ਪੰਜਾਬ

punjab

ETV Bharat / city

Assembly Election 2022: ਕਿਸਾਨਾਂ ਦੀ ਚੋਣਾਂ ’ਚ ਉਤਰਨ ਦੀ ਤਿਆਰੀ, ਅੱਜ ਹੋ ਸਕਦੈ ਵੱਡਾ ਐਲਾਨ

ਦਿੱਲੀ ’ਚ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਕਿਸਾਨਾਂ ਵੱਲੋਂ ਹੁਣ ਰਾਜਨੀਤੀ ’ਚ ਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਵਿਧਾਨਸਭਾ ਚੋਣ 2022 (Assembly Election 2022) ਦੀਆਂ ਚੋਣਾਂ ਲੜਨ ਲਈ ਕਿਸਾਨਾਂ ਵੱਲੋਂ ਅੱਜ ਆਪਣੀ ਪਾਰਟੀ ਦਾ ਐਲਾਨ ਕੀਤਾ ਜਾ ਸਕਦਾ ਹੈ।

By

Published : Dec 25, 2021, 9:53 AM IST

ਕਿਸਾਨ ਆਗੂ ਹੋਣਗੇ ਰਾਜਨੀਤੀ ’ਚ ਸ਼ਾਮਲ
ਕਿਸਾਨ ਆਗੂ ਹੋਣਗੇ ਰਾਜਨੀਤੀ ’ਚ ਸ਼ਾਮਲ

ਚੰਡੀਗੜ੍ਹ:ਪੰਜਾਬ ਵਿਧਾਨਸਭਾ ਚੋਣ 2022 (Assembly Election 2022) ਦੇ ਕੁਝ ਦਿਨ ਪਹਿਲਾਂ ਪੰਜਾਬ ਦੀ ਰਾਜਨੀਤੀ ਚ ਨਵਾਂ ਧਮਾਕਾ ਹੋ ਸਕਦਾ ਹੈ। ਦਿੱਲੀ ਸਰੱਹਦ ’ਤੇ ਸਫਲ ਅੰਦੋਲਨ ਤੋਂ ਬਾਅਦ ਘਰ ਪਰਤੇ ਕਿਸਾਨ ਸੰਗਠਨ ਪੰਜਾਬ ਵਿਧਾਨ ਚੋਣ ਲੜਨ ਦੇ ਲਈ ਤਿਆਰੀ ਕਰ ਰਹੇ ਹਨ। ਇਸਦਾ ਐਲਾਨ ਕਿਸਾਨ ਆਗੂ ਸ਼ਨੀਵਾਰ ਨੂੰ ਚੰਡੀਗੜ੍ਹ ’ਚ ਕਰਨਗੇ।

ਪੰਜਾਬ ਦੇ 32 ਕਿਸਾਨ ਸੰਗਠਨਾਂ ਦਾ ਸਾਂਝਾ ਮੰਚ ਸੰਯੁਕਤ ਕਿਸਾਨ ਮੋਰਚਾ ਦੇ ਜਿਆਦਾ ਸੰਗਠਨ ਇਸ ’ਚ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਚ 25 ਸੰਗਠਨਾਂ ਦੇ ਚੋਣ ਲੜਨ ਦੀ ਸੰਭਵਾਨਾਂ ਹੈ।

ਬਾਕੀ ਸੰਗਠਨ ਰਾਜਨੀਤੀ ਚ ਸ਼ਾਮਲ ਨਹੀਂ ਹੋਵੇਗਾ ਉਹ ਸਿਰਫ ਮਦਦ ਕਰੇਗਾ। ਸਭ ਤੋਂ ਜਰੂਰੀ ਗੱਲ ਇਹ ਹੈ ਕਿ ਉਹ ਚੋਣ ਦੇ ਲਈ ਚੋਣ ਦੇ ਲਈ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਕਰਨਗੇ।

ਕਿਸਾਨ ਸੰਗਠਨ 30 ਸੀਟਾਂ ਤੱਕ ਚੋਣ ਲੜ ਸਕਦੇ ਹਨ। ਇਸਦੇ ਤੋਂ ਇਲਾਵਾ ਜੇਕਰ ਸਰਕਾਰ ਬਣਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਤੋਂ ਉਨ੍ਹਾਂ ਨੂੰ ਡਿਪਟੀ ਸੀਐੱਮ ਬਣਾਉਣ ਦੇ ਲਈ ਕਹਿ ਸਕਦੇ ਹਨ।

ਇਹ ਵੀ ਪੜੋ:ਪੰਜਾਬ ‘ਚ ਕੋਈ ਵੀ ਕਿਸਾਨ ਯੂਨੀਅਨ ਚੋਣ ਲੜਨ 'ਚ ਹਿੱਸਾ ਨਹੀਂ ਲਵੇਗੀ: ਜੋਗਿੰਦਰ ਉਗਰਾਹਾਂ

ABOUT THE AUTHOR

...view details