ਚੰਡੀਗੜ੍ਹ: ਪਟਿਆਲਾ ਸਬਜ਼ੀ ਮੰਡੀ ਵਿਖੇ ਕਰਫਿਊ ਦੌਰਾਨ ਨਿਹੰਗ ਸਿੰਘਾਂ ਵੱਲੋਂ ਕੀਤੇ ਹਮਲੇ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਆਪਣਾ ਹੱਥ ਗੁਆਉਣ ਵਾਲੇ ਏਐਸਆਈ ਹਰਜੀਤ ਸਿੰਘ ਨੂੰ ਉਨ੍ਹਾਂ ਦੀ ਮਿਸਾਲੀ ਹਿੰਮਤ ਦੀ ਲਈ ਸਬ ਇੰਸਪੈਕਟਰ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਹੈ। ਹਾਲਾਂਕਿ, ਬਾਅਦ ਵਿੱਚ ਪੀਜੀਆਈ ਚੰਡੀਗੜ੍ਹ ਵਿਖੇ ਚੱਲੇ ਸਾਢੇ 7 ਘੰਟੇ ਲੰਮੇ ਆਪ੍ਰੇਸ਼ਨ ਦੌਰਾਨ ਉਨ੍ਹਾਂ ਦਾ ਹੱਥ ਜੋੜ ਦਿੱਤਾ ਗਿਆ ਸੀ।
ਬਹਾਦਰੀ ਵਿਖਾਉਣ ਵਾਲੇ ਏਐਸਆਈ ਹਰਜੀਤ ਸਿੰਘ ਨੂੰ ਮਿਲੀ ਤਰੱਕੀ - patiala sanbzi mandi attack
ਨਿਹੰਗ ਸਿੰਘਾਂ ਵੱਲੋਂ ਕੀਤੇ ਹਮਲੇ ਦਾ ਬਹਾਦਰੀ ਨਾਲ ਹਮਲੇ ਦਾ ਮੁਕਾਬਲਾ ਕਰਦੇ ਹੋਏ ਆਪਣਾ ਹੱਥ ਗਵਾਉਣ ਵਾਲੇ ਏਐਸਆਈ ਹਰਜੀਤ ਸਿੰਘ ਨੂੰ ਉਸ ਦੀ ਮਿਸਾਲੀ ਹਿੰਮਤ ਦੀ ਲਈ ਡੀਜੀਪੀ ਨੇ ਦਿੱਤੀ ਤਰੱਕੀ।
ਹਰਜੀਤ ਸਿੰਘ
ਇਸ ਦੇ ਨਾਲ ਹੀ ਤਿੰਨ ਹੋਰ ਪੁਲਿਸ ਮੁਲਾਜ਼ਮ, ਜੋ ਇਸ ਘਟਨਾ ਵਿੱਚ ਸ਼ਾਮਲ ਸਨ, ਨੂੰ ਪੰਜਾਬ ਪੁਲਿਸ ਦੇ ਡਿਸਕ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਫ਼ੈਸਲਾ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ।
ਇੰਸਪੈਕਟਰ ਬਿੱਕਰ ਸਿੰਘ, ਪਟਿਆਲਾ ਸਦਰ ਥਾਣੇ ਦੇ ਐਸਐਚਓ, ਏਐਸਆਈ ਰਘਬੀਰ ਸਿੰਘ ਅਤੇ ਏਐਸਆਈ ਰਾਜ ਸਿੰਘ, ਤਿੰਨ ਪੁਲਿਸ ਅਧਿਕਾਰੀ ਹਨ ਜਿਨ੍ਹਾਂ ਨੇ ਬੀਤੇ ਦਿਨੀਂ ਪਟਿਆਲਾ ਵਿਖੇ ਨਿਹੰਗ ਸਿੰਘਾਂ ਵੱਲੋਂ ਕੀਤੇ ਹਮਲੇ ਦੌਰਾਨ ਬਹਾਦਰੀ ਵਿਖਾਈ ਸੀ।