ਚੰਡੀਗਿੜ੍ਹ:ਪੁਲਿਸ ਨੇ ਬੱਧੀ ਕੰਪਨੀ ਤੇ ਰੇਡ ਕਰ ਉਥੋ 30 ਡਿੱਬੇ ਰੈਮਡੈਸੀਵਰ ਟੀਕਿਆਂ ਦੇ ਬਰਾਮਦ ਕਰੇ ਸਨ ਹਰ ਡੱਬੇ ਚ 100 ਟੀਕੇ ਸਨ ਜਿਨਾ ਨੂੰ ਬਜ਼ਾਰ ਚ ਵੇਚੇ ਜਾਣ ਦੀ ਤਿਆਰੀ ਸੀ।
ਰੈਮਡੈਸੀਵਰ ਟੀਕਿਆਂ ਦੀ ਕਾਲ਼ਾ ਬਜਾਰੀ ਦੇ ਮਾਮਲੇ ਚ ਬੱਧੀ ਆਧਾਰਤ ਫਾਰਮਾ ਕੰਪਨੀ ਦੇ ਮਾਲਿਕ ਅਤੇ ਮੈਨੇਜਿੰਗ ਡਾਇਰੈਕਟਰ ਪਰਮਜੀਤ ਸਿੰਘ ਅਰੋੜਾ ਨੇ ਹੁਣ ਇਸ ਕੇਸ ਵਿੱਚ ਅਗਾਊਂ ਜ਼ਮਾਨਤ ਦੀ ਮੰਗ ਕਰਦਿਆਂ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ। ਪਟੀਸ਼ਨ ਵਿੱਚ ਪਰਮਜੀਤ ਅਰੋੜਾ ਨੇ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਦਾ ਨਾਮ ਐਫਆਈਆਰ ਵਿੱਚ ਹੀ ਨਹੀਂ ਸੀ । ਅਰੋੜਾ ਨੇ ਕਿਹਾ 18 ਅਪ੍ਰੈਲ ਨੂੰ ਦਰਜ ਐਫਆਈਆਰ ਦੇ ਮੁਤਾਬਕ ਪੁਲਿਸ ਨੇ ਜਦ ਤਾਜ ਹੋਟਲ ਵਿੱਚ ਰੇਡ ਕੀਤੀ ਤਾਂ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਸੀ ਉਸ ਸਮੇਂ ਮੈਂ ਉਸ ਜਗ੍ਹਾ ਤੇ ਮੌਜੂਦ ਨਹੀਂ ਸੀ।