ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਲਈ ਹੋਈਆਂ ਚੋਣਾਂ (punjab election 2022) ਵਿੱਚ ਜਿੱਥੇ ਇਸ ਵਾਰ ਵੱਡੇ-ਵੱਡੇ ਆਗੂਆਂ ਦੇ ਕਿਲੇ ਢਹਿ ਗਏbadal, rana, jakhar and henery's legacy remained intact, rest lose , ਉਥੇ ਰਾਣਾ ਗੁਰਜੀਤ ਸਿੰਘ ਅਤੇ ਜਾਖ਼ੜ ਪਰਿਵਾਰ ਅਜਿਹੇ ਘਰਾਣੇ ਸਾਬਤ ਹੋਏ, ਜਿਨ੍ਹਾਂ ਦੀ ਰਾਜਸੀ ਵਿਰਾਸਤ (political families lose legacy)ਇਸ ਵਾਰ ਆਮ ਆਦਮੀ ਪਾਰਟੀ ਦੀ ਹਨੇਰੀ ਵਿੱਚ ਵੀ ਕਾਇਮ ਰਹੀ। ਹਾਲਾਂਕਿ ਬਾਦਲ ਪਰਿਵਾਰ ਦੀ ਨੇੜਲੀ ਰਿਸ਼ਤੇਦਾਰ ਗਨੀਵ ਕੌਰ ਨੇ ਵੀ ਅਕਾਲੀ ਦਲ ਦੀ ਲਾਜ ਬਚਾ ਲਈ(some retained political legacy)।
ਮਜੀਠਾ ਤੋਂ ਗਨੀਵ ਕੌਰ (ਅਕਾਲੀ ਦਲ)
ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠੀਆ ਨੇਨਵਜੋਤ ਸਿੱਧੂ ਖਿਲਾਫ ਅੰਮ੍ਰਿਤਸਰ ਪੂਰਵੀ ਤੋਂ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕੀਤਾ ਤੇ ਮਜੀਠਾ ਸੀਟ ਤੋਂ ਪਤਨੀ ਗਨੀਵ ਕੌਰ ਨੂੰ ਟਿਕਟ ਦਿੱਤੀ ਗਈ। ਬਾਦਲ ਪਰਿਵਾਰ ਵਿੱਚੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਖੁਦ ਬਿਕਰਮ ਸਿੰਘ ਮਜੀਠੀਆ ਚੋਣ ਹਾਰ ਗਏ ਪਰ ਗਨੀਵ ਕੌਰ ਨੇ ਪਰਿਵਾਰ ਦੀ ਲਾਜ ਬਚਾ ਲਈ ਤੇ ਵਿਧਾਇਕ ਚੁਣੇ ਗਏ।
ਰਾਣਾ ਇੰਦਰ ਪ੍ਰਤਾਪ ਸਿੰਘ (ਆਜ਼ਾਦ ਉਮੀਦਵਾਰ)
ਕਾਂਗਰਸ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਕਾਂਗਰਸੀ ਉਮੀਦਵਾਰ ਨਵਤੇਜ ਚੀਮਾ ਵਿਰੁੱਧ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਵਾਉਣ ਦਾ ਐਲਾਨ ਕੀਤਾ ਤੇ ਚੋਣ ਜਿਤਵਾ ਵੀ ਦਿੱਤੀ। ਰਾਣਾ ਗੁਰਜੀਤ ਆਪ ਵੀ ਕਪੂਰਥਲਾ ਤੋਂ ਵਿਧਾਇਕ ਬਣੇ ਤੇ ਇੰਦਰ ਪ੍ਰਤਾਪ ਨੂੰ ਵੀ ਵਿਧਾਇਕ ਬਣਵਾ ਦਿੱਤਾ।
ਅਬੋਹਰ ਤੋਂ ਸੰਦੀਪ ਜਾਖੜ (ਕਾਂਗਰਸ)
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਨੂੰ ਕਾਂਗਰਸ ਨੇ ਅਬੋਹਰ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ। ਸੁਨੀਲ ਜਾਖ਼ੜ ਨੇ ਸਰਗਰਮ ਰਾਜਨੀਤੀ ਵਿੱਚ ਨਾ ਰਹਿਣ ਦੀ ਗੱਲ ਕਹੀ ਸੀ ਤੇ ਉਨ੍ਹਾਂ ਦੀ ਥਾਂ ਹੁਣ ਸੰਦੀਪ ਜਾਖ਼ੜ ਨੇ ਚੋਣ ਜਿੱਤ ਕੇ ਵਿਰਾਸਤ ਸੰਭਾਲ ਲਈ ਹੈ।
ਜਲੰਧਰ ਤੋਂ ਅਵਤਾਰ ਸਿੰਘ ਜੂਨੀਅਰ
ਅਵਤਾਰ ਸਿੰਘ ਜੂਨੀਅਰ ਫੇਰ ਚੋਣ ਜਿੱਤਣ ਵਿੱਚ ਕਾਮਯਾਬ ਰਹੇ ਹਨ। ਉਹ ਅਵਤਾਰ ਹੈਨਰੀ ਦੇ ਬੇਟੇ ਹਨ ਤੇ ਪਰਿਵਾਰ ਦੀ ਵਿਰਾਸਤ ਕਾਇਮ ਰੱਖਣ ਵਿੱਚ ਅਵਤਾਰ ਸਿੰਘ ਜੂਨੀਅਰ ਕਾਮਯਾਬ ਰਹੇ ਹਨ। ਉਹ ਦੂਜੀ ਵਾਰ ਜਲੰਧਰ ਤੋਂ ਚੋਣ ਜਿੱਤੇ ਹਨ। ਉਨ੍ਹਾਂ ਨੇ ਪਰਿਵਾਰ ਦੀ ਵਿਰਾਸਤ ਕਾਇਮ ਰੱਖੀ ਹੈ। ਜਿਕਰਯੋਗ ਹੈ ਕਿ ਜਲੰਧਰ ਖੇਤਰ ਵਿੱਚ ਹੈਨਰੀ ਪਰਿਵਾਰ ਦਾ ਚੰਗਾ ਰਸੂਖ ਹੈ।
ਇਹ ਹੋਏ ਨਮੋਸ਼
ਪਰਮਿੰਦਰ ਸਿੰਘ ਢੀਂਡਸਾ
ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਬੇਟੇ ਹਨ। ਵੱਡੇ ਢੀਂਡਸਾ ਦਿੱਲੀ ਦੀ ਰਾਜਨੀਤੀ ਵਿੱਚ ਸਰਗਰਮ ਹੋਏ ਤਾਂ ਪਰਮਿੰਦਰ ਢੀਂਡਸਾ ਨੇ ਪਹਿਲਾਂ ਸੁਨਾਮ ਅਤੇ ਬਾਅਦ ਵਿੱਚ ਲਹਿਰਾ ਗਾਗਾ ਤੋਂ ਚੋਣ ਜਿੱਤੀ ਪਰ ਇਸ ਵਾਰ ਗੂੜ੍ਹ ਮਾਲਵੇ ਦੀ ਲਹਿਰਾ ਗਾਗਾ ਸੀਟ ਤੋਂ ਉਹ ਚੋਣ ਹਾਰ ਗਏ ਤੇ ਫਿਲਹਾਲ ਪਰਿਵਾਰ ਪੰਜਾਬ ਦੀ ਸੱਤਾ ਤੋਂ ਬਾਹਰ ਹੋ ਗਿਆ ਹੈ।