ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨਸਭਾ ਚੋਣਾਂ (Punjab Assembly elections 2022) ਨੂੰ ਲੈਕੇ ਉਮੀਦਵਾਰਾਂ ਦੀ 9ਵੀਂ ਸੂਚੀ ਜਾਰੀ (Aam Aadmi Party has released the 9th list) ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਇਸ ਸੂਚੀ ’ਚ ਪੰਜ ਉਮੀਦਵਾਰਾਂ ਦੇ ਐਲਾਨ ਕੀਤੇ ਹਨ।
ਆਮ ਆਦਮੀ ਪਾਰਟੀ ਦੀ 9ਵੀਂ ਸੂਚੀ ਮੁਤਾਬਿਕ ਜਲੰਧਰ ਉੱਤਰੀ ਤੋਂ ਦਿਨੇਸ਼ ਢਾਲ, ਸਮਰਾਲਾ ਤੋਂ ਜਗਤਾਰ ਸਿੰਘ, ਸਾਹਨੇਵਾਲ ਤੋਂ ਹਰਦੀਪ ਸਿੰਘ ਮੁੰਡੀਆਂ, ਮੋਗਾ ਤੋਂ ਡਾ.ਅਮਨਦੀਪ ਕੌਰ ਅਰੋੜਾ ਅਤੇ ਬਠਿੰਡਾ ਦਿਹਾਤੀ ਤੋਂ ਅਮਿਤ ਰਤਨ ਕੋਟਫੱਤਾ ਨੂੰ ਉਮੀਦਵਾਰ ਐਲਾਨਿਆ ਹੈ।
ਵਿਧਾਨ ਸਭਾ ਚੋਣਾਂ 2022: ਆਪ ਨੇ 5 ਹੋਰ ਉਮੀਦਵਾਰਾਂ ਦੀ 9ਵੀਂ ਲਿਸਟ ਕੀਤੀ ਜਾਰੀ ਇਨ੍ਹਾਂ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਹੁਣ ਤੱਕ 109 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੀ ਵਾਰ ਬਠਿੰਡਾ ਦਿਹਾਤੀ ਸੀਟ ਤੋਂ ਰੁਪਿੰਦਰ ਰੂਬੀ ਵਿਧਾਇਕ ਬਣੇ ਸਨ , ਜੋ ਪਿਛਲੇ ਦਿਨੀਂ ਕਾਂਗਰਸ 'ਚ ਸ਼ਾਮਲ ਹੋ ਗਏ ਸਨ।
ਹੁਣ ਤੱਕ ਹੇਠ ਲਿਖੇ ਹਲਕਿਆਂ ਤੋਂ ਉਮੀਦਵਾਰਾਂ ਦਾ ਹੋ ਚੁੱਕਿਆ ਐਲਾਨ:
- ਜਲੰਧਰ ਕੇਂਦਰੀ ਤੋਂ ਰਮਨ ਅਰੋੜਾ
- ਗੁਰੂਹਰਸਹਾਏ ਤੋਂ ਫੌਜਾ ਸਿੰਘ ਸਰਾਰੀ
- ਅਬੋਹਰ ਤੋਂ ਦੀਪ ਕੰਬੋਜ
- ਐਡਵੋਕਟ ਅਮਰਪਾਲ ਸਿੰਘ, ਸ੍ਰੀ ਹਰਗੋਬਿੰਦਪੁਰ
- ਡਾ. ਜਸਬੀਰ ਸਿੰਘ, ਅੰਮ੍ਰਿਤਸਰ ਪੱਛਮੀ
- ਜੀਵਨਜੋਤ ਕੌਰ, ਅੰਮ੍ਰਿਤਸਰ ਪੂਰਬੀ
- ਗੁਰਿੰਦਰ ਸਿੰਘ ਗੈਰੀ ਬੜਿੰਗ, ਅਮਲੋਹ
- ਨਰਿੰਦਰਪਾਲ ਸਿੰਘ ਸਾਵਨਾ, ਫ਼ਾਜ਼ਿਲਕਾ
- ਪ੍ਰੀਤਪਾਲ ਸ਼ਰਮਾ, ਗਿੱਦੜਬਾਹਾ
