ਚੰਡੀਗੜ੍ਹ:ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਇੰਸਟਾਗ੍ਰਾਮ (Instagram) ਉਤੇ ਇਕ ਪੋਸਟ ਸ਼ਾਂਝੀ ਕੀਤੀ ਗਈ ਹੈ।ਜਿਸ ਵਿਚ ਬਾਬੂ ਮਾਨ ਨੇ ਲਿਖਿਆ ਹੈ ਕਿ ਸਿਆਸਤ ਤੋਂ ਪਰੇ ਇਕ ਕਲਾਕਾਰ ਹੋਣ ਦੇ ਨਾਤੇ ਅਨਮੋਲ ਗਗਨ ਮਾਨ ਤੇ ਪੰਜਾਬ ਦੀਆਂ ਧੀਆਂ ਉਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੀਤੇ ਗਏ ਅੱਤਿਆਚਾਰ ਦੀ ਅਸੀਂ ਸਾਫ਼ ਸਬਦਾਂ ਵਿਚ ਨਿੰਦਾ ਕਰਦੇ ਹਾਂ।ਉਨ੍ਹਾਂ ਨੇ ਲਿਖਿਆ ਹੈ ਕਿ ਦੂਜੀ ਗੱਲ ਕੁੱਝ ਛਲਾਰੂਆਂ ਨੇ ਫੋਟੋ ਉਤੇ ਬੜੀ ਭੱਦੀ ਸ਼ਬਦਾਵਲੀ ਵਰਤੀ ਹੈ ਉਨ੍ਹਾਂਂ ਨੂੰ ਲਾਹਨਤ ਅਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ।
ਤੁਹਾਨੂੰ ਦੱਸ ਦੇਈਏ ਕਿ ਆਪ ਦੀ ਮਹਿਲਾ ਵਿੰਗ (Women's Wing) ਅਤੇ ਵਰਕਰਾਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।ਇਸ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਲਾਠੀਚਾਰਜ ਅਤੇ ਪਾਣੀ ਦੀਆਂ ਬਛਾੜਾਂ ਮਾਰਨ ਮਾਰੀਆਂ ਗਈਆ ਸਨ।ਇਹ ਪ੍ਰਦਰਸ਼ਨ ਕਿਸਾਨਾਂ ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਅਤੇ ਦੇਸ਼ ਭਰ ਵਿਚ ਔਰਤਾਂ ਉਤੇ ਹੋ ਰਹੇ ਅੱਤਿਆਚਾਰਾਂ ਦੇ ਖਿਲਾਫ਼ ਕੀਤਾ ਗਿਆ ਸੀ।