ਚੰਡੀਗੜ੍ਹ:ਆਮ ਆਦਮੀ ਪਾਰਟੀ ਨੇ ਜਿੱਥੇ ਕਈ ਧਨਾਢਾਂ ਨੂੰ ਟਿਕਟਾਂ ਦਿੱਤੀਆਂ, ਉਥੇ ਹੀ ਨਾ ਸਿਰਫ ਵਿਧਾਇਕ ਦੀ ਚੋਣ ਲਈ ਸਮਾਜ ਵਿੱਚ ਵਿਚਰ ਰਹੇ ਕਈ ਚੰਗੇ ਵਿਅਕਤੀਆਂ ਨੂੰ ਮੌਕਾ ਦਿੱਤਾ। ਇਹੋ ਨਹੀਂ ਹੁਣ ਮੰਤਰੀ ਮੰਡਲ ਵਿੱਚ ਵੀ ਆਮ ਚਿਹਰੇ ਸ਼ਾਮਲ ਕਰਕੇ ਚੰਗੀ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਚਿਹਰਿਆਂ ਵਿੱਚੋਂ ਹੀ ਇੱਕ ਹਨ ਬਲਜਿੰਦਰ ਕੌਰ ਜੋ 'ਆਪ' ਦੀ ਵਿਧਾਇਕ ਬਣੀ ਹੈ।
ਤਲਵੰਡੀ ਸਾਬੋ ਤੋਂ ਦੂਜੀ ਵਾਰ ਜਿੱਤ ਕੇ ਵਿਧਾਇਕਾ ਬਣੀ ਬਲਜਿੰਦਰ ਕੌਰ ਵੱਲੋਂ ਬੀਤੇ ਦਿਨੀਂ ਫੇਸਬੁੱਕ 'ਤੇ ਹਿੰਦੀ ਵਿਚ ਪਾਈ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ ਤੇ ਲੋਕ ਇਸ ਬਾਰੇ ਟਿੱਪਣੀਆਂ ਕਰ ਰਹੇ ਹਨ।