- ਸੁਖਵੀਰ ਮਾਈਸਰ ਖਾਨਾ, ਮੌੜ
- ਡਾ. ਮੁਹੰਮਦ ਜ਼ਮਿਲ ਉਰ ਰਹਿਮਾਨ, ਮਲੇਰਕੋਟਲਾ
- ਗੁਰਦੀਪ ਸਿੰਘ ਰੰਧਾਵਾ, ਡੇਰਾ ਬਾਬਾ ਨਾਨਕ
- ਬਲਦੇਵ ਸਿੰਘ ਮਿਆਦੀਆਂ, ਰਾਜਾਸਾਂਸੀ
- ਮੰਜੂ ਰਾਣਾ, ਕਪੂਰਥਲਾ
- ਰਤਨ ਸਿੰਘ ਕਾਕੜਕਲਾਂ, ਸ਼ਾਹਕੋਟ
- ਸ਼ੀਤਲ ਅੰਗੂਰਾਲ, ਜਲੰਧਰ ਪੱਛਮੀ
- ਜੀਤ ਲਾਲ ਭੱਟੀ, ਆਦਮਪੁਰ
- ਕੁਲਜੀਤ ਸਿੰਘ ਸਰਹਾਲ, ਬੰਗਾ
- ਡਾ. ਚਰਨਜੀਤ ਸਿੰਘ, ਸ੍ਰੀ ਚਮਕੌਰ ਸਾਹਿਬ
- ਕੁਲਵੰਤ ਸਿੰਘ, ਐਸਏਐਸ ਨਗਰ
- ਬੱਸੀ ਪਠਾਣਾ, ਰੁਪਿੰਦਰ ਸਿੰਘ ਹੈਪੀ
- ਰਜਿੰਦਰਪਾਲ ਕੌਰ ਛੀਨਾ, ਲੁਧਿਆਣਾ ਦੱਖਣੀ
- ਫਿਰੋਜ਼ਪੁਰ ਸ਼ਹਿਰੀ, ਰਣਵੀਰ ਸਿੰਘ ਭੁੱਲਰ
- ਜਗਰੂਪ ਸਿੰਘ ਗਿੱਲ, ਬਠਿੰਡਾ ਸ਼ਹਿਰੀ
- ਜਸਵੰਤ ਸਿੰਘ ਗੱਜਣਮਾਜਰਾ, ਅਮਰਗੜ੍ਹ
- ਗੁਰਦੇਵ ਸਿੰਘ ਦੇਵ ਮਾਨ, ਨਾਭਾ
- ਰਣਜੀਤ ਸਿੰਘ ਰਾਣਾ, ਭੁਲੱਥ
- ਇੰਦਰਜੀਤ ਕੌਰ ਮਾਨ, ਨਕੋਦਰ
- ਗੁਰਧਿਆਨ ਸਿੰਘ ਮੁਲਤਾਨੀ, ਮੁਕੇਰੀਆਂ
- ਕਰਮਵੀਰ ਸਿੰਘ ਘੁੰਮਣ, ਦਸੂਆ
- ਜਸਵੀਰ ਸਿੰਘ ਰਾਜਾ ਗਿੱਲ, ਉੜਮੜ
- ਦਿਨੇਸ਼ ਚੱਢਾ,ਰੂਪਨਗਰ
- ਲਖਬੀਰ ਸਿੰਘ ਰਾਏ, ਸ੍ਰੀ ਫ਼ਤਿਹਗੜ੍ਹ ਸਾਹਿਬ
- ਤਰੁਣਪ੍ਰੀਤ ਸਿੰਘ ਸੋਂਧ, ਖੰਨਾ
- ਹਾਕਮ ਸਿੰਘ ਠੇਕੇਦਾਰ, ਰਾਏਕੋਟ
- ਦਵਿੰਦਰ ਸਿੰਘ ਲਾਡੀ ਢੋਸ, ਧਰਮਕੋਟ
- ਆਸ਼ੂ ਬਾਂਗੜ, ਫਿਰੋਜ਼ਪੁਰ ਦਿਹਾਤੀ
- ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ, ਬੱਲੂਆਣਾ
- ਡਾ. ਵਿਜੇ ਸਿੰਗਲਾ, ਮਾਨਸਾ
- ਨਰਿੰਦਰ ਕੌਰ ਭਰਾਜ, ਸੰਗਰੂਰ
- ਕੁਲਜੀਤ ਸਿੰਘ ਰੰਧਾਵਾ, ਡੇਰਾਬਸੀ
- ਸੱਜਣ ਸਿੰਘ ਚੀਮਾ, ਸੁਲਤਾਨਪੁਰ ਲੋਧੀ
- ਪ੍ਰਿੰਸੀਪਲ ਪ੍ਰੇਮ ਕੁਮਾਰ, ਫਿਲੌਰ
- ਪੰਡਤ ਬ੍ਰਹਮ ਸ਼ੰਕਰ ਜਿੰਪਾ, ਹੁਸ਼ਿਆਰਪੁਰ
- ਕੁਲਦੀਪ ਸਿੰਘ ਧਾਲੀਵਾਲ, ਅਜਨਾਲਾ
