ਚੰਡੀਗੜ੍ਹ: ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਬਲਵੰਤ ਮੁਲਤਾਨੀ ਮਾਮਲੇ ਵਿੱਚ ਅੱਜ ਚੁੱਪ ਚਪੀਤੇ ਮੋਹਾਲੀ ਕੋਰਟ ਵਿੱਚ ਪੇਸ਼ ਹੋਏ। ਸੂਤਰਾਂ ਮੁਤਾਬਕ ਸੈਣੀ ਐਸਆਈਟੀ ਦੇ ਐਸਪੀ ਦੇ ਸਾਹਮਣੇ ਪੇਸ਼ ਹੋਏ।
ਬਲਵੰਤ ਮੁਲਤਾਨੀ ਮਾਮਲਾ: ਸੁਮੇਧ ਸੈਣੀ ਮੋਹਾਲੀ ਕੋਰਟ 'ਚ ਹੋਏ ਪੇਸ਼ - ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ
ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਪੰਜਾਬ ਬੰਦ ਦੇ ਦੌਰਾਨ ਸਵੇਰੇ ਮੋਹਾਲੀ ਕੋਰਟ 'ਚ ਐਸਆਈਟੀ ਦੇ ਸਾਹਮਣੇ ਪੇਸ਼ ਹੋਏ।
ਫ਼ੋਟੋ।
ਇਸ ਦੌਰਾਨ ਸੁਮੇਧ ਸੈਣੀ ਨੇ ਉਨ੍ਹਾਂ ਵਿਰੁੱਧ ਜਾਰੀ ਕੀਤੇ ਅਰੈਸਟ ਵਾਰੰਟ ਰੱਦ ਕਰਨ ਦੀ ਮੰਗ ਕੀਤੀ। ਕੋਰਟ ਨੇ ਸੈਣੀ ਦੀ ਅਪੀਲ 'ਤੇ ਐਸਆਈਟੀ ਨੂੰ 30 ਸਤੰਬਰ ਦੇ ਲਈ ਨੋਟਿਸ ਜਾਰੀ ਕੀਤਾ ਹੈ।
ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਵੀ ਸੈਣੀ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਜਿੱਥੇ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਪੰਜਾਬ ਤੋਂ ਬਾਹਰ ਕਿਸੇ ਹੋਰ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ ਜਿਸ ਉੱਤੇ ਹੁਣ 1 ਅਕਤੂਬਰ ਨੂੰ ਸੁਣਵਾਈ ਹੋਵੇਗੀ।