ਚੰਡੀਗੜ੍ਹ:ਆਮ ਆਦਮੀ ਪਾਰਟੀ ਨੇ ਜਿੱਥੇ ਕਈ ਧਨਾਢ਼ਾਂ ਨੂੰ ਟਿਕਟਾਂ ਦਿੱਤੀਆਂ, ਉਥੇ ਹੀ ਨਾ ਸਿਰਫ ਵਿਧਾਇਕ ਦੀ ਚੋਣ ਲਈ ਸਮਾਜ ਵਿੱਚ ਵਿਚਰ ਰਹੇ ਕਈ ਚੰਗੇ ਵਿਅਕਤੀਆਂ ਨੂੰ ਮੌਕਾ ਦਿੱਤਾ। ਇਹੋ ਨਹੀਂ ਹੁਣ ਮੰਤਰੀ ਮੰਡਲ ਵਿੱਚ ਵੀ ਆਮ ਚਿਹਰੇ ਸ਼ਾਮਲ ਕਰਕੇ ਚੰਗੀ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਚਿਹਰਿਆਂ ਵਿੱਚੋਂ ਹੀ ਇੱਕ ਹਨ ਡਾਕਟਰ ਬਲਜੀਤ ਕੌਰ, ਜਿਹੜੇ ਕਿ ਇਕਲੌਤੇ ਮਹਿਲਾ ਮੰਤਰੀ ਹਨ (baljit kaur the only lady minister is a hard worker and socially dedicated doctor)। ਆਓ ਜਾਣਦੇ ਹਾਂ ਕੌਣ ਹਨ ਬਲਜੀਤ ਕੌਰ.....
ਬਲਜੀਤ ਕੌਰ ਜਾਣ ਪਛਾਣ
ਪੇਸ਼ੇ ਤੋਂ ਡਾਕਟਰ ਰਹੇ ਹਨ। ਪਿਤਾ ਫਰੀਦਕੋਟ ਰਾਖਵੀਂ ਸੀਟ ਤੋਂ 2014 ਵਿੱਚ ਸੰਸਦ ਮੈਂਬਰ ਚੁਣੇ ਗਏ ਪਰ 2019 ਵਿੱਚ ਚੋਣ ਹਾਰ ਗਏ। ਹੁਣ ਪਾਰਟੀ ਨੇ ਉਨ੍ਹਾਂ ਦੀ ਬੇਟੀ ਬਲਜੀਤ ਕੌਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਮੌਕਾ ਦਿੱਤਾ। ਵਿਰਾਸਤੀ ਸਿਆਸਤਦਾਨ ਬਣੇ ਬਲਜੀਤ ਕੌਰ (baljit kaur gets politics from family)ਨੇ ਤਿੰਨ ਮਹੀਨੇ ਪਹਿਲਾਂ ਹੀ ਨੌਕਰੀ ਛੱਡੀ ਪਰ ਇਸ ਤੋਂ ਪਹਿਲਾਂ ਉਹ 18 ਸਾਲਾਂ ਤੱਕ ਸਰਕਾਰੀ ਡਾਕਟਰ ਰਹੇ ਹਨ (practiced as doctor for 18 years)। ਇਸ ਦੌਰਾਨ ਉਨ੍ਹਾਂ 17 ਹਜਾਰ ਤੋਂ ਵੱਧ ਆਪ੍ਰੇਸ਼ਨ ਕੀਤੇ (conducted more than 17thousand operations)। ਸਮਾਜ ਸੇਵੀ ਇਸ ਕਦਰ ਹਨ ਕਿ ਚੋਣ ਪ੍ਰਚਾਰ ਦੌਰਾਨ ਵੀ ਉਹ ਮਰੀਜਾਂ ਦੇ ਇਲਾਜ ਲਈ ਹਸਪਤਾਲ ਜਾਂਦੇ ਰਹੇ।
ਕੈਬਨਿਟ ਵਿੱਚ ਇਕਲੌਤੀ ਮਹਿਲਾ ਮੰਤਰੀ
ਪੰਜਾਬ ਦੀ ਭਗਵੰਤ ਮਾਨ ਕੈਬਨਿਟ ਦੇ 10 ਮੰਤਰੀਆਂ ਨੇ ਅੱਜ ਸਹੁੰ ਚੁੱਕੀ ਹੈ। ਬਲਜੀਤ ਕੌਰ ਉਨ੍ਹਾਂ ਵਿੱਚੋਂ ਇਕੱਲੇ ਮਹਿਲਾ ਮੰਤਰੀ ਹਨ। ਮਾਨ ਦੀ ਇਸ ਕੈਬਨਿਟ ਵਿੱਚ ਦੋ ਕਿਸਾਨ, ਤਿੰਨ ਵਕੀਲ, ਦੋ ਡਾਕਟਰ, ਇੱਕ ਸਮਾਜ ਸੇਵੀ, ਇੱਕ ਇੰਜੀਨੀਅਰ ਅਤੇ ਇੱਕ ਵਪਾਰੀ ਨੂੰ ਮੰਤਰੀ ਬਣਾਇਆ ਗਿਆ ਹੈ। ਪੰਜਾਬ ਦੀ ਨਵੀਂ ਕੈਬਨਿਟ ਵਿੱਚ ਡਾ: ਬਲਜੀਤ ਕੌਰ ਇੱਕੋ ਇੱਕ ਮਹਿਲਾ ਮੰਤਰੀ ਹਨ। 46 ਸਾਲਾ ਡਾ ਬਲਜੀਤ ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਸੀਟ ਤੋਂ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਨੂੰ 40 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ।