ਪੰਜਾਬ

punjab

ETV Bharat / city

ਪਰਿਵਾਰ ਵਿੱਚੋਂ ਸਿਰਫ਼ ਇੱਕ ਵਿਅਕਤੀ ਹੀ ਚੋਣ ਲੜੇਗਾ ਅਤੇ ਉਹ ਹੈ ਕੈਪਟਨ ਅਮਰਿੰਦਰ ਸਿੰਘ: ਰਣਇੰਦਰ ਸਿੰਘ - ਰਣਇੰਦਰ ਸਿੰਘ

ਕਾਂਗਰਸ ਛੱਡ ਪੰਜਾਬ ਲੋਕ ਕਾਂਗਰਸ ਪਾਰਟੀ (captain new party Punjab Lok Congress ) ਬਣਾ ਕੇ 2022 ਦੀਆਂ ਵਿਧਾਨਸਭਾ ਚੋਣਾਂ (Assembly Election 2022) ਨੂੰ ਜਿੱਤਣ ਦੀ ਤਿਆਰੀ ਕਰ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ।

Assembly Election 2022: Only one person from the family will contest and that is Capt. Amarinder Singh: Raninder Singh
Assembly Election 2022: Only one person from the family will contest and that is Capt. Amarinder Singh: Raninder Singh

By

Published : Dec 6, 2021, 4:25 PM IST

ਚੰਡੀਗੜ੍ਹ:ਕਾਂਗਰਸ ਛੱਡ ਪੰਜਾਬ ਲੋਕ ਕਾਂਗਰਸ ਪਾਰਟੀ (captain new party Punjab Lok Congress ) ਬਣਾ ਕੇ 2022 ਦੀਆਂ ਵਿਧਾਨਸਭਾ ਚੋਣਾਂ (Assembly Election 2022) ਨੂੰ ਜਿੱਤਣ ਦੀ ਤਿਆਰੀ ਕਰ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ।

ਦਫ਼ਤਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਮਰਥਕ ਇੱਕਠੇ ਹੋ ਗਏ ਹਨ। ਮੈਂਬਰਸ਼ਿਪ ਮੁਹਿੰਮ 10 ਦਿਨ ਪਹਿਲਾਂ ਸ਼ੁਰੂ ਹੋਈ ਸੀ। ਆਉਣ ਵਾਲੇ ਸਮੇਂ 'ਚ ਜ਼ਿਲ੍ਹਿਆ 'ਚ ਗਰੁੱਪ ਬਣਾਏ ਜਾਣਗੇ। ਤਾਂ ਜੋ ਲੋਕ ਸ਼ਾਮਲ ਹੋ ਸਕਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਵਿਧਾਨਸਭਾ ਚੋਣਾਂ(Assembly Election 2022) ਭਾਜਪਾ ਅਤੇ ਅਕਾਲੀ ਦਲ ਯੂਨਾਈਟਿਡ ਨਾਲ ਮਿਲ ਕੇ ਜਿੱਤੀਆਂ ਜਾਣਗੀਆਂ।

Assembly Election 2022: Only one person from the family will contest and that is Capt. Amarinder Singh: Raninder Singh

ਕੈਪਟਨ ਨੇ ਕਿਹਾ ਕਿ ਇਹ ਸਭ ਜਾਣਦੇ ਹਨ ਕਿ 2 ਮਹੀਨਿਆਂ 'ਚ ਕੁਝ ਨਹੀਂ ਹੋਵੇਗਾ। ਅਸੀਂ ਪੰਜਾਬ ਵਿੱਚ ਜੋ ਕੁਝ ਹਾਸਿਲ ਕੀਤਾ ਹੈ, ਉਸ ਵਿੱਚੋਂ 92 ਫੀਸਦੀ ਵਾਅਦੇ ਪੂਰੇ ਕੀਤੇ ਹਨ। ਚੰਦਰਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਵਿੱਚ ਜੋ ਵਾਅਦੇ ਪੂਰੇ ਕੀਤੇ ਹਨ, ਉਸ ਤੋਂ ਵੱਧ ਵਾਅਦੇ ਪੂਰੇ ਮੈਂ ਕੀਤੇ ਹਨ।

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਅਤੇ ਉਨ੍ਹਾਂ ਦੀ ਬੇਟੀ ਜੈ ਇੰਦਰ ਕੌਰ ਮੌਜੂਦ ਸਨ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਇਸ ਸਮਾਗਮ ਵਿੱਚ ਮੌਜੂਦ ਨਹੀਂ ਸੀ, ਜਿਸ ਬਾਰੇ ਰਣਇੰਦਰ ਸਿੰਘ ਨੇ ਕਿਹਾ ਕਿ ਉਹ ਸੰਸਦ ਦੇ ਸਰਦ ਰੁੱਤ ਸੈਸ਼ਨ ਕਾਰਨ ਨਹੀਂ ਆ ਸਕੇ, ਨਹੀਂ ਤਾਂ ਉਹ ਜ਼ਰੂਰ ਹਾਜ਼ਰ ਹੁੰਦੇ।

ਇਸ ਦੌਰਾਨ ਰਣਇੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਸਾਡੇ ਪਰਿਵਾਰ ਵਿੱਚੋਂ ਸਿਰਫ਼ ਇੱਕ ਵਿਅਕਤੀ ਹੀ ਚੋਣ ਲੜੇਗਾ, ਉਹ ਹੈ ਕੈਪਟਨ ਅਮਰਿੰਦਰ ਸਿੰਘ। ਉਨ੍ਹਾਂ ਦਾ ਪਰਿਵਾਰ ਜਥੇਬੰਦਕ ਢਾਂਚੇ ਦੀ ਦੇਖ-ਰੇਖ ਕਰੇਗਾ। ਨਵਜੋਤ ਸਿੰਘ ਸਿੱਧੂ ਨੂੰ ਵੀ ਤਾਅਨਾ ਮਾਰਿਆ ਗਿਆ ਅਤੇ ਕਿਹਾ ਗਿਆ ਕਿ ਉਨ੍ਹਾਂ ਦੀ ਭਾਸ਼ਾ ਦੀ ਰਾਜਨੀਤੀ ਵਿੱਚ ਕੋਈ ਥਾਂ ਨਹੀਂ ਹੈ। ਇਸ ਦੌਰਾਨ ਉਨ੍ਹਾਂ ਕੇਜਰੀਵਾਲ 'ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਪਹਿਲਾਂ ਦਿੱਲੀ ਮਾਡਲ ਨੂੰ ਦਿੱਲੀ 'ਚ ਲਾਗੂ ਕੀਤਾ ਜਾਵੇ ਅਤੇ ਫਿਰ ਪੰਜਾਬ ਦੀ ਗੱਲ ਕੀਤੀ ਜਾਵੇ।

ਇਹ ਵੀ ਪੜ੍ਹੋ:ਕੈਪਟਨ ਦੀ ਨਵੀਂ ਸਿਆਸੀ ਪਾਰੀ, ਕਿਹਾ ਭਾਜਪਾ ਤੇ ਸੰਯੁਕਤ ਅਕਾਲੀ ਦਲ ਨਾਲ ਮਿਲਕੇ ਲੜਾਂਗੇ ਚੋਣ

ABOUT THE AUTHOR

...view details