ਪੰਜਾਬ

punjab

ETV Bharat / city

ਜਾਅਲੀ ਵੋਟਾਂ ਪੁਆ ਰਿਹੈ ਬਲਬੀਰ ਸਿੱਧੂ ਦਾ ਭਰਾ: ਕਾਹਲੋਂ - ਬਲਬੀਰ ਸਿੱਧੂ ਦਾ ਭਰਾ

ਮੋਹਾਲੀ ਦੇ ਵਾਰਡ ਨੰਬਰ 10 ਵਿਖੇ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਵੱਲੋਂ ਕਾਂਗਰਸ 'ਤੇ ਲਗਾਤਾਰ ਜਾਅਲੀ ਵੋਟਾਂ ਪਾਏ ਜਾਣ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਾਅਲੀ ਵੋਟਾਂ ਕੈਬਿਨੇਟ ਮੰਤਰੀ ਬਲਬੀਰ ਸਿੱਧੂ ਦਾ ਭਰਾ ਭੁਗਤਾ ਰਿਹਾ ਹੈ।

Balbir Sidhu's brother getting fake votes: Kahlon
ਜਾਅਲੀ ਵੋਟਾਂ ਪੁਆ ਰਿਹੈ ਬਲਬੀਰ ਸਿੱਧੂ ਦਾ ਭਰਾ: ਕਾਹਲੋਂ

By

Published : Feb 14, 2021, 4:17 PM IST

ਮੋਹਾਲੀ: ਮੋਹਾਲੀ ਦੇ ਵਾਰਡ ਨੰਬਰ 10 ਵਿਖੇ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਵੱਲੋਂ ਕਾਂਗਰਸ 'ਤੇ ਲਗਾਤਾਰ ਜਾਅਲੀ ਵੋਟਾਂ ਪਾਏ ਜਾਣ ਦੇ ਦੋਸ਼ ਲਾਏ ਗਏ ਹਨ।

ਜਾਅਲੀ ਵੋਟਾਂ ਪੁਆ ਰਿਹੈ ਬਲਬੀਰ ਸਿੱਧੂ ਦਾ ਭਰਾ: ਕਾਹਲੋਂ

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਾਹਲੋਂ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਵੱਲੋਂ ਛੇ ਫ਼ਰਜ਼ੀ ਵੋਟਰ ਲਿਸਟ ਫੜੇ ਹਨ। ਜਿਹੜੇ ਨਕਲੀ ਆਧਾਰ ਕਾਰਡ ਬਣਾ ਕੇ ਵੋਟ ਪਾਉਣ ਲਈ ਲਾਈਨ ਵਿੱਚ ਲੱਗੇ ਹੋਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਜਾਅਲੀ ਵੋਟਾਂ ਕੈਬਿਨੇਟ ਮੰਤਰੀ ਬਲਬੀਰ ਸਿੱਧੂ ਦਾ ਭਰਾ ਭੁਗਤਾ ਰਿਹਾ ਹੈ।

ਉਨ੍ਹਾਂ ਪੁਲਿਸ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਜਾਅਲੀ ਵੋਟਰਾਂ ਨੂੰ ਫੜਨ ਦੀ ਬਜਾਏ ਉਨ੍ਹਾਂ ਨੂੰ ਛੱਡ ਰਹੀ ਹੈ। ਪੁਲਿਸ ਦੀ ਮੌਜੂਦਗੀ ਵਿਚ ਕਾਂਗਰਸੀ ਬੂਥਾਂ 'ਤੇ ਕਬਜ਼ਾ ਕਰ ਰਹੇ ਹਨ ਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਨਾ ਹੀ ਪੁਲਿਸ ਵੱਲੋਂ ਉਨ੍ਹਾਂ ਦੇ ਸਮਰਥਕਾਂ ਨੂੰ ਬੂਥ ਦੇ ਨੇੜਿਉਂ ਹਟਾਇਆ ਜਾ ਰਿਹਾ।

ABOUT THE AUTHOR

...view details