇ ਇਲਜ਼ਾਮਾਂ 'ਤੇ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ।
ਪੰਜਾਬ 'ਚ ਚੱਲ ਰਹੀਆਂ ਪਟਾਕਾ ਫੈਕਟਰੀਆਂ ਤੋਂ ਅੰਜਾਨ ਕੈਬਿਨੇਟ ਮੰਤਰੀ - batala blast
ਬਟਾਲਾ ਪਟਾਖਾ ਫ਼ੈਕਟਰੀ 'ਚ ਧਮਾਕੇ ਤੋਂ ਬਾਅਦ ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਦਿੱਤਾ ਹੈਰਾਨੀਜਨਕ ਬਿਆਨ। ਸਿੱਧੂ ਨੇ ਕਿਹਾ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ 'ਚ ਕੋਈ ਪਟਾਕਾ ਫ਼ੈਕਟਰੀ ਵੀ ਹੈ।
ਇਸ ਹਾਦਸੇ 'ਤੇ ਮੋਹਾਲੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਬਲਬੀਰ ਸਿੱਧੂ ਦਾ ਕਹਿਣਾ ਹੈ, "ਮੈਨੂੰ ਤੇ ਪਤਾ ਹੀ ਨਹੀਂ ਸੀ ਕਿ ਪੰਜਾਬ ਵਿੱਚ ਕੋਈ ਪਟਾਕਾ ਫੈਕਟਰੀ ਵੀ ਚੱਲ ਰਹੀ ਹੈ।" ਬਲਬੀਰ ਸਿੱਧੂ ਨੇ ਕਿਹਾ, "ਸਾਨੂੰ ਤਾਂ ਇਹ ਹੀ ਪਤਾ ਸੀ ਕਿ ਸ਼ਿਵਕਾਸ਼ੀ ਤੋਂ ਹੀ ਸਾਰਾ ਪਟਾਕੇ ਅਤੇ ਬੰਬ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਸ ਨੂੰ ਵੇਚਣ ਲਈ ਰੱਖਿਆ ਤੇ ਲਿਆਂਦਾ ਜਾਂਦਾ ਹੈ।
ਆਸ਼ਵਾਸਨ ਦਿੰਦੇ ਹੋਏ ਬਲਬੀਰ ਸਿੱਧੂ ਨੇ ਕਿਹਾ ਕਿ ਇਸ ਘਟਨਾ ਲਈ ਜੋ ਵੀ ਜ਼ਿੰਮੇਵਾਰ ਹੈ ਤੇ ਜਿਨ੍ਹਾਂ ਦੀ ਅਣਗਹਿਲੀ ਨਾਲ ਹਾਦਸਾ ਵਾਪਰਿਆ ਹੈ ਉਨ੍ਹਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ 2016 ਤੋਂ ਬਿਨਾਂ ਲਾਇਸੈਂਸ ਤੋਂ ਫੈਕਟਰੀ ਚੱਲ ਰਹੀ ਸੀ। ਪਿਛਲੇ 3 ਸਾਲਾਂ ਤੋਂ ਸੂਬੇ ਦੀ ਸਰਕਾਰ ਬਣੀ ਕਾਂਗਰਸ ਨੂੰ ਇਹ ਤੱਕ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਕੋਈ ਪਟਾਕਿਆਂ ਦੀ ਫ਼ੈਕਟਰੀ ਹੈ ਜਾਂ ਨਹੀਂ?