ਚੰਡੀਗੜ੍ਹ:ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ (Assembly elections) ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ, ਇਸੇ ਦੌਰਾਨ ਵਰਚੁਅਲ ਰੈਲੀ ਬਾਰੇ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਵਿੱਚ ਕਈ ਰੈਲੀਆਂ ਕੀਤੀਆਂ ਹਨ, ਸੀਐਮ ਨੇ ਅਤੇ ਮੈਂ ਰਲ ਕੇ ਕਈ ਰੈਲੀਆਂ ਕੀਤੀਆਂ ਹਨ, ਇਸ ਲਈ ਮੈਨੂੰ ਯਕੀਨ ਹੈ ਕਿ 15 ਜਨਵਰੀ ਤੋਂ ਬਾਅਦ ਸਥਿਤੀ ਬਦਲ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਪੰਜਾਬ ਮਾਡਲ ਦੀ ਬਜਾਏ ਲੋਕ ਮਾਡਲ ਹੈ, ਲੋਕਾਂ ਨੂੰ ਮੁੜ ਸੱਤਾ ਦੇਣ ਲਈ ਇੱਕ ਰੋਡਮੈਪ ਦੇਣ ਦੀ ਕੋਸ਼ਿਸ਼ ਹੈ। ਸ਼ਕਤੀਸ਼ਾਲੀ ‘ਮਾਫੀਆ ਮਾਡਲ’ ਦਾ ਮੁਕਾਬਲਾ ਕਰਨ ਲਈ, ਜਿਸ ਕੋਲ ਕੈਬਨਿਟ ਪਾਸ ਕੀਤੇ ਮਤੇ ਦੀ ਨੋਟੀਫਿਕੇਸ਼ਨ ਨੂੰ ਰੋਕਣ ਦੀ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਡਲ 'ਤੇ ਕੰਮ ਕਰਾਂਗੇ, ਕੋਈ ਸ਼ਗੂਫਾ ਨਹੀਂ ਹੋਣਾ ਚਾਹੀਦਾ।
ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਸੰਬੰਧੀ ਸਵਾਲ ਦਾ ਜਵਾਬ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਇਹ ਛੇਤੀ ਹੀ ਫਾਇਨਲ ਕਰ ਲਏ ਜਾਣਗੇ। ਅੱਜ ਵੀ ਸਾਡੀ ਸਕੀਰੀਨੰਗ ਕਮੇਟੀ ਦੀ ਬੈਠਕ ਹੈ ਅਸੀਂ ਪੂਰੇ ਪੂਰੇ ਵਿਚਾਰਾਂ ਤੋਂ ਬਾਅਦ ਫੈਸਲਾ ਲਵਾਂਗੇ। ਕਾਂਗਰਸ ਪਾਰਟੀ ਹਮੇਸ਼ਾ ਆਖਰੀ ਚ ਹੀ ਉਮੀਦਵਾਰ ਐਲਾਨਦੀ ਹੈ।
ਉਨ੍ਹਾਂ ਕਿਹਾ ਕਿ ਸਿਰਫ਼ ਵੋਟਾਂ ਲਈ ਕੋਈ ਐਲਾਨ ਨਹੀਂ ਕੀਤਾ ਜਾਣਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐਮਸੀ ਚੋਣਾਂ ਵਿੱਚ ਔਰਤਾਂ ਨੂੰ 50 ਫੀਸਦੀ ਦੇਣ ਲਈ ਕਿਹਾ, ਜੋ ਅਸੀਂ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਦੀਆਂ ਔਰਤਾਂ ਲਈ ਵਧੀਆ ਮਾਡਲ ਲਿਆਏਗੀ ਰੁਜ਼ਗਾਰ ਦੇ ਮੌਕੇ ਵਧਣਗੇ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਵਿੱਚ ਜਿਹੜਾ ਵੀ ਮੁੱਖ ਮੰਤਰੀ ਰਿਹਾ, ਉਸ ਨੇ ਸਿਸਟਮ ਨੂੰ ਅਧਿਕਾਰੀਆਂ ਦਾ ਗੁਲਾਮ ਬਣਾ ਦਿੱਤਾ।