- ਏਡੀਸੀ ਜਸਵਿੰਦਰ ਸਿੰਘ, ਅਟਾਰੀ
- ਦਲਬੀਰ ਸਿੰਘ ਟੌਂਗ, ਬਾਬਾ ਬਕਾਲਾ
- ਹਰਜੋਤ ਸਿੰਘ ਬੈਂਸ, ਸ੍ਰੀ ਅਨੰਦਪੁਰ ਸਾਹਿਬ
- ਜਗਦੀਪ ਗੋਲਡੀ ਕੰਬੋਜ, ਜਲਾਲਾਬਾਦ
- ਸਰਵਨ ਸਿੰਘ ਧੁੰਨ, ਖੇਮਕਰਨ
- ਅਸ਼ੋਕ ਪੱਪੀ ਪਰਾਸ਼ਰ, ਲੁਧਿਆਣਾ ਕੇਂਦਰੀ
- ਗੁਰਪ੍ਰੀਤ ਸਿੰਘ ਬਨਾਵਲੀ, ਸਰਦੂਲਗੜ੍ਹ
- ਕੁਲਵੰਤ ਸਿੰਘ ਬਾਜ਼ੀਗਰ, ਸ਼ੁਤਰਾਣਾ
- ਹਰਮਿੰਦਰ ਸਿੰਘ ਸੰਧੂ, ਚੱਬੇਵਾਲ
- ਸੰਤੋਸ਼ ਕਟਾਰੀਆ, ਬਲਾਚੌਰ
- ਅੰਮ੍ਰਿਤਪਾਲ ਸਿੰਘ ਸੁਖਾਨੰਦ, ਬਾਘਾ ਪੁਰਾਣਾ
- ਮਾਸਟਰ ਜਗਸੀਰ ਸਿੰਘ, ਭੁੱਚੋ ਮੰਡੀ
- ਅਮੋਲਕ ਸਿੰਘ, ਜੈਤੋ
- ਡਾ.ਬਲਬੀਰ ਸਿੰਘ, ਪਟਿਆਲਾ ਦਿਹਾਤੀ
- ਵਿਭੂਤੀ ਸ਼ਰਮਾ, ਪਠਾਨਕੋਟ
- ਰਮਨ ਬਹਿਲ, ਗੁਰਦਾਸਪੁਰ
- ਸ਼ਮਸ਼ੇਰ ਸਿੰਘ, ਦੀਨਾਨਗਰ
- ਜਗਰੂਪ ਸਿੰਘ ਸੇਖਵਾਂ, ਕਾਦੀਆਂ
- ਸ਼ੈਰੀ ਕਲਸੀ, ਬਟਾਲਾ
- ਬਲਬੀਰ ਸਿੰਘ ਪੰਨੂ, ਫਤਿਹਗੜ੍ਹ ਚੂੜੀਆਂ
- ਕੁੰਵਰ ਵਿਜੈ ਪ੍ਰਤਾਪ, ਅੰਮ੍ਰਿਤਸਰ ਉੱਤਰੀ
- ਡਾ. ਇੰਦਰਬੀਰ ਸਿੰਘ ਨਿੱਝਰ, ਅੰਮ੍ਰਿਤਸਰ ਦੱਖਣੀ
- ਲਾਲਜੀਤ ਸਿੰਘ ਭੁੱਲਰ, ਪੱਟੀ
- ਡੀਸੀਪੀ ਬਲਕਾਰ ਸਿੰਘ, ਕਰਤਾਰਪੁਰ
- ਡਾ ਰਵਜੋਤ, ਸ਼ਾਮ ਚੁਰਾਸੀ
- ਲਲਿਤ ਮੋਹਾਨ ਬੱਲੂ ਪਾਠਕ, ਨਵਾਂ ਸ਼ਹਿਰ
- ਅਨਮੋਲ ਗਗਨ ਮਾਨ, ਖਰੜ
- ਦਲਜੀਤ ਸਿੰਘ ਭੋਲਾ ਗਰੇਵਾਲ, ਲੁਧਿਆਣਾ ਪੂਰਬੀ
- ਕੁਲਵੰਤ ਸਿੰਘ ਸਿੱਧੂ, ਆਤਮ ਨਗਰ
- ਮਨਵਿੰਦਰ ਸਿੰਘ ਗਿਆਸਪੁਰਾ, ਪਾਇਲ
- ਨਰੇਸ਼ ਕਟਾਰੀਆ, ਜੀਰਾ
- ਜਗਦੀਪ ਸਿੰਘ ਕਾਕਾ ਬਰਾੜ, ਸ੍ਰੀ ਮੁਕਤਸਰ ਸਾਹਿਬ
- ਗੁਰਦਿੱਤ ਸਿੰਘ ਸੇਖੋਂ, ਫਰੀਦਕੋਟ
- ਬਲਕਾਰ ਸਿੰਘ ਸਿੱਧੂ, ਰਾਮਪੁਰਾ ਫੂਲ
- ਨੀਨਾ ਮਿੱਤਲ, ਰਾਜਪੁਰਾ
- ਹਰਮੀਤ ਸਿੰਘ ਪਠਾਨਮਾਜਰਾ, ਸਨੌਰ
- ਚੇਤਨ ਸਿੰਘ ਜੌਡਾਮਾਜਰਾ, ਸਮਾਣਾ
- ਮਦਨ ਲਾਲ ਬੱਗਾ, ਲੁਧਿਆਣਾ ਉੱਤਰੀ
