ਚੰਡੀਗੜ੍ਹ:ਸਿਹਤ ਮੰਤਰੀਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਵਿਚਾਲੇ ਸਭ ਕੁਝ ਠੀਕ ਚੱਲ ਰਿਹਾ ਹੈ। ਉਥੇ ਹੀ ਉਹਨਾਂ ਨੇ ਕਿਹਾ ਕਿ ਕੈਬਿਨੇਟ ਮੀਟਿੰਗ ਵਿੱਚ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੂੰ ਛੱਡ ਸਾਰੇ ਮੰਤਰੀ ਮੌਜੂਦ ਸਨ ਕਿਉਂਕਿ ਉਹ ਭੋਗ ’ਤੇ ਗਏ ਹੋਏ ਹਨ। ਉਥੇ ਹੀ 3 ਮੰਤਰੀਆਂ ਨਾਲ ਕੀਤੀ ਡਿਨਰ ਡਿਪਲੋਮੇਸੀ ’ਤੇ ਬਲਬੀਰ ਸਿੱਧੂ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਮੈਂ ਕੱਲ੍ਹ ਨੂੰ ਤੁਹਾਨੂੰ ਡਿਨਰ ’ਤੇ ਸੱਦ ਲੈਂਦਾ ਹਾਂ।
3 ਮੰਤਰੀਆਂ ਨਾਲ ਹੋਈ ਡਿਨਰ ਡਿਪਲੋਮੇਸੀ ’ਤੇ ਬਲਬੀਰ ਸਿੱਧੂ ਚੁੱਪ
ਬਲਬੀਰ ਸਿੰਘ ਸਿੱਧੂ ਨੇ ਕਾਂਗਰਸ ਦੇ ਆਪਸੀ ਕਾਟੋ ਕਲੇਸ਼ ’ਤੇ ਬੋਲਦੇ ਕਿਹਾ ਕਿ ਕਾਂਗਰਸ ’ਚ ਸਭ ਕੁਝ ਠੀਕ ਹੈ ਤੇ ਬੀਤੇ ਦਿਨੀਂ ਹੋਈ ਕੈਬਿਨੇਟ ਮੀਟਿੰਗ ਵਿੱਚ ਸਾਰੇ ਮੰਤਰੀ ਮੌਜੂਦ ਸਨ।
3 ਮੰਤਰੀਆਂ ਨਾਲ ਕੀਤੀ ਡਿਨਰ ਡਿਪਲੋਮੇਸੀ ’ਤੇ ਬਲਬੀਰ ਸਿੱਧੂ ਨੇ ਧਾਰੀ ਚੁੱਪੀ
ਇਹ ਵੀ ਪੜੋ: ਕੋਰੋਨਾ ਤੋਂ ਬਾਅਦ ਬਲੈਕ ਫੰਗਸ ਨਵਾਂ ਖ਼ਤਰਾ, ਇਸ ਤਰ੍ਹਾਂ ਕਰਦੀ ਹੈ ਮਾਰ
ਉਥੇ ਹੀ ਸਹਿਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਸਾਡੇ ਕੋਲ ਵੈਕਸੀਨ ਬਹੁਤ ਘੱਟ ਹੈ ਜਿਸ ਕਾਰਨ ਅਜੇ 18 ਸਾਲ ਤੋਂ ਵੱਧ ਦੇ ਲੋਕਾਂ ਨੂੰ ਇਹ ਵੈਕਸੀਨ ਲਗਾਈ ਨਹੀਂ ਜਾ ਰਹੀ। ਉਹਨਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੀ ਵੈਕਸੀਨ ਬਣਨੀ ਸ਼ੁਰੂ ਹੋ ਗਈ ਹੈ ਤੇ 2 ਮਹੀਨੇ ਬਾਅਦ ਇਸ ਦੀ ਘਾਟ ਵੀ ਪੂਰੀ ਹੋ ਜਾਵੇਗੀ।
ਇਹ ਵੀ ਪੜੋ: ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨੂੰ ਕੀਤਾ ਇੱਕ ਹੋਰ ਸਵਾਲ