ਚੰਡੀਗੜ੍ਹ: ਬਲਵੰਤ ਸਿੰਘ ਮੁਲਤਾਨੀ ਅਗ਼ਵਾ ਮਾਮਲੇ ਦੇ ਮੁੜ ਤੋਂ ਖੁੱਲ੍ਹਣ ਤੋਂ ਬਾਅਦ ਮਾਮਲੇ ਵਿੱਚ ਨਾਮਜ਼ਦ 4 ਪੁਲਿਸ ਮੁਲਾਜ਼ਮਾਂ ਨੇ ਹਾਈ ਕੋਰਟ ਵਿੱਚ ਐਂਟੀਸਪੇਟਰੀ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ।
ਇਸ ਮਾਮਲੇ 'ਤੇ ਪੰਜਾਬ ਸਰਕਾਰ ਦੇ ਵਕੀਲ ਅਤੇ ਮਾਮਲੇ ਵਿੱਚ ਸ਼ਿਕਾਇਤ ਕਰਨ ਵਾਲੇ ਪਲਵਿੰਦਰ ਸਿੰਘ ਦੇ ਵਕੀਲ ਤੇ ਆਰੋਪੀਆਂ ਦੇ ਵਕੀਲ ਵੱਲੋਂ ਆਪਣਾ ਆਪਣਾ ਪੱਖ ਰੱਖਿਆ ਗਿਆ ਹਾਲਾਂਕਿ ਮੋਹਾਲੀ ਕੋਟ ਅਨੁਸਾਰ ਜ਼ਮਾਨਤ ਯਾਚਿਕਾ ਤੇ ਫ਼ੈਸਲਾ ਅਗਲੇ ਦਿਨ ਦੇਣ ਲਈ ਕਿਹਾ ਗਿਆ ਹੈ।
ਬਲਵੰਤ ਸਿੰਘ ਮੁਲਤਾਨੀ ਅਗ਼ਵਾ ਮਾਮਲੇ ਦਾ ਫ਼ੈਸਲਾ... ਜ਼ਿਕਰ ਕਰ ਦਈਏ ਕਿ ਨਾਮਜ਼ਦ ਆਰੋਪੀ ਜਾਗੀਰ ਸਿੰਘ, ਕੁਲਦੀਪ ਸਿੰਘ ਸੰਧੂ , ਅਨੋਖ ਸਿੰਘ ਤੇ ਹਰ ਸਹਾਏ ਸ਼ਰਮਾ ਨੇ ਮੋਹਾਲੀ ਕੋਰਟ ਦੇ ਵਿੱਚ ਐਂਟੀਸਪੇਟਰੀ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ ਹੈ।
ਮੁਲਤਾਨੀ ਪਰਿਵਾਰ ਦੇ ਵਕੀਲ ਨੇ ਕੋਰਟ ਵਿੱਚ ਦੱਸਿਆ ਕਿ ਮੁਲਤਾਨੀ ਦੇ ਅਰੈਸਟ ਮੈਮੋ ਤੇ ਸਾਇਨ ਜਾਅਲੀ ਹੈ ਵਕੀਲ ਨੇ ਮੁਲਤਾਨੀ ਦੇ ਓਰਿਜਨਲ ਸਾਈਨ ਵਾਲੇ ਕਈ ਡਾਕੂਮੈਂਟ ਕੋਰਟ ਵਿੱਚ ਪੇਸ਼ ਕੀਤੇ। ਇਸ ਦੇ ਇਲਾਵਾ ਅੱਜ ਇੱਕ ਹੋਰ ਚਸ਼ਮਦੀਦ ਸਰਬਜੀਤ ਕੌਰ ਨੇ ਸੈਣੀ ਦੇ ਖ਼ਿਲਾਫ਼ ਕੋਰਟ ਵਿਚ ਬਿਆਨ ਦਰਜ ਕਰਵਾਏ।
ਦੱਸ ਦਈਏ ਸਰਬਜੀਤ ਕੌਰ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਜੀ ਕੇ ਮਾਨ ਵੀ ਇਸ ਮਾਮਲੇ ਵਿੱਚ ਸਾਬਕਾ ਡੀਜੀਪੀ ਸਮੇਤ ਸਿੰਘ ਸੈਣੀ ਦੇ ਖਿਲਾਫ ਆਪਣੇ ਬਿਆਨ ਦਰਜ ਕਰਵਾ ਚੁੱਕੀ ਹੈ।
ਤੁਹਾਨੂੰ ਦੱਸ ਦਈਏ 29 ਸਾਲ ਬਾਅਦ ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਕੇਸ ਵਿੱਚ ਐੱਫਆਈਆਰ ਦਰਜ ਹੋਈ ਹੈ। ਇਸ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਮੋਹਾਲੀ ਕੋਰਟ ਤੋਂ ਪਹਿਲੀ ਐਂਟੀਸਪੇਟਰੀ ਬੇਲ ਮਿਲ ਚੁੱਕੀ ਹੈ।