- ਜੀਵਨ ਸਿੰਘ ਸੰਗੋਵਾਲ, ਗਿੱਲ
- ਗੁਰਮੀਤ ਸਿੰਘ ਖੁੱਡੀਆ, ਲੰਬੀ
- ਗੁਰਲਾਲ ਘਨੌਰ, ਘਨੌਰ
- ਲਾਭ ਸਿੰਘ ਉਗੋਕੋ, ਭਦੌੜ
- ਲਾਲ ਚੰਦ ਕਟਾਰੂਚੱਕ, ਭੋਆ
- ਹਰਭਜਨ ਸਿੰਘ ਈ.ਟੀ.ਓ, ਜੰਡਿਆਲਾ
- ਗੜਸਸ਼ੰਕਰ ਤੋਂ ਜੈ ਕਿਸ਼ਨ ਰੋੜੀ
- ਜਗਰਾਓ ਤੋਂ ਸਰਬਜੀਤ ਮਾਣੂਕੇ
- ਨਿਹਾਲ ਸਿੰਘ ਵਾਲਾ ਤੋਂ ਮਨਜੀਤ ਬਿਲਾਸਪੁਰ
- ਕੋਟਕਪੁਰਾ ਤੋਂ ਕੁਲਤਾਰ ਸੰਧਵਾ
- ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ
- ਬੁਢਲਾਡਾ ਤੋ ਪਿੰਸੀਪਲ ਬੁੱਧਰਾਮ
- ਦਿੜਬਾ ਤੋਂ ਹਰਪਾਲ ਚੀਮਾ
- ਸੁਨਾਮ ਤੋਂ ਅਮਨ ਅਰੋੜਾ
- ਬਰਨਾਲਾ ਤੋਂ ਮੀਤ ਹੇਅਰ
- ਮਹਿਲ ਕਲਾਂ ਤੋਂ ਕੁਲਵੰਤ ਪੰਡੋਰੀ
- ਮਜੀਠਾ ਹਲਕੇ ਤੋਂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ
- ਅੰਮ੍ਰਿਤਸਰ ਕੇਂਦਰੀ ਤੋਂ ਡਾ. ਅਜੇ ਗੁਪਤਾ
- ਤਰਨਤਾਰਨ ਤੋਂ ਡਾ. ਕਸ਼ਮੀਰ ਸਿੰਘ ਸੋਹਲ
- ਜਲੰਧਰ ਕੈਂਟ ਤੋਂ ਸੁਰਿੰਦਰ ਸਿੰਘ ਸੋਢੀ
- ਮਲੋਟ ਤੋਂ ਡਾ. ਬਲਜੀਤ ਕੌਰ
ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਵਲੋਂ ਹੁਣ ਤੱਕ 104 ਹਲਕਿਆਂ ਤੋਂ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ ਹੈ। 'ਆਪ' ਵਲੋਂ ਅੱਜ 5 ਹੋਰ ਉਮੀਦਵਾਰਾਂ ਦਾ ਐਲਾਨ ਕਰਕੇ ਇਹ ਗਿਣਤੀ 109 ਹੋ ਗਈ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਵੀ ਉਮੀਦਵਾਰਾਂ ਦਾ ਲਗਾਤਾਰ ਐਲਾਨ ਕਰ ਰਿਹਾ ਹੈ, ਜਦਕਿ ਕਾਂਗਰਸ ਅਤੇ ਭਾਜਪਾ ਵਲੋਂ ਹੁਣ ਤੱਕ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਗਿਆ।
ਇਹ ਵੀ ਪੜ੍ਹੋ :ਪੰਜਾਬ ਵਿਧਾਨ ਸਭਾ ਚੋਣਾਂ 2022: 'ਆਪ' ਨੇ 3 ਉਮੀਦਵਾਰਾਂ ਦੀ ਇੱਕ ਹੋਰ ਲਿਸਟ ਕੀਤੀ ਜਾਰੀ