ਪੰਜਾਬ

punjab

ETV Bharat / city

ਰਾਜਸਭਾ ਉਮੀਦਵਾਰ ਸੀਚੇਵਾਲ ਅਤੇ ਵਿਕਰਮਜੀਤ ਨੇ ਭਰੀ ਨਾਮਜ਼ਦਗੀ - ਰਾਜਸਭਾ ਉਮੀਦਵਾਰ ਵਿਕਰਮਜੀਤ ਸਾਹਨੀ

ਰਾਜਸਭਾ ਉਮੀਦਵਾਰ ਵਿਕਰਮਜੀਤ ਸਾਹਨੀ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਨਾਮਜ਼ਦਗੀ ਪੱਤਰ ਦਾਖਿਲ ਕੀਤਾ ਗਿਆ ਹੈ। ਇਸ ਦੌਰਾਨ ਕਈ ਆਮ ਆਦਮੀ ਪਾਰਟੀ ਦੇ ਕਈ ਆਗੂ ਮੌਜੂਦ ਰਹੇ ਹਨ।

ਸੀਚੇਵਾਲ ਅਤੇ ਵਿਕਰਮਜੀਤ ਨੇ ਭਰੀ ਨਾਮਜ਼ਦਗੀ

By

Published : May 31, 2022, 12:11 PM IST

Updated : May 31, 2022, 2:21 PM IST

ਚੰਡੀਗੜ੍ਹ: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜਸਭਾ ਉਮੀਦਵਾਰ ਵਿਕਰਮਜੀਤ ਸਾਹਨੀ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਨਾਮਜ਼ਦਗੀ ਪੱਤਰ ਭਰਿਆ ਗਿਆ ਹੈ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨਾਲ ਮੌਜੂਦ ਰਹੇ।

ਵਿਕਰਮਜੀਤ ਕੋਰੋਨਾ ਕਾਲ 'ਚ ਕਰ ਚੁੱਕੇ ਨੇ ਅਹਿਮ ਕੰਮ: ਦੱਸ ਦਈਏ ਕਿ ਸੰਤ ਸੀਚੇਵਾਲ ਲਗਾਤਾਰ ਵਾਤਾਵਰਨ ਨੂੰ ਲੈਕੇ ਕੰਮ ਕਰਦੇ ਹਨ ਅਤੇ ਪੰਜਾਬ ਵਿੱਚ ਇੱਕ ਨਾਮੀ ਸ਼ਖ਼ਸੀਅਤ ਹਨ। ਇਸ ਦੇ ਨਾਲ ਹੀ ਵਿਕਰਮ ਸਾਹਨੀ ਵੱਲੋਂ ਕੋਵਿਡ ਦੇ ਸਮੇਂ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਲੋੜਵੰਦ ਲੋਕਾਂ ਦੀ ਮੱਦਦ ਕੀਤੀ ਗਈ ਸੀ। ਇਸਦੇ ਨਾਲ ਹੀ ਉਨ੍ਹਾਂ ਅਫਗਾਨਿਸਤਾਨ ਤੋਂ ਆਏ ਸਿੱਖਾਂ ਦੇ ਮੁੜ ਵਸੇਬੇ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।

ਰਾਜਸਭਾ ਉਮੀਦਵਾਰ ਸੀਚੇਵਾਲ ਅਤੇ ਵਿਕਰਮਜੀਤ ਨੇ ਭਰੀ ਨਾਮਜ਼ਦਗੀ

ਸੰਤ ਸੀਚੇਵਾਲ ਨੇ ਵਾਤਾਵਰਣ ਦੇ ਕੰਮਾਂ ’ਚ ਨਿਭਾਈ ਅਹਿਮ ਭੂਮਿਕਾ:ਜੇਕਰ ਸੰਤ ਬਲਬੀਰ ਸੀਚੇਵਾਲ ਵੱਲੋਂ ਕਾਲੀ ਬੇਈ ਨਦੀ ਦੀ 160 ਕਿਲੋਮੀਟਰ ਦੀ ਸਫਾਈ ਕਰਵਾਈ ਗਈ ਹੈ। ਇਸ ਨਦੀ ਵਿੱਚ ਕਰੀਬ 40 ਪਿੰਡਾਂ ਦੇ ਲੋਕ ਕੂੜਾ ਸੁੱਟਦੇ ਸਨ।ਇਸ ਕੰਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਉਨ੍ਹਾਂ ਦੀ ਮਦਦ ਕਰਵਾਈ ਗਈ ਸੀ।

ਸੰਤ ਸੀਚੇਵਾਲ ਨੂੰ ਵਾਤਾਵਰਣ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣ ਨੂੰ ਲੈਕੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕਈ ਸਨਮਾਨ ਮਿਲ ਚੁੱਕੇ ਹਨ। ਪਿਛਲੇ ਦਿਨੀਂ ਸੀਚੇਵਾਲ ਪਹੁੰਚੇ ਸੀਐਮ ਭਗਵੰਤ ਮਾਨ ਵਲੋਂ ਆਪਣੇ ਭਾਸ਼ਣ ਵਿੱਚ ਉਨ੍ਹਾਂ ਦੀ ਜੰਮਕੇ ਸ਼ਲਾਘਾ ਕੀਤੀ ਗਈ ਸੀ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਮਾਨ ਸਰਕਾਰ ਵੱਲੋਂ ਸੰਤ ਸੀਚੇਵਾਲ ਨੂੰ ਪੰਜਾਬ ਨੂੰ ਲੈਕੇ ਕੋਈ ਅਹਿਮ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।

ਇਹ ਵੀ ਪੜੋ:ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ: ਸੁਰੱਖਿਆ ਵਾਪਸੀ ਨੂੰ ਲੈਕੇ ਸਰਕਾਰ ਨੂੰ ਸਵਾਲ,ਕਿਹਾ...

Last Updated : May 31, 2022, 2:21 PM IST

ABOUT THE AUTHOR

...view details