ਚੰਡੀਗੜ੍ਹ: ਰਾਜਧਾਨੀ ਚੰਡੀਗੜ੍ਹ ਦੇ ਸੈਕਟਰ -34 ਸਥਿਤ ਐਕਸਿਸ ਬੈਂਕ ਵਿਖੇ ਚੋਰੀ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸੁਰੱਖਿਆ ਗਾਰਡ ਬੈਂਕ ਵਿੱਚੋਂ 4 ਕਰੋੜ ਰੁਪਏ ਚੋਰੀ ਕਰਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਸੁਰੱਖਿਆ ਗਾਰਡ ਦੀ ਡਿਊਟੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹੁੰਦੀ ਹੈ। ਪਰ ਉਹ ਸਵੇਰੇ 3 ਵਜੇ ਤੋਂ ਲਾਪਤਾ ਹੈ ਅਤੇ ਸੀਸੀਟੀਵੀ ਫੁਟੇਜ ਵਿੱਚ ਉਹ ਆਖਰੀ ਵਾਰ ਤਿੰਨ ਵਜੇ ਵੇਖਿਆ ਗਿਆ ਸੀ। ਜਿਸ ਕਾਰਨ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਗਾਰਡ ਨੇ 4 ਕਰੋੜ ਦੀ ਚੋਰੀ ਕੀਤੀ ਹੈ। ਸੀਸੀਟੀਵੀ ਫੁਟੇਜ ਵਿੱਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮੁਲਜ਼ਮ ਸੁਰੱਖਿਆ ਗਾਰਡ ਪੈਸੇ ਬੈਗ ਵਿੱਚ ਭਰ ਕੇ ਬੈਂਕ ਬਾਹਰ ਜਾਂਦਾ ਹੈ।
ਘਟਨਾ ਦੇ ਸਮੇਂ ਪੰਜਾਬ ਪੁਲਿਸ ਦੇ 4 ਜਵਾਨ ਵੀ ਡਿਊਟੀ 'ਤੇ ਸਨ ਤੈਨਾਤ
ਜਿਸ ਸਮੇਂ ਗਾਰਡ ਨੇ ਬੈਂਕ ਵਿੱਚ ਲੁੱਟ ਕੀਤੀ ਸੀ, ਉਸ ਸਮੇਂ ਪੰਜਾਬ ਪੁਲਿਸ ਦੇ 4 ਜਵਾਨ ਵੀ ਉਸ ਨਾਲ ਡਿਊਟੀ 'ਤੇ ਸਨ, ਪਰ ਉਨ੍ਹਾਂ ਨੂੰ ਵੀ ਚੋਰੀ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਘਟਨਾ ਦੇ ਸਮੇਂ ਮੌਜੂਦ ਪੰਜਾਬ ਪੁਲਿਸ ਮੁਲਾਜ਼ਮਾਂ ਅਤੇ ਹੋਰ ਸੁਰੱਖਿਆ ਗਾਰਡਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਦੱਸ ਦੇਈਏ ਕਿ ਮੁਲਜ਼ਮ ਸੁਮਿਤ ਮੁਹਾਲੀ ਦੇ ਪਿੰਡ ਸੋਹਾਨਾ ਦਾ ਵਸਨੀਕ ਹੈ।
ਇਹ ਵੀ ਪੜੋ: ਬਠਿੰਡਾ ਵਿੱਚ ਸ਼ਰ੍ਹੇਆਮ ਹੋ ਰਿਹਾ ਚਿੱਟੇ ਦਾ ਕਾਰੋਬਾਰ, ਤਿੰਨ ਦਿਨਾਂ ਵਿੱਚ ਸਾਹਮਣੇ ਆਇਆ ਦੂਜਾ ਕੇਸ