ਚੰਡੀਗੜ੍ਹ: ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਅਤੇ ਇਸ ਸਮੇਂ ਵਾਇਰਸ ਦੇ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਪਰ ਦੇਸ਼ ਵਿੱਚ ਇਸ ਦੀ ਭਾਰੀ ਕਮੀ ਹੈ ਪਰ ਇਸ ਸਭ ਦੇ ਵਿੱਚ ਪੀਜੀਆਈ ਦੇ ਡਾਕਟਰ ਰਾਜੀਵ ਚੌਹਾਨ ਅਤੇ ਉਨ੍ਹਾਂ ਦੀ ਟੀਮ ਨੇ ਵੈਂਟੀਲੇਟਰ ਦੇ ਵਿਕਲਪ ਦੇ ਤੌਰ 'ਤੇ ਆਟੋਮੈਟਿਕ ਅੰਬੂ ਬੈਗ ਤਿਆਰ ਕੀਤਾ ਹੈ, ਜੋ ਵੈਂਟੀਲੇਟਰ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਇਸ ਮਸ਼ੀਨ ਦੇ ਨਾਲ ਮਰੀਜ਼ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਨਹੀਂ ਆਉਂਦੀ ਹੈ।
ਇਸ ਨੂੰ ਬਣਾਉਣ ਵਾਲੇ ਹਿਮਾਚਲ ਦੇ ਰਾਜੀਵ ਚੌਹਾਨ ਨੇ ਕਿਹਾ ਕਿ ਇਹ ਇਲੈਕਟ੍ਰਾਨਿਕ ਉਪਕਰਨ ਹੈ। ਜੋ ਵੈਂਟੀਲੇਟਰ ਦਾ ਵਿਕਲਪ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਮਰੀਜ਼ ਦਾ ਪਰਿਵਾਰ ਅੰਬੂ ਬੈਗ ਨੂੰ ਵਾਰ-ਵਾਰ ਦਬਾ ਕੇ ਪ੍ਰਯੋਗ ਕਰਦਾ ਹੈ। ਇਸ ਨੂੰ ਜ਼ਰੂਰਤ ਦੇ ਅਨੁਸਾਰ ਪ੍ਰੈਸ਼ਰ ਨੂੰ ਮੇਨਟੇਨ ਕੀਤਾ ਜਾ ਸਕਦਾ ਹੈ।